ਭੀਮ ਆਰਮੀ ਦੇ ਨੌਜਵਾਨਾਂ ਨੇ ਕੀਤੀ ਜਥੇਦਾਰ ਅਕਾਲ ਤਖ਼ਤ ਸਾਹਿਬ ਨਾਲ ਮੁਲਾਕਾਤ, ਦੱਸਿਆ BJP ਅਤੇ RSS ਫੁੱਟ ਪੁਆ ਕੇ ਕਰਦੀ ਹੈ ਰਾਜ

ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿਖੇ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਮੁਲਾਕਾਤ ਕਰਨ ਲਈ ਹਰਿਆਣਾ ਅਤੇ ਯੂਪੀ ਦੇ ਕੁਝ ਦਲਿਤ ਤੇ ਜਾਟ ਆਗੂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਪਹੁੰਚੇ।ਜਿਨ੍ਹਾਂ ਵਿਚ ਭੀਮ ਆਰਮੀ ਦੇ ਮੁੱਖੀ ਚੰਦਰ ਸ਼ੇਖਰ ਆਜ਼ਾਦ ਵੀ ਸ਼ਾਮਲ ਸਨ। ਚੰਦਰ ਸ਼ੇਖਰ ਆਜ਼ਾਦ ਕਾਫ਼ੀ ਲੰਬੇ ਸਮੇਂ ਤੋਂ UP ਅਤੇ ਹਰਿਆਣਾ ਵਿੱਚ ਸਮਾਜ ਲਈ ਕੰਮ ਕਰਕੇ ਸੇਵਾਵਾਂ ਨਿਭਾ ਰਹੇ ਨੇ ਕਿਹਾ ਮੈਂ ਚਾਹੁੰਦਾ ਹਾਂ ਭਾਈਚਾਰਕ ਸਾਂਝ ਬਣੇ । ਉਨ੍ਹਾਂ ਭਾਜਪਾ ਤੇ ਆਰ ਐਸ ਐਸ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੁਛ ਕੁ ਲੋਕ ਹਨ ਜੋ ਚਾਹੁੰਦੇ ਨੇ ਧਰਮ ਦੇ ਨਾਮ ਤੇ ਲੜਾਇਆ ਜਾਵੇ।


ਆਜ਼ਾਦ ਦਾ ਕਹਿਣਾ ਅੱਜ ਮੈਂ ਇਸ ਅਸਥਾਨ ਤੇ ਆਕੇ ਆਪਣੇ ਡੈਲੀਗੇਟ ਨਾਲ ਜਥੇਦਾਰ ਸਾਹਿਬ ਨੂੰ ਮਿਲਿਆ ਹਾਂ।ਭਾਰਤ ਸੇਕੂਲਰ ਮੁਲਕ ਹੈ ਇਥੇ ਸਾਰਿਆਂ ਨੂੰ ਰਹਿਣ ਦਾ ਹਕ਼ ਹੈ ਜੋ ਸੰਵਿਧਾਨ ਕਹਿੰਦਾ ਹੈ ਜਥੇਦਾਰ ਸਾਹਿਬ ਨਾਲ ਮੇਰੀ ਮੀਟਿੰਗ ਵਿਚ ਮੌਜੂਦਾ ਹਾਲਾਤਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਕੁੱਛ ਮਨ ਦੇ ਸਵਾਲ ਸੀ ਹਰ ਇੱਕ ਸਵਾਲ ਦੇ ਜਵਾਬ ਮਿਲੇ ਜਥੇਦਾਰ ਸਾਹਿਬ ਨੇ ਮੈਨੂੰ ਸਮਝਾਇਆ।ਜਥੇਦਾਰ ਸਾਹਿਬ ਨੇ ਅਸ਼ੀਰਵਾਦ ਦਿੱਤਾ ਹੈ ਮੈਨੂੰ ਕਿ ਜੋ ਲੜ੍ਹਾਈ ਵਿੱਚ ਡੱਟੇ ਹੋਏ ਹਾਂ ਉਸ ਵਿੱਚ ਮੈਨੂੰ ਪੂਰਾ ਸਹਿਯੋਗ ਮਿਲਦਾ ਰਹੇਗਾ
ਬੰਦੀ ਸਿੰਘਾਂ ਬਾਰੇ ਉਨ੍ਹਾਂ ਕਿਹਾ ਕਿ ਜਿਨ੍ਹਾਂ ਦੀਆਂ ਸਜ਼ਾਵਾ ਪੂਰੀਆਂ ਹੋ ਗਈਆਂ ਨੇ, ਮਾਨਵਤਾ ਦਾ ਧਿਆਨ ਰੱਖਦੇ ਹੋਏ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਹੈ। ਸਕਰਾਰ ਬੰਦੀ ਸਿੰਘਾਂ ਨੂੰ ਰਿਹਾ ਕਰੇ ਇਹ ਸਰਾਸਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ


ਇਸ ਮੌਕੇ SGPC ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਦਾ ਕਹਿਣਾ ਭੀਮ ਆਰਮੀ ਦੱਬੇ ਕੁਚਲੇ ਲੋਕਾਂ ਲਈ ਅਵਾਜ ਬੁਲੰਦ ਕਰ ਰਹੀ ਹੈ, ਸਾਨੂੰ ਗੁਰੂ ਸਾਹਿਬ ਨੇ ਸਿਖਾਇਆ ਹੈ ਅਸੀਂ ਦੂਜਿਆਂ ਲਈ ਕਮਜੋਰ ਵਰਗ ਲਈ ਲੜਨਾ ਹੈ ਏਨੀ ਗੱਲ ਕਰਦੇ ਗਰੇਵਾਲ ਭਾਵੁਕ ਹੋ ਗਏ ਜਦੋਂ ਉਹਨਾਂ ਨੇ ਦੱਸਿਆ ਕੇ ਜਥੇਦਾਰ ਸਾਹਿਬ ਨਾਲ ਮੀਟਿੰਗ ਕਰਦੇ ਛੋਟੇ ਸਾਹਿਬਜ਼ਾਦਿਆ ਦੀ ਗੱਲ ਕਰਦੇ ਵਕਤ ਚੰਦਰ ਸ਼ੇਖਰ ਆਜ਼ਾਦ ਦੀਆਂ ਅੱਖਾਂ ਚ ਹੰਝੂ ਸਨ ਆਜ਼ਾਦ ਨੇ ਹਰਿਮੰਦਰ ਸਾਹਿਬ ਆਕੇ ਆਪਣੇ ਆਪ ਨੂੰ ਵਡਭਾਗਾ ਸਮਝਿਆ ਹੈ ਅਤੇ ਆਉਣ ਵਾਲੇ ਸਮੇਂ ਸਿੱਖ ਸਮਾਜ ਲਈ ਜਿਨੀ ਸੇਵਾ ਹੋਈ ਉਸ ਵਿੱਚ ਹਿੱਸਾ ਪਵੇਗਾ

See also  ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਵੱਲੋਂ ਕੀਤੀ ਗਈ ਕਾਨਫਰੰਸ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਨਾ ਜਾਵੇ