ਭਾਰਤ ਤੇ ਨਿਊਜ਼ੀਲੈਡ ਵਿਚਕਾਰ ਤਿੰਨ ਮੈਚਾਂ ਦੀ ਵਨਡੇ ਸੀਰੀਜ ਚੱਲ ਰਹੀ ਹੈ। ਜਿਸ ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ 3-0 ਨਾਲ ਹਰਾ ਕੇ ਸੀਰੀਜ਼ ਤੇ ਕਬਜਾ ਕਰ ਲਿਆ ਹੈ। ਆਖ਼ਰੀ ਮੈਚ ਵਿੱਚ ਭਾਰਤੀ ਟੀਮ ਵਲੋਂ ਨਿਊਜ਼ੀਲੈਂਡ ਨੂੰ 90 ਦੌੜਾਂ ਦਾ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਊਜ਼ੀਲੈਂਡ ਦੇ ਸਾਹਮਣੇ 386 ਦੌੜਾਂ ਦਾ ਟੀਚਾ ਦਿੱਤਾ ਗਿਆ ਗਿਆ, ਜਿਸ ਦੇ ਜਵਾਬ ਚ ਨਿਊਜ਼ੀਲੈਡ ਵਲੋਂ ਬੱਲੇਬਾਜ਼ੀ ਕਰਦਿਆਂ 41.2 ਓਵਰਾਂ ਚ ਸਿਰਫ 295 ਦੋੜਾਂ ਹੀ ਬਣਾਈਆਂ। ਜਿਸ ਵਿਚ ਨਿਊਜ਼ਲੈਂਡ ਲਈ ਬੱਲੇਬਾਜ਼ੀ ਕਰਦਿਆਂ ਡਵੇਨ ਕੋਨਵੇ ਨੇ 100 ਗੇਂਦਾਂ ਤੇ 138 ਦੋੜਾਂ ਦਾ ਧਮਾਕੇਦਾਰ ਪਾਰੀ ਖੇਡੀ ਗਈ ਪਰ ਫੇਰ ਵੀ ਟੀਮ ਨੂੰ ਜਿੱਤ ਵੱਲ ਨਾ ਲੈ ਕੇ ਗਿਆ।
ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਦੇ ਓਪਨਰਾਂ ਬੱਲੇਬਾਜ਼ਾਂ ਰੋਹਿਤ ਸ਼ਰਮਾ ਤੇ ਸ਼ੁਭਮਨ ਗਿਲ ਵਲੋਂ ਸੈਂਕੜੇ ਜੜ੍ਹੇ ਗਏ, ਰੋਹਿਤ 101 ਤੇ ਗਿੱਲ ਨੇ 112 ਦੋੜਾਂ ਭਾਰਤੀ ਟੀਮ ਦੇ ਲਈ ਜੋੜੀਆਂ। ਦੂਜੇ ਬਾਰੇ ਜੇਕਰ ਗੇਂਦਬਾਜੀ ਦੀ ਗੱਲ਼ ਕਰੀਏ ਤਾਂ ਕੁਲਦੀਪ ਯਾਦਵ ਤੇ ਸ਼ਾਰਦੁਲ ਠਾਕੁਰ ਨੇ 3-3 ਵਿਕਟਾਂ ਲੈ ਕੇ ਭਾਰਤੀ ਟੀਮ ਦੇ ਪੱਲੇ ਜਿੱਤ ਪਾ ਦਿੱਤੀ।
post by parmvir singh