ਮੁਹੱਲੇ ਦੀਆਂ ਟੁੱਟੀਆਂ ਸੜਕਾਂ ਦਾ ਬੁਰਾ ਹਾਲ ‘ਲੋਕ ਹੋਏ ਪ੍ਰੇਸ਼ਾਨ

ਹੁਸਿ਼ਆਰਪੁਰ ਸ਼ਹਿਰ ਦੇ ਵਾਰਡ ਨੰ 2 ਅਧੀਨ ਆਉਂਦੇ ਮੁਹੱਲਾ ਨਿਊ ਸੁਖੀਆਬਾਦ ਤੋਂ ਐ ਜਿੱਥੇ ਅੱਜ ਮੁਹੱਲਾ ਵਾਸੀਆਂ ਵਲੋਂ ਵੱਖ ਵੱਖ ਸਮੱਸਿਆਵਾਂ ਨੂੰ ਲੈ ਕੇ ਕੌਂਸਲਰ ਲਵਕੇਸ਼ ਓਹਰੀ ਵਿਰੁੱਧ ਰੋਸ ਪ੍ਰਗਟ ਕੀਤਾ ਤੇ ਕਿਹਾ ਕਿ ਕੌਂਸਲਰ ਵਲੋਂ ਜਾਣਬੁਝ ਕੇ ਉਨ੍ਹਾਂ ਦੇ ਮੁਹੱਲੇ ਦਾ ਵਿਕਾਸ ਨਹੀਂ ਕਰਵਾਇਆ ਜਾ ਰਿਹਾ ਏ।


ਗੱਲਬਾਤ ਦੌਰਾਨ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ ਨੂੰ ਆਉਂਦੀ ਸੜਕ ਦਾ ਇੰਨਾ ਕੁ ਮਾੜਾ ਹਾਲ ਐ ਜਿਸਨੂੰ ਕਿ ਸ਼ਬਦਾਂ ਚ ਕਦੇ ਵੀ ਬਿਆਨ ਨਹੀਂ ਕੀਤਾ ਜਾ ਸਕਦਾ ਤੇ ਸੜਕ ਦੀ ਗੰਦੀ ਹਾਲਤ ਕਾਰਨ ਇਥੇ ਕਈ ਵਾਰ ਹਾਦਸੇ ਵੀ ਵਾਪਰ ਚੁੱਕੇ ਨੇ। ਇਥੋਂ ਤੱਕ ਕਿ ਮੁੱਹਲੇ ਦੇ ਕੁਝ ਲੋਕਾਂ ਨੇ ਕਹਿ ਦਿੱਤਾ ਕਿ ਉਹ ਇਸ ਮੁਹੱਲੇ ਚ ਘਰ ਬਣਾ ਕੇ ਹਮੇਸ਼ਾਂ ਲਈ ਪਛਤਾ ਰਹੇ ਨੇ ਜੱਦ ਕਿ ਇਹ ਮੁਹੱਲਾ ਰਹਿਣ ਦੇ ਯੋਗ ਹੀ ਨਹੀਂ ਐ ਤੇ ਟੁੱਟੀਆਂ ਸੜਕਾਂ ਕਾਰਨ ਮੁਹੱਲੇ ਚ ਚਿੱਕੜ ਤਾਂ ਆਮ ਹੀ ਹੋਇਆ ਰਹਿੰਦਾ ਏ। ਊਨ੍ਹਾਂ ਦੱਸਿਆ ਕਿ ਜਦੋਂ ਉਹ ਇਸ ਸਮੱਸਿਆ ਲਈ ਕੌਂਸਲਰ ਐਡਵੋਕਟ ਲਵਕੇਸ਼ ਓਹਰੀ ਨਾਲ ਗੱਲਬਾਤ ਕਰਦੇ ਨੇ ਤਾਂ ਉਨ੍ਹਾਂ ਵਲੋਂ ਇਹ ਕਿਹਾ ਜਾਂਦਾ ਹੈ ਕਿ ਇਹ ਮੁਹੱਲਾ ਭਾਜਪਾ ਨਾਲ ਸਬੰਧਿਤ ਹੈ।


ਇਸ ਦੌਰਾਨ ਮੌਕੇ ਤੇ ਪਹੁੰਚੇ ਭਾਜਪਾ ਆਗੂ ਤੀਕਸ਼ਨ ਸੂਦ ਨੇ ਵੀ ਕਾਰਪੋਰੇਸ਼ਨ ਅਤੇ ਨਵੀਂ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਅੱਜ ਵੀ ਲੋਕ ਆਪਣੀਆਂ ਮੁਢਲੀਆਂ ਸਹੂਲਤਾਵਾਂ ਨੂੰ ਤਰਸ ਰਹੇ ਨੇ। ਦੂਜੇ ਪਾਸੇ ਵਾਰਡ ਦੇ ਕੌਂਸਲਬ ਐਡਵੋਕੇਟ ਲਵਕੇਸ਼ ਓਹਰੀ ਦਾ ਕਹਿਣਾ ਐ ਕਿ ਉਹ ਮੁਹੱਲੇ ਦੇ ਵਿਕਾਸ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਵਚਨਬੱਧ ਨੇ ਤੇ ਉਨ੍ਹਾਂ ਵਲੋਂ ਕਿਸੇ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾ ਰਿਹਾ ਏ। ਉਨ੍ਹਾਂ ਕਿਹਾ ਕਿ ਇਸ ਮੁਹੱਲੇ ਦੀਆਂ ਸੜਕਾਂ ਦੇ ਨਿਰਮਾਣ ਲਈਂ ਸੀਵਰੇਜ ਦੀ ਸਮੱਸਿਆ ਦਾ ਹੱਲ ਵੀ ਕਰ ਦਿੱਤਾ ਜਾਵੇਗਾ।

See also  ਅੰਮ੍ਰਿਤਪਾਲ ਦਾ ਸਾਥੀ ਪਪਲਪ੍ਰੀਤ ਸਿੰਘ ਪੁਲਿਸ ਨੇ ਕੀਤਾ ਗ੍ਰਿਫਤਾਰ