ਭਾਰਤ ਜੋੜੋ ਯਾਤਰਾ ਦੇ ਵਿਚ ਰਾਹੁਲ ਗਾਂਧੀ ਦੀ ਸੁਰੱਖਿਆ ‘ਚ ਹੋਈ ਵੱਡੀ ਚੂਕ

ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਅੱਜ ਸਵੇਰੇ ਜਦੋਂ ਪੰਜਾਬ ਦੇ ਹੁਸ਼ਿਆਰਪੁਰ ਦੇ ਟਾਂਡਾ ਤੋਂ ਸ਼ੁਰੂ ਹੋਈ ਸੀ ਤਾਂ ਸੁਰੱਖਿਆ ਘੇਰੇ ਨੂੰ ਤੋੜ ਕੇ ਇਕ ਨੌਜਵਾਨ ਨੇ ਕਾਂਗਰਸ ਨੇਤਾ ਨੂੰ ਜੱਫੀ ਪਾਉਣ ਦੀ ਕੋਸ਼ਿਸ਼ ਕੀਤੀ। ਰਾਹੁਲ ਜਦੋਂ ਯਾਤਰਾ ‘ਚ ਜਾ ਰਹੇ ਸਨ ਤਾਂ ਇਕ ਵਿਅਕਤੀ ਜ਼ੈੱਡ ਪਲੱਸ ਸੁਰੱਖਿਆ ਘੇਰਾ ਤੋੜ ਕੇ ਉਨ੍ਹਾਂ ਕੋਲ ਆ ਗਿਆ ਤੇ ਜੱਫੀ ਪਾਉਣ ਦੀ ਕੋਸ਼ਿਸ਼ ਕੀਤੀ। ਉਸ ਨੂੰ ਤੁਰੰਤ ਸੀਆਰਪੀਐੱਫ ਸੁਰੱਖਿਆ ਨੇ ਪਿੱਛੇ ਧੱਕ ਦਿੱਤਾ। ਦਿੱਲੀ ਯਾਤਰਾ ਦੌਰਾਨ ਵੀ ਇਸੇ ਤਰ੍ਹਾਂ ਦੀ ਉਲੰਘਣਾ ਦੀ ਸੂਚਨਾ ਮਿਲੀ ਸੀ।

ਪੰਜਾਬ ‘ਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ 6ਵੇਂ ਦਿਨ ਹੁਸ਼ਿਆਰਪੁਰ ‘ਚ ਸੁਰੱਖਿਆ ‘ਚ ਦੂਰ ਵਾਰ ਅਣਗਹਿਲੀ ਵੇਖਣ ਨੂੰ ਮਿਲੀ। ਪਹਿਲਾਂ ਇਕ ਨੌਜਵਾਨ ਦੌੜਦਾ ਆਇਆ ਅਤੇ ਰਾਹੁਲ ਗਾਂਧੀ ਨੂੰ ਸਿੱਧੇ ਗਲੇ ਲਗਾ ਲਿਆ। ਇਹ ਦੇਖ ਕੇ ਰਾਹੁਲ ਗਾਂਧੀ ਨੇ ਉਨ੍ਹਾਂ ਦੇ ਨਾਲ ਆਏ ਪੰਜਾਬ ਪ੍ਰਧਾਨ ਰਾਜਾ ਵੈਡਿੰਗ ਦੀ ਮਦਦ ਨਾਲ ਉਨ੍ਹਾਂ ਨੂੰ ਧੱਕਾ ਦੇ ਦਿੱਤਾ। ਦੂਜੀ ਵਾਰ ਪਿੰਡ ਬੱਸੀ ‘ਚ ਟੀ-ਬ੍ਰੇਕ ‘ਤੇ ਜਾਂਦੇ ਸਮੇਂ ਰਾਹੁਲ ਗਾਂਧੀ ਦੇ ਸੁਰੱਖਿਆ ਘੇਰੇ ‘ਚ ਇਕ ਨੌਜਵਾਨ ਸਿਰ ‘ਤੇ ਕੇਸਰੀ ਪਰਨਾ ਬੰਨ੍ਹ ਕੇ ਸੁਰੱਖਿਆ ਘੇਰੇ ‘ਚ ਆ ਗਿਆ। ਉਹ ਰਾਹੁਲ ਗਾਂਧੀ ਦੇ ਬਹੁਤ ਨੇੜੇ ਆ ਗਏ। ਪਰ ਸੁਰੱਖਿਆ ਕਰਮੀਆਂ ਨੇ ਉਸ ਨੂੰ ਫੜ ਕੇ ਇਕ ਪਾਸੇ ਧੱਕ ਦਿੱਤਾ ਅਤੇ ਆਪਣੇ ਨਾਲ ਲੈ ਗਏ

post by Tarandeep singh

See also  ਜੰਡਿਆਲਾ ਪੁਲਿਸ ਨੇ ਕੀਤੇ 3 ਆਰੋਪੀ ਕਾਬੂ