ਬੀਸੀਸੀਆਈ ਨੇ 26 ਮਾਰਚ ਨੂੰ ਖਿਡਾਰੀਆਂ ਦੇ ਸਲਾਨਾ ਕੰਟ੍ਰੈਕਟ ਦੀ ਸੂਚੀ ਜਾਰੀ ਕੀਤੀ। ਬੀਸੀਸੀਆਈ ਨੇ ਕਈ ਖਿਡਾਰੀਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ ‘ਤੇ ਕਈ ਖਿਡਾਰੀਆਂ ਨੂੰ ਉਨ੍ਹਾਂ ਦੇ ਚੰਗੇ ਪ੍ਰਦਰਸ਼ਨ ਦਾ ਇਨਾਮ ਦਿੱਤਾ ਹੈ। ਇਸ ਸੂਚੀ ‘ਚ ਕਈ ਦਿੱਗਜ਼ ਖਿਡਾਰੀ ਦੇ ਨਾਂ ਸ਼ਾਮਿਲ ਹਨ। ਜਾਣਕਾਰੀ ਮੁਤਾਬਕ ਰਵਿੰਦਰ ਜਡੇਜਾ, ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਜਸਪ੍ਰੀਤ ਬੁਮਰਾਹ ਨੂੰ ਏ+ ਸ਼੍ਰੇਣੀ ਵਿੱਚ ਜਗ੍ਹਾ ਮਿਲੀ ਹੈ। ਹਾਰਦਿਕ ਪੰਡਯਾ ਸੀ ਸ਼੍ਰੇਣੀ ਤੋਂ ਏ ਵਿੱਚ ਆਪਣੀ ਜਗ੍ਹਾ ਬਣ ਲਈ ਹੈ।ਸਾਲਾਨਾ ਕੰਟ੍ਰੈਕਟ ਲਿਸਟ ‘ਚ ਕਈ ਖਿਡਾਰੀ ਬਾਹਰ ਹਨ, ਪਰ ਜੋ ਦੋ ਨਾਂ ਚਰਚਾ ‘ਚ ਹੈ ਉਹ ਇਸ਼ਾਂਤ ਸ਼ਰਮਾ ‘ਤੇ ਭੁਵਨੇਸ਼ਵਰ ਕੁਮਾਰ ਦੇ ਹਨ। ਪਿਛਲੇ ਕੁਝ ਸਾਲਾਂ ਤੋਂ ਸਿਰਫ ਟੈਸਟ ਟੀਮ ਦਾ ਹਿੱਸਾ ਰਹੇ ਇਸ਼ਾਂਤ ਸ਼ਰਮਾ ਨੂੰ ਇਸ ਵਾਰ ਕੰਟ੍ਰੈਕਟ ਤੋਂ ਬਾਹਰ ਹਨ, ਉਥੇ ਹੀ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੂੰ ਵੀ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਦੋਵੇਂ ਕ੍ਰਿਕਟਰਸ ਨੂੰ ਸੀ ਸ਼੍ਰੇਣੀ ‘ਚ ਜਗ੍ਹਾ ਦਿੱਤੀ ਗਈ ਸੀ। ਇਸ ਤੋਂ ਬਾਅਦ ਇਹ ਖਦਸਾ ਜਤਾਇਆ ਜਾ ਰਿਹਾ ਹੈ ਕਿ ਭੁਵਨੇਸ਼ਵਰ ਕੁਮਾਰ ਦਾ ਕਰੀਅਰ ਖਤਮ ਹੋ ਸਕਦਾ ਹੈ। ਦੱਸ ਦੇਈਏ ਕਿ ਭੁਵਨੇਸ਼ਵਰ ਨੇ ਭੁਵਨੇਸ਼ਵਰ ਕੁਮਾਰ ਨੇ ਨਵੰਬਰ 2022 ਦੇ ਇਸ ਦੌਰੇ ਤੋਂ ਬਾਅਦ ਕੋਈ ਮੈਚ ਨਹੀਂ ਖੇਡਿਆ ਹੈ ਅਤੇ ਉਨ੍ਹਾਂ ਨੇ ਆਖਰੀ ਵਨਡੇ ਜਨਵਰੀ 2022 ਵਿੱਚ ਖੇਡਿਆ ਸੀ। ਲੰਬੇ ਸਮੇਂ ਤੋਂ ਫਿਟਨੈੱਸ ਦੀ ਸਮੱਸਿਆ ਨਾਲ ਜੂਝ ਰਹੇ ਗੇਂਦਬਾਜ਼ ਇਸ਼ਾਂਤ ਸ਼ਰਮਾ ਦਾ ਹੁਣ ਕਰੀਅਰ ਖਤਰੇ ‘ਚ ਹੈ। ਗੇਂਦਬਾਜ਼ ਨੂੰ ਆਖਰੀ ਵਾਰ ਨਵੰਬਰ 2021 ‘ਚ ਘਰੇਲੂ ਮੈਦਾਨ ‘ਤੇ ਟੈਸਟ ਮੈਚ ਖੇਡਿਆ ਸੀ।
post by parmvir singh