ਭਾਰਤ-ਆਸਟ੍ਰੇਲੀਆ ਵਿਚਾਲੇ ਵਿਸ਼ਵ ਕੱਪ 2023 ਦਾ ਫਾਇਨਲ ਮੈਚ ਅੱਜ, PM ਮੋਦੀ ਵੀ ਰਹਿਣਗੇ ਮੌਜੂਦ

ਨਵੀਂ ਦਿੱਲੀ: ਅੱਜ ਭਾਰਤ-ਆਸਟ੍ਰੇਲੀਆ ਵਿਚਾਲੇ ਵਿਸ਼ਵ ਕੱਪ 2023 ਦਾ ਫਾਇਨਲ ਮੈਚ ਅਹਿਮਦਾਬਾਦ ਵਿਖੇ ਖੇਡਿਆ ਜਾਵੇਗਾ। ਅੱਜ ਦੇ ਇਸ ਫਾਇਨਲ ਮੈਚ ਨੂੰ ਲੈ ਕੇ ਲੋਕਾਂ ਵਿਚ ਕਾਫ਼ੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਅੱਜ ਦੇ ਮੈਚ ਨੂੰ ਦੇਖਣ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪਹੁੰਚ ਰਹੇ ਹਨ। ਪ੍ਰਧਾਨ ਮੰਤਰੀ ਦੀ ਪਹੁੰਚਣ ਦੀ ਤਿਆਰੀਆਂ ਨੂੰ ਲੈ ਕੇ ਪੁਲਿਸ ਕਾਫ਼ੀ ਜ਼ਿਆਦਾ ਚੌਕਸ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਕਈ ਹੋਰ ਵੱਡੇ ਵੀ.ਆਈ.ਪੀ ਦਿੱਗਜ ਵੀ ਅੱਜ ਦੇ ਮੈਚ ਨੂੰ ਦੇਖਣ ਲਈ ਪਹੁੰਚ ਰਹੇ ਹਨ। ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਰਿਚਰਡ ਮਾਰਲਸ ਵੀ ਸਟੇਡੀਅਮ ਵਿਚ ਮੌਜੂਦ ਰਹਿਣਗੇ।

See also  ਹੇਮਾ ਮਾਲਿਨੀ ਦੀ ਰਾਹੁਲ ਗਾਂਧੀ ਨੂੰ ਦੋ ਟੁੱਕ, "ਨੁਕਸਾਨ ਤੁਹਾਡਾ ਹੈ, ਸਾਡਾ ਨਹੀਂ"