ਭੇਦ ਭਰੇ ਹਲਾਤਾਂ ਚ ਮਹਿਲਾ ਦੀ ਲਾਸ਼ ,ਨਸ਼ੇ ਦੇ ਕਾਰਨ ਪਤੀ ਅਕਸਰ ਘਰ ‘ਚ ਰੱਖਦਾ ਸੀ ਲੜਾਈ

ਅਜਿਹਾ ਮਾਮਲਾ ਮੋਗੇ ਦੇ ਨਜ਼ਦੀਕ ਪਹਾੜਾਂ ਚੌਕ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਬੀਤੇ ਦਿਨ ਮੰਗਲਵਾਰ ਦੁਪਹਿਰ ਨੂੰ ਇੱਕ ਘਰ ‘ਚ ਮਹਿਲਾ ਦੀ ਲਾਸ਼ ਮਿਲੀ ਹੈ ਜਿਸਨੂੰ ਦੇਖ ਕੇ ਲਗਦਾ ਸੀ ਕਿ ਲਾਸ਼ ਦੋ ਤਿੰਨ ਦਿਨਾਂ ਤੋਂ ਪੁਰਾਣੀ ਸੀ …. ਪਰ ਇਸਦਾ ਕਾਰਨ ਨਹੀ ਪਤਾ ਲੱਗ ਸਕਿਆ ਤੇ ਜਾਚ ਮੁਤਾਬਿਕ ਪੁਲਿਸ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਲਿਆ ਹੈ ….. ਤੇ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ 2017 ਚ ਉਹਨਾਂ ਦੀ ਲੜਕੀ ਮੋਨਿਕਾ ਦਾ ਵਿਆਹ ਰੋਹਿਤ ਸ਼ਰਮਾ ਨਾਲ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਹੀ ਉਹਨਾਂ ਦੀ ਲੜਕੀ ਕਾਫੀ ਪ੍ਰੇਸ਼ਾਨ ਤੇ ਦੱੁਖੀ ਰਹਿੰਦੀ ਸੀ ਤੇ ਜਿਸਦੇ ਚਲਦੇ ਉਹਨਾਂ ਦੀ ਲੜਕੀ ਉਸ ਤੋਂ ਤਲਾਕ ਲੈਣਾ ਚਾਹੁੰਦੀ ਸੀ ਪਰ ਲੜਕੇ ਦੇ ਰਿਸ਼ਤੇਦਾਰ ਗੱਲ ਨੂੰ ਸੁਲਝਾਅ ਕੇ ਉਹਨਾਂ ਦੀ ਲੜਕੀ ਨੂੰ ਘਰ ਫੇਰ ਵਾਪਸ ਬੁਲਾ ਲਿਆ ਤੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਜਿਸਦੇ ਪਤਾ ਚਲਦੇ ਹੀ ਸਾਰਾ ਮਾਮਲਾ ਪੁਲਿਸ ਥਾਣੇ ਚ ਦਰਜ ਕਰਵਾ ਦਿੱਤਾ ।

ਇਸ ਸੰਬੰਧੀ ਥਾਣਾ ਸਿਟੀ ਦੇ ਪੁਲਿਸ ਅਧਿਕਾਰੀ ਅਮਨਦੀਪ ਕੰਬੋਜ਼ ਦਾ ਕਹਿਣਾ ਹੈ ਕਿ ਫਿਲਹਾਲ ਜਾਚ ਕੀਤੀ ਜਾ ਰਹੀ ਕਿ ਮੌਤ ਕਿਸ ਤਰ੍ਹਾ ਹੋਈ ਤੇ ਇਸਦੇ ਪਿੱਛੇ ਕੀ ਕਾਰਣ ਹੈ? ਇਹ ਪਤਾ ਲਗਾਇਆ ਜਾ ਰਿਹਾ ਹੈ ਪ੍ਰੰਤੂ ਪੁਲਿਸ ਵੱਲੋਂ ਮ੍ਰਿਤਕ ਦੇ ਪਿਤਾ ਦੇ ਬਿਆਂਨਾ ਤੇ ਮੁੱਕਦਮਾ ਦਰਜ ਕਰ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

See also  ਕਾਲਜਾਂ/ਯੂਨੀਵਰਸਿਟੀਆਂ ਵਲੋਂ ਐਸ.ਸੀ./ਬੀ.ਸੀ. ਵਿਦਿਆਰਥੀਆਂ ਦਾ ਹੋ ਰਿਹੈ ਸ਼ੋਸਣ