ਮਕਾਨ ਉੱਤੇ 12 ਲੱਖ ਰੁਪਏ ਦਾ ਬੈਂਕ ਤੋਂ ਕਰਜ਼ਾ ਲੈ ਆਪਣੇ ਦੋਸਤ ਨਾਲ ਮਾਰੀ ਠੱਗੀ

ਖਬਰ ਬਠਿੰਡਾ ਤੋ ਸਾਹਮਣੇ ਆ ਰਹੀ ਹੈ ਜਿੱਥੇ ਿੲੱਕ ਦੋਸਤ ਵੱਲੋ ਆਪਣੇ ਹੀ ਦੋਸਤ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆ ਰਿਹਾ ਹੈ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਨੇ ਦੱਸਿਆ ਕਿ ਬਠਿੰਡਾ ਦੇ ਢਿੱਲੋਂ ਬਸਤੀ ਵਿਚ ਰਹਿਣ ਵਾਲਾ ਇਕ ਮਜ਼ਦੂਰ ਪਰਿਵਾਰ ਦੇ ਨਾਲ ਉਸ ਦੇ ਗੁਆਂਢ ਵਿਚ ਰਹਿਣ ਵਾਲੇ ਸਾਧੂ ਸਿੰਘ ਨੇ 420 ਕਰਕੇ ਠੱਗੀ ਮਾਰੀ ਹੈ। ਦੋਸਤ ਨੇ ਧੋਖੇ ਨਾਲ ਸਾਧੂ ਸਿੰਘ ਨੇ ਮਜ਼ਦੂਰ ਪਰਿਵਾਰ ਦੇ ਮਕਾਨ ਦੇ ਉੱਤੇ 12 ਲੱਖ ਰੁਪਏ ਦਾ ਬੈਂਕ ਤੋਂ ਕਰਜ਼ਾ ਲੈ ਲਿਆ ਅਤੇ ਮਜ਼ਦੂਰ ਪਰਿਵਾਰ ਨੂੰ ਇਸ ਬਾਰੇ ਕੁਝ ਵੀ ਨਹੀਂ ਦੱਸਿਆ ਅਤੇ ਉਸਦੇ ਨਾਲ ਠੱਗੀ ਮਾਰੀ ਅਤੇ ਜਦੋਂ ਮਜ਼ਦੂਰ ਪਰਿਵਾਰ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਆਰੋਪੀ ਸਾਧੂ ਸਿੰਘ ਤੋਂ 12 ਲੱਖ ਰੁਪਏ ਮੰਗੇ ਤਾਂ ਉਹ ਮੁਕਰ ਗਿਆ ਅਤੇ ਸਿਰਫ 20 ਤੋਂ 30 ਹਜ਼ਾਰ ਰੁਪਏ ਦੇ ਦਿੱਤੇ ਅਤੇ ਨਾ ਹੀ ਬੈਂਕ ਦੀ ਕੋਈ ਕਿਸ਼ਤ ਭਰੀ ।

ਹੁਣ ਬੈਂਕ ਮਜ਼ਦੂਰ ਪਰਿਵਾਰ ਦੇ ਮਕਾਨ ਦੀ ਕੁਰਕਰੀ ਕਰਨ ਦਾ ਨੋਟਿਸ ਭੇਜ ਦਿੱਤਾ ਹੈ ਅਤੇ ਮਜ਼ਦੂਰ ਪਰਿਵਾਰ ਨੂੰ ਮਕਾਨ ਖਾਲੀ ਕਰਵਾਉਣ ਲਈ ਆਖਿਆ ਜਾ ਰਿਹਾ ਹੈ ਜਿਸ ਦਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੂੰ ਪਤਾ ਚਲਿਆ ਤਾਂ ਉਹ ਅੱਜ ਪੀੜਤ ਪਰਿਵਾਰ ਦੇ ਹੱਕ ਵਿੱਚ ਆਏ ਅਤੇ ਧਰਨਾ ਲਾ ਦਿੱਤਾ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਮਜ਼ਦੂਰ ਪਰਿਵਾਰ ਨੂੰ 12 ਲੱਖ ਰੁਪਏ ਦਿੱਤੇ ਜਾਣ ਉਸ ਦੇ ਨਾਲ ਉਸ ਦੇ ਦੋ ਛੋਟੇ ਛੋਟੇ ਬੱਚੇ ਅਤੇ ਪਤਨੀ ਬਜੁਰਗ ਮਾਤਾ-ਪਿਤਾ ਰਹਿੰਦੇ ਹਨ ਅਤੇ ਦੋਸ਼ੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।

post by parmvir singh

See also  ਸਿ਼ਵ ਸੈਨਾ ਵਲੋਂ ਫਿਲਮ ਆਦੀਪੁਰਸ਼ ਦੇ ਵਿਰੋਧ ਚ ਰੋਸ ਪ੍ਰਦਰਸ਼ਨ