ਮਹਿੰਦਰਾ ਪਿੱਕਅੱਪ ਤੇ ਕੈਂਟਰ ਦੀ ਜ਼ਬਰਦਸਤ ਟੱਕਰ ਦੌਰਾਨ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ

ਬੀਤੀ ਰਾਤ ਮਲਸੀਆਂ-ਨਕੋਦਰ ਨੈਸ਼ਨਲ ਹਾਈਵੇ ਉੱਪਰ ਕੈਂਟਰ ਅਤੇ ਮਹਿੰਦਰਾ ਬਲੈਰੋ ਪਿੱਕਅੱਪ ਗੱਡੀ ਦੀ ਟੱਕਰ ਦੌਰਾਨ ਦੋਵੇਂ ਗੱਡੀਆਂ ਦਾ ਭਾਰੀ ਨੁਕਸਾਨ ਹੋਇਆ ਹੈ। ਜਾਣਕਾਰੀ ਅਨੁਸਾਰ ਰਾਜ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਭਗਤਾ ਭਾਈ ਕਾ (ਬਠਿੰਡਾ) ਮਹਿੰਦਰਾ ਬਲੈਰੋ ਪਿੱਕਅੱਪ ਗੱਡੀ ਨੰਬਰ ਪੀ.ਬੀ. 13 ਬੀ.ਡੀ. 1170 ’ਤੇ ਮੱਧ ਪ੍ਰਦੇਸ਼ ਤੋਂ ਲਸਣ ਲੱਦ ਕੇ ਜਲੰਧਰ ਵੱਲ ਜਾ ਰਿਹਾ ਸੀ

ਰਾਤ ਕਰੀਬ 2 ਵਜੇ ਮਲਸੀਆਂ ਫਲਾਈਓਵਰ ਤੋਂ ਹੇਠਾਂ ਉਤਰਦੇ ਸਾਰ ਨਕੋਦਰ ਰੋਡ ’ਤੇ ਕਿਸੇ ਕੰਮ ਲਈ ਗੱਡੀ ਰੋਕੀ ਤਾਂ ਉਸ ਸਮੇਂ ਪਈ ਸੰਘਣੀ ਧੁੰਦ ਦੌਰਾਨ ਪਿੱਛੋਂ ਆ ਰਹੇ ਕੈਂਟਰ ਨੰਬਰ ਪੀ.ਬੀ. 05 ਏ.ਐਮ. 0277 ਨੇ ਖੜ੍ਹੀ ਮਹਿੰਦਰਾ ਪਿੱਕਅੱਪ ਗੱਡੀ ਨੂੰ ਟੱਕਰ ਮਾਰ ਦਿੱਤੀ।


ਇਸ ਕੈਂਟਰ ਨੂੰ ਸੁਰਜੀਤ ਪੁੱਤਰ ਤਾਰਾ ਚੰਦ ਵਾਸੀ ਪਿੰਡ ਵਰਿਆਮ ਖੇੜਾ (ਫਾਜ਼ਿਲਕਾ) ਚਲਾ ਰਿਹਾ ਸੀ। ਐਕਸੀਡੈਂਟ ਵਿਚ ਮਹਿੰਦਰਾ ਪਿੱਕਅੱਪ ਗੱਡੀ ਪਲਟ ਗਈ ਤੇ ਕੈਂਟਰ ਵੀ ਨੁਕਸਾਨਿਆ ਗਿਆ। ਪਤਾ ਲੱਗਣ ਤੇ ਮਲਸੀਆਂ ਪੁਲਿਸ ਚੌਂਕੀ ਦੇ ਇੰਚਾਰਜ ਸਬ-ਇੰਸਪੈਕਟਰ ਨਿਰਮਲ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਉਨ੍ਹਾਂ ਦੱਸਿਆ ਕਿ ਹਾਦਸੇ ਦੌਰਾਨ ਦੋਵੇਂ ਵਾਹਨਾਂ ’ਚ ਸਵਾਰ ਵਿਅਕਤੀਆਂ ਦਾ ਬਚਾਅ ਹੋ ਗਿਆ, ਜਦਕਿ ਵਾਹਨਾਂ ਦਾ ਭਾਰੀ ਨੁਕਸਾਨ ਹੋਇਆ ਹੈ।

See also  ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਫੇਸਬੁਕ ਤੇ ਪਾਈ ਪੋਸਟ, ਕਿਹਾ: "ਲੋਕਾਂ ਦੀ ਆਵਾਜ਼ ਨੂੰ ਬੰਦ ਕਰਨ ਲਈ ਸਰਕਾਰ ਕਿਸੇ ਦਾ ਵੀ ਸੋਸ਼ਲ ਮੀਡੀਆ ਅਕਾਊਂਟ ਬੰਦ ਕਰ ਸਕਦੀ ਹੈ"