ਮੈਂ ਹਮੇਸ਼ਾ ਪਾਰਟੀ ਦੀਆ ਗਲਤ ਨੀਤੀਆਂ ਦੀ ਦਾ ਵਿਰੋਧ ਕੀਤਾ- ਪੰਜੋਲੀ

ਸ੍ਰੋਮਣੀ ਅਕਾਲੀ ਦਲ ਵਿਚੋਂ ਬਰਖਾਸਤ ਕੀਤੇ ਜਾਣ ਤੋਂ ਬਾਅਦ ਐਸਜੀਪੀਸੀ ਮੈਂਬਰ ਕਰਨੈਲ ਸਿੰਘ ਪੰਜੋਲੀ ਅੱਜ ਬਹਿਬਲਕਲਾਂ ਇਨਸਾਫ ਮੋਰਚੇ ਵਿਚ ਪਹੁੰਚੇ ਅਤੇ ਹਰ ਹਫਤੇ ਮੋਰਚੇ ਵਿਚ ਹਾਜਰੀ ਭਰਨ ਦੀ ਗੱਲ ਕਹੀ। ਇਸ ਮੌਕੇ ਮੀਡੀਅ ਨਾਲ ਗੱਲਬਾਤ ਕਰਦਿਆ ਉਹਨਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੇ ਕਿ ਜਦੋਂ ਗੁਰੁ ਗ੍ਰੰਥ ਸਾਹਿਬ ਦੀ ਬੇਅਬੀ ਹੋਈ ਅਤੇ ਇਨਸਾਫ ਮੰਗੀਆਂ ਸੰਗਤਾਂ ਉਪਰ ਗੋਲੀਆਂ ਚਲਾਈਆ ਗਈਆਂ ਤਾਂ ਸੂਬੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ। ਉਹਨਾਂ ਕਿਹਾ ਕਿ ਬੇਅਦਬੀ ਦਾ ਕਲੰਕ ਸ਼ਰੋਮਣੀ ਅਕਾਲੀ ਦਲ ਦੇ ਮੱਥੇ ਤੇ ਲੱਗਾ ਹੈ ਜਿਸ ਨੂੰ ਧੋਣ ਲਈ ਸ਼ਰੋਮਣੀ ਅਕਾਲੀ ਦਲ ਨੂੰ ਵਡੀ ਕੁਰਬਾਨੀ ਅਤੇ ਤਿਆਗ ਦੀ ਲੋੜ ਹੈ।

karnail singh panjoli

ਬੇਅਦਬੀ ਮਾਮਲਿਆ ਤੋਂ ਕਰੀਬ 7 ਸਾਲ ਬਾਅਦ ਇਨਸਾਫ ਲਈ ਲੱਗੇ ਮੋਰਚੇ ਵਿਚ ਪਹੁੰਚੇ ਪੰਜੋਲੀ ਨੇ ਬੇਅਦਬੀ ਲਈ ਬਾਦਲ ਪਰਿਵਾਰ ਨੂੰ ਜਿੰਮੇਵਾਰ ਠਹਿਰਾਉਂਦਿਆ ਕਿਹਾ ਕਿ ਉਸ ਵਕਤ ਦੇ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਅਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਨਾਂ ਤਾਂ ਕਿਸੇ ਦੋਸੀ ਨੂੰ ਫੜ੍ਹਿਆ ਅਤੇ ਨਾਂ ਹੀ ਕਿਸੇ ਨੂੰ ਸਜਾਵਾਂ ਦਿੱਤੀਆ ਜਿਸ ਕਾਰਨ ਅੱਜ ਸ਼੍ਰੋਮਣੀ ਅਕਾਲੀ ਦਲ ਹਾਲਤ ਬਹੁਤ ਮਾੜੀ ਹੋਈ ਹੈ। ਇਕ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਉਹਨਾਂ ਨੇ ਹਮੇਸ਼ਾ ਪਾਰਟੀ ਦੀਆਂ ਗਲਤ ਨੀਤੀਆ ਖਿਲਾਫ ਅਵਾਜ ਬੁਲੰਦ ਕੀਤੀ ਸੀ ਜਿਸ ਦੇ ਸਿੱਟੇ ਵਜੋਂ ਪਾਰਟੀ ਨੇ ਉਨਾਂ ਨੂੰ ਬਾਹਰ ਕਰ ਦਿੱਤਾ॥ ਉਹਨਾਂ ਕਿਹਾ ਕਿ ਪਾਰਟੀ ਵਿਚੋਂ ਕੱੱਡੇ ਜਾਣ ਦਾ ਉਹਨਾਂ ਨੂੰ ਕੋਈ ਮਲਾਲ ਨਹੀਂ ਹੈ ਉਹਨਾਂ ਨੂੰ ਤਾਂ ਗੁਲਾਮੀ ਤੋਂ ਮਿਲੇ ਛੁਟਕਾਰੇ ਦੀ ਖੁਸੀ ਹੈ ਅਤੇ ਉਹਨਾਂ ਨੇ ਤਾ ਉਸ ਦਿਨ ਲੱਡੂ ਵੰਡ ਕੇ ਖੁਸੀ ਮਨਾਈ ਸੀ।

post by parmvir singh

See also  ਐਕਟਿਵਾ ਸਵਾਰ 2 ਸ਼ੱਕੀ ਨੌਜਵਾਨਾਂ ਕੋਲੋਂ 150 ਤੋਂ ਵੱਧ ਹੈਰੋਇਨ ਕੀਤੀ ਕਾਬੂ