ਮੁਹਾਲੀ ‘ਚ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ‘ਤੇ ਹਮਲਾ ਭੰਨ ਦਿੱਤੀ ਗੱਡੀ,

ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਮੋਹਾਲੀ ਵਿੱਚ SGPC ਦੇ ਪ੍ਰਧਾਨ ਹਰਜਿੰਦਰ ਧਾਮੀ ਦੀ ਗੱਡੀ ‘ਤੇ ਪਥਰਾਅ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਧਾਮੀ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਮੋਰਚੇ ‘ਤੇ ਪਹੁੰਚੇ ਸੀ। ਇਸ ਦੌਰਾਨ ਕੁਝ ਪ੍ਰਦਰਸ਼ਨਕਾਰੀਆਂ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ ਅਤੇ ਬਾਅਦ ਵਿੱਚ ਉਨ੍ਹਾਂ ਦੀ ਗੱਡੀ ’ਤੇ ਪਥਰਾਅ ਕਰ ਦਿੱਤਾ ਗਿਆ। ਗੱਡੀ ‘ਤੇ ਹੋਏ ਪਥਰਾਅ ਕਾਰਨ ਧਾਮੀ ਦੀ ਗੱਡੀ ਦਾ ਪਿਛਲਾ ਸ਼ੀਸ਼ਾ ਟੁੱਟ ਗਿਆ ।

ਹਰਜਿੰਦਰ ਧਾਮੀ ਦੀ ਗੱਡੀ ‘ਤੇ ਹੋਇਆ ਪਥਰਾਅ, ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਮੋਰਚੇ ‘ਤੇ ਪਹੁੰਚੇ ਸੀ ਮੋਹਾਲੀ ਵਿੱਚ ਲੱਗੇ ਕੌਮੀ ਇਨਸਾਫ ਮੋਰਚਾ ਵਿੱਚ ਧਾਮੀ ਗਏ ਸਨ ਜਿੱਥੇ ਇਹ ਘਟਨਾ ਘਟੀ।

Post by Tarandeep singh

See also  ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਦਾ ਪੁੱਤਰ ਹੰਟਰ ਬਿਡੇਨ ਗੈਰ-ਕਾਨੂੰਨੀ ਤੌਰ 'ਤੇ ਹਥਿਆਰ ਰੱਖਣ ਦੇ ਇੱਕ ਮਾਮਲੇ ਵਿੱਚ ਦੋਸ਼ੀ ਕਰਾਰ