ਮਨਪ੍ਰੀਤ ਬਾਦਲ ਨੇ ਬਦਲੀਆਂ ਕਈ ਪਾਰਟੀਆਂ ਪਹਿਲਾਂ ਅਕਾਲੀ ਦਲ ਫੇਰ ਪੀਪੀਪੀ ਬਣਾਈ ਤੇ ਹੁਣ ..?

ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖਬਰ ਹੈ। ਸੀਨੀਅਰ ਆਗੂ ਮਨਪ੍ਰੀਤ ਬਾਦਲ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਦਿੱਲੀ ਵਿਖੇ ਭਾਜਪਾ ਦੇ ਦਫਤਰ ‘ਚ ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੇ ਪਾਰਟੀ ‘ਚ ਸ਼ਾਮਲ ਕਰਵਾਇਆ ਹੈ।ਇਸ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਦਾ ਨਵਾਂ ਸਿਆਸੀ ਸਫ਼ਰ ਸ਼ੁਰੂ ਹੋ ਜਾਵੇਗਾ। ਇਸ ਤੋਂ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਨੇ ਆਪਣਾ ਅਸਤੀਫ਼ਾ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੂੰ ਭੇਜ ਦਿੱਤਾ ਸੀ। ਇਸ ਸਬੰਧੀ ਉਨ੍ਹਾਂ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਸੀ।

ਬੀਜੇਪੀ ਹੈੱਡਕੁਆਰਟਰ ਪਹੁੰਚੇ ਮਨਪ੍ਰੀਤ ਬਾਦਲ। ਕੇਂਦਰ ਮੰਤਰੀ ਪੀਊਸ਼ ਗੋਇਲ ਕਰਾਉਣਗੇ ਸ਼ਾਮਲ। ਮਨਪ੍ਰੀਤ ਬਾਦਲ ਨੇ ਕਾਂਗਰਸ ਤੋਂ ਦਿੱਤਾ ਅਸਤੀਫ਼ਾ। ਰਾਹੁਲ ਗਾਂਧੀ ਨੂੰ ਭੇਜਿਆ ਅਸਤੀਫ਼ਾ। ਮਨਪ੍ਰੀਤ ਬਾਦਲ ਨੇ ਕਿਹਾ ਕਿ ਭਾਰੀ ਮਨ ਨਾਲ ਅਸਤੀਫਾ ਭੇਜ ਰਿਹਾ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਮੈਂ ਇਕੱਲਿਆਂ ਰੈਵੇਨਿਊ ‘ਚ 50 ਹਜ਼ਾਰ ਕਰੋੜ ਜੋੜੇ। ਉਨ੍ਹਾਂ ਇਹ ਵੀ ਕਿਹਾ ਕਿ ਫਿਰ ਵੀ ਮੇਰੀਆਂ ਕੋਸ਼ਿਸ਼ਾਂ ਨੂੰ ਸਨਮਾਨ ਨਹੀਂ ਮਿਲਿਆ। ਉਨ੍ਹਾਂ ਇਹ ਵੀ ਕਿਹਾ ਕਿ ਫਿਰ ਵੀ ਮੈਨੂੰ ਮਾੜੇ ਵਿੱਤੀ ਹਲਾਤ ਲਈ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਨੂੰ ਲੈ ਕੇ ਕਾਂਗਰਸ ਦੇ ਫੈਸਲੇ ਨਿਰਾਸ਼ਾਜਨਕ। ਉਨ੍ਹਾਂ ਇਹ ਵੀ ਕਿਹਾ ਕਿ ਹਾਈਕਮਾਨ ਵੱਲੋਂ ਜਿਨ੍ਹਾਂ ਆਗੂਆਂ ਨੂੰ ਜ਼ਿੰਮੇਵਾਰੀ ਦਿੱਤੀ ਗਈ, ਉਨ੍ਹਾਂ ਨੇ ਕਲੇਸ਼ ਵਧਾਇਆ ਤੇ ਇਹ ਵੀ ਕਿਹਾ ਕਿ ਪਾਰਟੀ ਦੇ ਮੌਜੂਦਾ ਕਲਚਰ ਦਾ ਜ਼ਿਆਦਾ ਦੇਰ ਹਿੱਸਾ ਨਹੀਂ ਰਹਿ ਸਕਦਾ ਅਤੇ ਇਹ ਵੀ ਕਿਹਾ ਕਿ ਪਾਰਟੀ ਮੌਜੂਦਾ ਢਾਂਚੇ ਨੂੰ ਬਦਲਣ ਦੀ ਇੱਛੁਕ ਨਹੀਂ ਹੈ।

ਪਾਰਟੀ ਛੱਡਦਿਆਂ ਹੀ ਰਾਜਾ ਵੜਿੰਗ ਨੇ ਮਨਪ੍ਰੀਤ ਬਾਦਲ ਤੇ ਕੀਤਾ ਸ਼ਬਦੀ ਹਮਲਾ ਮਨਪ੍ਰੀਤ ਨੂੰ ਦੱਸਿਆ ‘ਪੈਦਾਇਸ਼ੀ ਸੱਤਾ ਦਾ ਭੁੱਖਾ’…

Post by Tarandeep singh

See also  ਚਰਨਜੀਤ ਸਿੰਘ ਚੰਨੀ ਬੇਕਸੂਰ ਹੈ, ਭਗਵੰਤ ਮਾਨ ਵੱਲੋ ਸਾਰੇ ਲਾਏ ਇਲਜ਼ਾਮ ਬੇਬੁਨਿਆਦ - ਰਾਜਾ ਵੜਿੰਗ