ਮੁੱਖ ਮੰਤਰੀ ਨੇ ਡਾਕਟਰਾਂ ਨੂੰ ਵੰਡੇ ਨਿਯੁਕਤੀ ਪੱਤਰ “25 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਦਿੱਤਾ ਰੁਜ਼ਗਾਰ”

ਮੁੱਖ ਮੰਤਰੀ ਨੇ ਡਾਕਟਰਾਂ ਨੂੰ ਨਿਯੁਕਤੀ ਪੱਤਰ ਵੰਡੇ। ਪਹਿਲਾਂ ਇੰਡਸਟਰੀਆਂ ਇੱਕ ਪਰਿਵਾਰ ਨਾਲ MoU ਨਾਲ ਸਾਇਨ ਹੁੰਦੇ ਸੀ। ਹੁਣ ਸਰਕਾਰ ਨਾਲ MoU ਸਾਇਨ ਹੁੰਦੇ ਨੇ। CM ਮਾਨ ਨੇ ਕਿਹਾ ਕਿ ਭ੍ਰਿਸ਼ਟਾਚਾਰ ਬਿਲਕੁਲ ਬਰਦਾਸ਼ਤ ਨਹੀਂ। ਕੁਆਲਿਟੀ ਐਜੂਕੇਸ਼ਨ ਤੇ ਕੁਆਲਿਟੀ ਸਿਹਤ ਸੇਵਾਵਾਂ ਵੱਲ ਧਿਆਨ ਦੇ ਰਹੇ ਹਾਂ। ਪਹਿਲਾਂ ਨੀਯਤ ਸਾਫ਼ ਨਹੀਂ ਸੀ, ਲੋਕਾਂ ਦੀ ਸਿਹਤ ਵੱਲ ਧਿਆਨ ਨਹੀਂ ਦਿੱਤਾ ਗਿਆ।

ਨਗਰ ਨਿਗਮ ਭਵਨ ਸਵੇਰੇ 11 ਵਜੇ ਸਮਾਗਮ ਸ਼ੁਰੂ ਹੋਇਆ | ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਸਿਹਤ ਮੰਤਰੀ ਡਾ: ਬਲਬੀਰ ਸਿੰਘ ਵੀ ਸਟੇਜ ‘ਤੇ ਮੌਜੂਦ ਰਹੇ । ਪ੍ਰੋਗਰਾਮ ਉਨ੍ਹਾਂ ਨੇ ਦੱਸਿਆ ਕਿ ਪਿਛਲੇ 4 ਮਹੀਨਿਆਂ ਵਿੱਚ ਆਮ ਆਦਮੀ ਕਲੀਨਿਕਾਂ ਵਿੱਚ 10 ਲੱਖ ਲੋਕਾਂ ਦੀ ਓਪੀਡੀ ਜਾਂਚ ਕੀਤੀ ਗਈ ਹੈ।ਇਸ ਦੇ ਨਾਲ ਹੀ ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਅਸੀਂ ਪਿਛਲੇ 10 ਮਹੀਨਿਆਂ ਵਿੱਚ 25886 ਨਿਯੁਕਤੀ ਪੱਤਰ ਦਿੱਤੇ ਹਨ। ਪਿਛਲੀਆਂ ਸਰਕਾਰਾਂ ਵਿੱਚ ਲੋਕਾਂ ਦੀ ਸਿਹਤ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਸਿੱਖਿਆ, ਸਿਹਤ ਅਤੇ ਰੁਜ਼ਗਾਰ ਸਾਡੇ ਤਿੰਨ ਸਭ ਤੋਂ ਮਹੱਤਵਪੂਰਨ ਮੁੱਦੇ ਹਨ। ਇਸਦੇ ਨਾਲ ਹੀ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜੇਕਰ ਮੇਰਾ ਕੋਈ ਰਿਸ਼ਤੇਦਾਰ ਭ੍ਰਿਸ਼ਟਾਚਾਰ ਕਰਦਾ ਹੈ ਤਾਂ ਉਸ ਨੂੰ ਵੀ ਸਜ਼ਾ ਦਿੱਤੀ ਜਾਵੇਗੀ। ਨਿਯੁਕਤੀਆਂ ਵੇਲੇ ਮੇਰੀ ਸਰਕਾਰ ਵਿੱਚ ਕੋਈ ਸਿਫ਼ਾਰਸ਼, ਕੋਈ ਰਿਸ਼ਵਤਖੋਰੀ ਨਹੀਂ ਚੱਲੇਗੀ।

ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਕੰਮ ਜਾਣ ਵੇਲੇ ਕਰਦੀਆਂ ਸੀ, ਪਰ ਅਸੀਂ ਆਉਣ ਵੇਲੇ ਹੀ ਕੰਮ ਸ਼ੁਰੂ ਕਰ ਦਿੱਤਾ। ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡ ਰਹੇ CM ਮਾਨ । ਸਿਹਤ ਵਿਭਾਗ ‘ਚ ਨਵੀਂ ਭਰਤੀ ਹੋਈ ਹੈ। CM ਨੇ ਕਿਹਾ ਕਿ 25 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਦਿੱਤਾ ਰੁਜ਼ਗਾਰ। ਅਸੀਂ ਵੋਟਾਂ ਲਈ ਨੌਕਰੀਆਂ ਨਹੀਂ ਦੇ ਰਹੇ। ਪਹਿਲਾਂ ਦੀਆਂ ਸਰਕਾਰਾਂ ਦੀ ਨੀਅਤ ਸਹੀ ਨਹੀਂ ਸੀ। ਜੇ ਮੇਰਾ ਰਿਸ਼ਤੇਦਾਰ ਕਰੱਪਸ਼ਨ ਕਰੇਗਾ ਤਾਂ ਉਸਨੂੰ ਵੀ ਸਜ਼ਾ ਮਿਲੇਗੀ। ਨਹੀਂ ਬਖਸ਼ੇ ਜਾਣਗੇ ਭ੍ਰਿਸ਼ਟਾਚਾਰੀ। ਨੌਜਵਾਨਾਂ ਨੂੰ ਸਟਾਰਟ ਅੱਪ ਵੱਲ ਲੈ ਕੇ ਜਾਵਾਂਗੇ। ਆਉਣ ਵਾਲੇ ਦਿਨਾਂ ‘ਚ 6 ਹਜ਼ਾਰ ਕੱਚੇ ਮੁਲਾਜ਼ਮ ਪੱਕੇ ਕਰਾਂਗੇ।

See also  ਅੰਮ੍ਰਿਤਪਾਲ ਮੈਂ ਜਿਥੇ ਹਾਂ ਚੜ੍ਹਦੀਕਲਾਂ ਦੇ ਵਿੱਚ ਹਾਂ,ਸਰਬੱਤ ਖ਼ਾਲਸਾ ਸੱਦਣ ਦੀ ਕੀਤੀ ਅਪੀਲ

Post by Tarandeep singh