ਮਾਤਾ ਚਰਨ ਕੌਰ ਨੇ ਆਪਣੇ ਪੁੱਤ ਸਿੱਧੂ ਨੂੰ ਯਾਦ ਕਰਦਿਆਂ ਸਾਂਝੀ ਕੀਤੀ ਪੋਸਟ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੱਜ ਪੂਰਾਂ ਸਾਲ ਹੋ ਗਿਆ ਪਰ ਅਜੇ ਤੱਕ ਵੀ ਉਸਨੂੰ ਇਨਸਾਫ ਨਹੀ ਮਿਿਲਆ ਤੇ ਪਰਿਵਾਰ ਵੱਲੋਂ ਰੋ-ਰੋ ਕੇ ਬੁਰਾ ਹਾਲ ਹੋਇਆ ਤੇ ਉੱਥੇ ਹੀ ਸਿੱਧੂ ਮੂਸੇ ਵਾਲਾ ਦੇ ਚਾਹੁਣ ਵਾਲੇ ਅੱਜ ਪਿੰਡ ਮੂਸਾ ਦੇ ਵਿੱਚ ਪਹੁੰਚੇ ਨੇ ਤੇ ਉਹਨਾ ਦੀ ਯਾਦ ਚ ਅੱਜ ਬਰਸੀ ਮਨਾਈ ਜਾ ਰਹੀ ਹੈ ਤੇ ਸਿੱਧੂ ਦੇ ਚਾਹੁਣ ਵਾਲੇ ਵੱਲੋਂ ਸਰਕਾਰਾਂ ਦੇ ਖਿਲਾਫ ਨਿਰਾਸ਼ਾ ਜਤਾਈ ਜਾ ਰਹੀ ਹੈ ਕਿਉਕਿ ਸਿੱਧੂ ਮੂਸੇ ਵਾਲਾ ਦੇ ਕਤਲ ਨੂੰ ਇੱਕ ਪੂਰਾ ਸਾਲ ਹੋ ਗਿਆ ਹੈ ਪਰ ਅਜੇ ਤੱਕ ਉਸਦੇ ਕਾਤਲ ਨਹੀ ਫੜ੍ਹੇ ਗਏ ਤੇ ਜਿੱਥੇ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰਕੇ ਕਤਲ ਕੀਤਾ ਗਿਆ ੳੱਥੇ ਹੀ ਅੱਜ ਉਹਨਾ ਦੀ ਯਾਦਾਂ ਨੂੰ ਯਾਦ ਕਰ ਭੁੱਬਾਂ ਮਾਰ ਮਾਰ ਰੋ ਰਹੇ ਤੇ ਉਹਨਾਂ ਦੇ ਵੱਲੋਂ ਸਿੱਧੂ ਨੂੰ ਯਾਦ ਕਰਦੇ ਹੋਏ ਇੱਕ ਪੋਸਟ ਸਾਂਝੀ ਕੀਤੀ ਗਈ ਤੇ ਜਿਸ ਚ ਉਹਨਾਂ ਨੇ ਲਿਿਖਆਂ ” ਸੁੱਖਾਂ ਸੁੱਖ ਕੇ ਓ ਦਿਨ ਆਇਆ ਸੀ ,ਜਦ ਮੈਂ ਆਪਣੀ ਕੁੱਖ ਚ ਤੁਹਾਡੀ ਮੌਜੂਦਗੀ ਨੂੰ ਮਹਿਸੂਸ ਕੀਤਾ ਸੀ ,ਬੜੀਆਂ ਰੀਝਾਂ ਤੇ ਚਾਵਾਂ ਨਾਲਾ ਤੁਹਾਨੂੰ 9 ਮਹੀਨੇ ਪਾਲ ਕੁ ਚੜ੍ਹਦੀ ਜੂਨ ਚ ਗਲ ਨਾਲ ਲਾਇਆ ਸੀ ,ਕਦੇ ਨਜ਼ਰਾਂ ਤੋਂ ਬਚਾਉਂਦੀ ਨੇ ਤੇ ਕਦੇ ਖੇਡਾ ਨਾਲ ਖਿਡਾਉਂਦੀ ਨੇ , ਸੋਹਣਾ ਸਰਦਾਰ ਸਿਜਾਇਆ ਸੀ ਕਦੇ ਸੱਚ ਤੇ ਅਣਖ ਦਾ ਪਾਠ ਪੜਾਉਂਦੀ ਕਦੇ ਕਿਰਤ ਦੇ ਮੁੱਲ਼ ਦਾ ਗਿਆਨ ਸਿਖਾਉਂਦੀ , ਝੁੱਕ ਕੇ ਚੱਲਣਾ ਗੱਲ ਬੁਰੀ ਨਾ ਇਹੋਂ ਗੱਲ ਨੂੰ ਜਹਿਨ ਚ ਪਾਉਂਦੀ ਨੇ ਤੁਹਾਨੂੰ ਨੇ ਤੁਹਾਡਾ ਮੁਕਾਮ ਹੀ ਤੁਹਾਨੂੰ ਮੇਰੇ ਤੋਂ ਦੂਰ ਕਰ ਦੇਵੇਗਾ, ਮੇਰੇ ਲਈ ਇਸ ਤੋਂ ਵੱਡੀ ਸਜ਼ਾ ਕੀ ਹੋਣੀ ਹੈ ਜਿਹਦੀਆਂ ਲੰਮੀਆਂ ਉਮਰਾਂ ਦੀ ਸੁੱਖ ਮੈਂ ਦਿਨ ਰਾਤ ਸੁੱਖਦੀ ਸੀ[

SIDHU MOOSEWALA FAIMLY

ਅੱਜ ਆਪਣੇ ਉਹੀ ਸ਼ੁੱਭ ਨੂੰ ਆਪਣੀਆਂ ਅੱਖਾਂ ਸਾਹਮਣੇ ਦੇਖੇ ਨੂੰ 1 ਸਾਲ ਹੋ ਗਿਆ ਬਿਨ੍ਹਾਂ ਕਿਸੇ ਕਸੂਰ ਤੋਂ ਬਿਨ੍ਹਾਂ ਗੁਨਾਹ ਤੋਂ ਕੁੱਝ ਘਟੀਆਂ ਲੋਕਾਂ ਨੇ ਮੇਰੇ ਬੱਚੇ ਨੂੰ ਮੇਰੇ ਤੋਂ ਖੋਹ ਲਿਆ ਅੱਜ 1 ਸਾਲ ਹੋ ਗਿਆ ਪੁੱਤਰਾ ਮੈਂ ਗਲ ਨਾਲ ਨਹੀ ਲਾਇਆ ਤੁਹਾਡੇ ਨਾਲ ਕੋਈ ਦੱੁਖ ਸੁੱਖ ਨਹੀ ਸਾਂਝਾ ਕੀਤਾ ਤੁਹਾਨੂੰ ਤੁਹਾਡਾ ਪਸੰਦ ਦਾ ਖਾਣਾ ਆਪਣੇ ਹੱਥੀ ਨਹੀ ਖੁਆਇਆ ਸ਼ੁੱਭ ਜਦੋਂ ਤੁਸੀ ਮੇਰੇ ਕੋਲ਼ ਹੁੰਦੇ ਸੀ ਮੈਂਨੂੰ ਹਰ ਮੁਸ਼ਕਿਲ ਹਰ ਦੁੱਖ ਛੋਟਾ ਲੱਗਦਾ ਸੀ ਪਰ ਤੁਹਾਡੇ ਬਿਨ੍ਹਾਂ ਮੈਂ ਇੱਕ ਸਾਲ ਦਾ ਸਮਾਂ ਕਿਵੈਂ ਬਤਾਇਆ ਇਹ ਸਿਰਫ ਮੇਰੀ ਅੰਤਰ ਆਤਮਾ ਜਾਣਦੀ ਹੈ ਅੱਜ ਵੀ ਇਹੋਂ ਸੋਚ ਰਹੀ ਹਾਂ ਕਿ ਉਹ ਤਰੀਕ ਤਾ ਮੁੜ ਆਈ ਕਿ ਪਤਾ ਤੁਸੀ ਵੀ ਆ ਜਾਓ ਮੇਰੀ ਪਰਛਾਈ ਮੇਰੀ ਹੋਂਦ ਦੀ ਪਛਾਣ ਮੇਰਾ ਗੱਗੂ ਪੁੱਤਰ, ਮੈਂ ਤੁਹਾਨੂੰ ਗਲ ਨਾਲ ਲਾਉਣਾ ਮੇਰੀ ਤੜਫਣਾ ਖਤਮ ਕਰ ਦਵੋਂ ਪੁੱਤ ਘਰ ਵਾਪਿਸ ਆ ਜਾਓ ਕਿਸੇ ਘੜੀ ਵੀ ਜੀਅ ਨਹੀ ਲੱਗਦਾ ‘ ਸਿੱਧੂ ਮੂਸੇਵਾਲਾ ਦੀ ਮਾਤਾ ਵੱਲੋਂ ਪੋਸਟ ਸਾਝੀ ਕਰਕੇ ਆਪਣਾ ਦੁੱਖ ਸਾਝਾਂ ਕੀਤਾ ਗਿਆ।

See also  ਸ਼ਰਾਬ ਪੀਦੇ ਕੈਦੀ ਅਤੇ ਪੁਲਿਸ ਅਧਿਕਾਰੀ ਦੀ ਵੀਡਿਓ ਵਾਇਰਲ