ਭੱਲਕੇ CM ਮਾਨ ‘ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਟਿਆਲਾ ਵਾਸੀਆਂ ਨੂੰ ਦੇਣਗੇ ਵੱਡਾ ਤੋਹਫ਼ਾ

ਚੰਡੀਗੜ੍ਹ: ਮਾਨਯੋਗ ਪੰਜਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੱਲ ਪਟਿਆਲਾ ਨੂੰ ਇਕ ਵੱਡੀ ਸੌਗਾਤ ਦੇਣ ਜਾ ਰਹੇ ਹਨ। ਪਟਿਆਲਾ ਦੇ ਮਾਤਾ ਕੌਸ਼ੱਲਿਆ ਸਰਕਾਰੀ ਹਸਪਤਾਲ ਵਿਖੇ ਨਵੇਂ ਆਈ.ਸੀ.ਯੂ. ਅਤੇ ਐਨ.ਆਈ.ਸੀ.ਯੂ ਦਾ ਉਦਘਾਟਨ ਕੀਤਾ ਜਾਵੇਗਾ। ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਨਾਲ ਮੌਜੂਦ ਰਹਿਣਗੇ। ਦੋਵੇਂ ਮੁੱਖ ਮੰਤਰੀ 550 ਕਰੋੜ ਰੁਪਏ ਦੀ ਲਾਗਤ ਨਾਲ ਸੂਬੇ ਵਿੱਚ ਮਿਸ਼ਨ ਸਿਹਤਮੰਦ ਪੰਜਾਬ ਦੀ ਸ਼ੁਰੂਆਤ ਵੀ ਕਰਨਗੇ।

ਲੋਕਾਂ ਦੀਆਂ ਅਫਵਾਹਾਂ ਤੋਂ ਤੰਗ ਹੋਏ ਕੁਲੜ੍ਹ ਪੀਜ਼ਾ ਕਪਲ ਨੇ,ਕਰਤੀ ਇੱਕ ਹੋਰ ਨਵੀਂ ਪੋਸਟ ਸਾਂਝੀ !

ਇਕ ਅਹਿਮ ਜਾਣਕਾਰੀ ਦਿੰਦੇ ਹੋਏ ਪੰਜਾਬ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਆਮ ਆਦਮੀ ਕਲੀਨਿਕ ਤੇ ਸੀਐੱਮ ਦੀ ਯੋਗਸ਼ਾਲਾ ਦੀ ਸਫਲਤਾ ਤੋਂ ਬਾਅਦ ਪੰਜਾਬੀਆਂ ਦੀ ਚੰਗੀ ਸਿਹਤ ਲਈ ਸੀ.ਐਮ ਮਾਨ ਨੇ ਇਕ ਹੋਰ ਕਦਮ ਪੱਟਿਆ ਹੈ। ਮਾਤਾ ਕੌਸ਼ੱਲਿਆ ਹਸਪਤਾਲ ਦੇ ਇਸ ਨਵੇਂ ਵਾਰਡ ਵਿਚ 66 ਨਵੇਂ ਬੈੱਡ ਹੋਣਗੇ ਜਿਸ ਵਿਚ ਵੈਂਟੀਲੇਟਰ ਤੇ ਕਾਰਡੀਅਕ ਮਾਨਿਟਰ ਵਾਲੇ ਬੈੱਡ ਵੀ ਹੋਣਗੇ।

See also  ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਮੁੜ ਵਿਵਾਦਾਂ ਵਿੱਚ