ਮਹਿਲਾ ਸਰਪੰਚ ਦੇ ਪਤੀ ਅਤੇ ਕੁੱਝ ਹੋਰ ਵਿਅਕਤੀਆਂ ਵੱਲੋਂ ਘਰ ਵਿੱਚ ਵੜ ਕੇ ਇੱਕ ਨੌਜਵਾਨ ਨੂੰ ਕੁਟਣ ਮਾਰ ਕਰਨ ਦਾ ਮਾਮਲਾ ਆਇਆ ਸਾਹਮਣੇ

ਥਾਣਾ ਅਜਨਾਲਾ ਦੇ ਅਧੀਨ ਆਉਂਦੇ ਪਿੰਡ ਉਗਰ ਔਲਖ ਦੇ ਇਕ ਨੌਜਵਾਨ ਲਵਲੀ ਪੱਤਰ ਹਰਜਿੰਦਰ ਕੁਮਾਰ ਨੇ ਥਾਣਾ ਅਜਨਾਲਾ ਨੂੰ ਇਕ ਲਿਖਤੀ ਸ਼ਿਕਾਇਤ ਦਿੱਤੀ ਕਿ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਸੁਖਦੇਵ ਸਿੰਘ ਅਤੇ ਹੋਰ ਵਿਅਕਤੀਆਂ ਵੱਲੋਂ ਮੇਰੇ ਘਰ ਚ ਆਣਕੇ ਗਾਲੀ-ਗਲੋਚ ਕੀਤਾ ਤੇ ਨਾਲ ਕੁੱਟਮਾਰ ਵੀ ਕੀਤੀ ਤੇ ਫਾਇਰਿੰਗ ਵੀ ਕੀਤੀ

ਇਸ ਮੌਕੇ ਉਤੇ ਗੱਲਬਾਤ ਕਰਦਿਆਂ ਲਵਲੀ ਨੇ ਦੱਸਿਆ ਕਿ ਮਹਿਲਾ ਸਰਪੰਚ ਦੇ ਪਤੀ ਵੱਲੋਂ ਪਿੰਡ ਚ ਹੀ ਡਿਸਪੈਂਸਰੀ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਸੀ ਤੇ ਮੈਂ ਉਹਨਾਂ ਨੂੰ ਕਿਹਾ ਕਿ ਜਿਸ ਜਗ੍ਹਾ ਤੇ ਤੁਸੀਂ ਡਿਸਪੈਂਸਰੀ ਬਣਾ ਰਹੇ ਹੋਣ ਉਥੇ ਸਾਡੀ ਵੀ ਜਗ੍ਹਾ ਹੈ ਤਾਂ ਇਸੇ ਹੀ ਗਲ ਤੋ ਮੇਰੇ ਨਾਲ ਗਾਲੀ ਗਲੋਚ ਕਰਨ ਲੱਗ ਪਏ ਤੇ ਮੈਂ ਆਪਣੇ ਘਰ ਵਾਪਸ ਆ ਗਿਆ
ਤੇ ਸੁਖਦੇਵ ਸਿੰਘ ਆਪਣੇ ਕੁਝ ਸਾਥੀਆਂ ਨੂੰ ਨਾਲ ਲੈ ਕੇ ਮੇਰੇ ਘਰ ਆ ਗਿਆ ਤੇ ਮੇਰੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਜਦ ਮੈਂ ਆਪਣੇ ਮਕਾਨ ਦੀ ਛੱਤ ਵੱਲ ਨੂੰ ਭੱਜਣ ਲੱਗਾ ਤਾਂ ਇਹਨਾ ਮੇਰੇ ਉੱਤੇ ਇਕ ਫਾਇਰ ਵੀ ਕਰ ਦਿੱਤਾ ਤੇ ਮੈਂ ਵਾਲ ਵਾਲ ਬਚ ਗਿਆ
ਤੇ ਮੈਂ ਹੁਣ ਪ੍ਰਸ਼ਾਸਨ ਕੋਲੋਂ ਮੰਗ ਕਰਦਾ ਹਾਂ ਕਿ ਇਹਨਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਸਾਨੂੰ ਬਣਦਾ ਹੋਇਆ ਇਨਸਾਫ ਦਿੱਤਾ ਜਾਵੇ

See also  ਪੰਜਾਬ ਟੂਰਿਜ਼ਮ ਸਮਿਟ ਤੇ ਟਰੈਵਲ ਮਾਰਟ: ਦਿਨ -2: ਪੰਜਾਬ ਦੇ ਸੱਭਿਆਚਾਰ ਤੇ ਸੈਰ ਸਪਾਟਾ ਸਥਾਨਾਂ ਨੂੰ ਰੂਪਮਾਨ ਕਰਦੀਆਂ ਸਟਾਲਾਂ ਬਣੀਆਂ ਖਿੱਚ ਦਾ ਕੇਂਦਰ