ਭਾਰਤ ਅਤੇ ਆਸਟ੍ਰੇਲੀਆ ਵਿੱਚ ਮੈਚ ਦੌਰਾਨ ਰੋਹਿਤ ਸ਼ਰਮਾ ਦਾ ਫੈਨ ‘ਤੇ ਫੁਟਿਆ ਗੁੱਸਾ

ਨਵੀਂ ਦਿੱਲੀ- ਬਾਰਡਰ ਗਾਵਸਕਰ ਸੀਰੀਜ਼ ਲਈ ਭਾਰਤ ਅਤੇ ਆਸਟ੍ਰੇਲੀਆ ਵਿੱਚ ਮੈਚ ਜਾਰੀ ਹੈ। ਦੋਵਾਂ ਟੀਮਾਂ ਵਿਚਾਲੇ ਜ਼ਬਰਦਸਤ ਟੱਕਰ ਚਲ ਰਹੀ ਹੈ। ਇਕ ਤਰਫ ਜਿਥੇ ਆਸਟ੍ਰੇਲੀਆ ਦੀ ਟੀਮ ਭਾਰਤ ‘ਤੇ ਹਾਵੀ ਨਜ਼ਰ ਆ ਰਹੀ ਹੈ ਉਥੇ ਹੀ ਟੀਮ ਇੰਡੀਆ ਇਸ ਸੀਰੀਜ਼ ਨੂੰ ਜਿੱਤਣ ਦੀ ਪੂਰੀ ਕੋਸ਼ਿਸ ਕਰ ਰਹੀ ਹੈ। ਇਸ ਵਿਚ ਭਾਰਤ ਦੇ ਕਪਤਾਨ ਰੋਹਿਤ ਸ਼ਰਮਾ ਦਾ ਵੀਡੀਓ ਸੋਸ਼ਲ ਮੀਡਿਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਭਾਰਤ ਦੀ ਬੱਲੇਬਾਜ਼ੀ ਦੌਰਾਨ ਰੋਹਿਤ ਸ਼ਰਮਾ ਦਾ ਗੁੱਸਾ ਦੇਖਣ ਨੂੰ ਮਿਲਿਆ। ਉਨ੍ਹਾਂ ਦੀ ਆਵਾਜ਼ ਸਟੰਪ ਮਾਈਕ ‘ਚ ਰਿਕਾਰਡ ਕੀਤੀ ਗਈ, ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ।

rohit sharma

ਸ਼ੁਭਮਨ ਗਿੱਲ ਨੇ ਨਾਥਨ ਲਿਓਨ ਦੇ ਓਵਰ ਵਿੱਚ ਜ਼ਬਰਦਸਤ ਛੱਕਾ ਜੜਿਆ। ਜਿਸ ਤੋਂ ਬਾਅਦ ਗੇਂਦ ਸਾਈਟ ਸਕ੍ਰੀਨ ਦੇ ਕੋਲ ਫਸ ਗਈ। ਇੱਕ ਪ੍ਰਸ਼ੰਸਕ ਪੁਰਾਣੀ ਗੇਂਦ ਨੂੰ ਲੱਭਣ ਲਈ ਉੱਥੇ ਗਿਆ ਅਤੇ ਗੇਂਦ ਨੂੰ ਲੱਭ ਲਿਆ। ਪਰ ਗੇਂਦ ਮਿਲਣ ਦੇ ਬਾਵਜੂਦ ਫੈਨ ਉੱਥੇ ਹੀ ਖੜਾ ਜਸ਼ਨ ਮਨਾ ਰਿਹਾ ਸੀ। ਜਿਸ ਤੋਂ ਬਾਅਦ ਰੋਹਿਤ ਸ਼ਰਮਾ ਗੁੱਸੇ ‘ਚ ਆ ਗਏ ਅਤੇ ਉਨ੍ਹਾਂ ਨੇ ਪਹਿਲੇ ਅੰਪਾਇਰ ਨੂੰ ਉਨ੍ਹਾਂ ਨੂੰ ਹਟਾਉਣ ਲਈ ਕਿਹਾ। ਇਸ ਤੋਂ ਬਾਅਦ ਉਹ ਖੁਦ ਬੋਲਣ ਲਗੇ ਤਾਂ ਸਟੰਪ ਮਾਈਕ ‘ਚ ਹਿਟਮੈਨ ਦੀ ਆਵਾਜ਼ ਰਿਕਾਰਡ ਹੋ ਗਈ। ਵੀਡੀਓ ‘ਚ ਹਿੱਟਮੈਨ ‘ਹਟਾਓ ਉਸਕੋ ਉਧਰ ਸੇ’ ਕਹਿੰਦੇ ਨਜ਼ਰ ਆ ਰਹੇ ਹਨ। ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੇ ਵੱਡੀ ਉਪਲੱਬਧੀ ਹਾਸਲ ਕੀਤੀ ਹੈ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਜਾ ਰਹੇ ਚੌਥੇ ਟੈਸਟ ਮੈਚ ‘ਚ ਉਨ੍ਹਾਂ ਨੇ 21 ਦੌੜਾਂ ਬਣਾਉਂਦੇ ਹੀ ਅੰਤਰਰਾਸ਼ਟਰੀ ਕ੍ਰਿਕਟ ‘ਚ 17 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ। ਇਸਦੇ ਨਾਲ ਹੀ ਉਹ ਭਾਰਤ ਦੇ 7ਵੇਂ ਅਤੇ ਕੁੱਲ ਮਿਲਾ ਕੇ 28ਵੇਂ ਖਿਡਾਰੀ ਬਣ ਗਏ ਹਨ।.

See also  ਲੋਕਸਭਾ ਨੂੰ ਲੈ ਕੇ ਹੋਈ ਨੇਤਾਵਾ ਚ ਮੀਟਿੰਗ

post by parmvir singh