ਭਾਰਤੀ ਫੌਜ ਦਾ ਹੈਲੀਕਾਪਟਰ ਅਰੁਣਾਚਲ ਪ੍ਰਦੇਸ਼ ‘ਚ ਕਰੈਸ਼

ਭਾਰਤੀ ਫੌਜ ਦਾ ਚੀਤਾ ਹੈਲੀਕਾਪਟਰ ਅਰੁਣਾਚਲ ਪ੍ਰਦੇਸ਼ ਦੇ ਮੰਡਲਾ ਪਹਾੜੀ ਖੇਤਰ ਨੇੜੇ ਹਾਦਸਾਗ੍ਰਸਤ ਹੋ ਗਿਆ ਹੈ। ਇਸ ਘਟਨਾ ‘ਚ ਦੋਵੇਂ ਪਾਇਲਟ ਸ਼ਹੀਦ ਹੋ ਗਏ ਹਨ। ਨਿਊਜ਼ ਏਜੰਸੀ ਏਐਨਆਈ ਨੇ ਫ਼ੌਜ ਦੇ ਸੂਤਰਾਂ ਦੇ ਹਵਾਲੇ ਨਾਲ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ, ਗੁਹਾਟੀ ਵਿੱਚ ਡਿਫੈਂਸ ਪੀ ਆਰ ਓ, ਲੈਫਟੀਨੈਂਟ ਕਰਨਲ ਮਹਿੰਦਰ ਰਾਵਤ ਨੇ ਦੱਸਿਆ ਕਿ ਆਰਮੀ ਏਵੀਏਸ਼ਨ ਚੀਤਾ ਹੈਲੀਕਾਪਟਰ, ਜੋ ਅਰੁਣਾਚਲ ਪ੍ਰਦੇਸ਼ ਵਿੱਚ ਬੋਮਡਿਲਾ ਨੇੜੇ ਇੱਕ ਸੰਚਾਲਨ ਉਡਾਣ ਭਰ ਰਿਹਾ ਸੀ, ਦਾ ਅੱਜ ਸਵੇਰੇ ਲਗਭਗ 9:15 ਵਜੇ ਏਟੀਸੀ ਨਾਲ ਸੰਪਰਕ ਟੁੱਟ ਗਿਆ ਸੀ। ਇਹ ਹਾਦਸਾ ਬੋਮਡਿਲਾ ਦੇ ਪੱਛਮ ਵਿਚ ਮੰਡਲਾ ਨੇੜੇ ਵਾਪਰਿਆ ਹੈ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।ਦੱਸ ਦਈਏ ਕਿ ਪਿਛਲੇ ਪੰਜ ਸਾਲਾਂ ਵਿੱਚ ਭਾਰਤੀ ਫੌਜ ਦੇ 18 ਹੈਲੀਕਾਪਟਰ ਯਾਨੀ ਤਿੰਨੋਂ ਬਲਾਂ ਦੇ ਕਰੈਸ਼ ਹੋ ਚੁੱਕੇ ਹਨ। ਇਹ ਜਾਣਕਾਰੀ ਰਾਜ ਦੇ ਰੱਖਿਆ ਮੰਤਰੀ ਅਜੈ ਭੱਟ ਨੇ ਪਿਛਲੇ ਸਾਲ 17 ਦਸੰਬਰ ਨੂੰ ਲੋਕ ਸਭਾ ਵਿੱਚ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਦਿੱਤੀ ਸੀ। 2017 ਤੋਂ 2021 ਤੱਕ 15 ਹਾਦਸੇ ਹੋਏ। ਇਸ ਤੋਂ ਬਾਅਦ ਤਿੰਨ ਹੋਰ ਹਾਦਸੇ ਵਾਪਰ ਚੁੱਕੇ ਹਨ। ਇਨ੍ਹਾਂ ਵਿੱਚੋਂ ਦੋ ਹਾਦਸੇ ਸਾਲ 2022 ਵਿੱਚ ਅਕਤੂਬਰ ਮਹੀਨੇ ਵਿੱਚ ਹੀ ਵਾਪਰੇ ਸਨ। ਇਸ ਵਿੱਚ ਰੁਦਰ ਅਤੇ ਚੀਤਾ ਹੈਲੀਕਾਪਟਰ ਸ਼ਾਮਲ ਸਨ।
ਪਿਛਲੇ ਸਾਲ ਅਕਤੂਬਰ ਵਿੱਚ ਵੀ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਜ਼ਿਲ੍ਹੇ ਵਿੱਚ ਫੌਜ ਦਾ ਇੱਕ ਚੀਤਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ਵਿੱਚ ਪਾਇਲਟ ਦੀ ਮੌਤ ਹੋ ਗਈ ਸੀ। ਰੱਖਿਆ ਬੁਲਾਰੇ ਕਰਨਲ ਏ.ਐਸ. ਵਾਲੀਆ ਦੇ ਅਨੁਸਾਰ ਇਹ ਹਾਦਸਾ 5 ਅਕਤੂਬਰ ਨੂੰ ਸਵੇਰੇ 10 ਵਜੇ ਦੇ ਕਰੀਬ ਇੱਕ ਅੱਗੇ ਵਾਲੇ ਖੇਤਰ ਵਿੱਚ ਰੁਟੀਨ ਸੈਰ ਦੌਰਾਨ ਵਾਪਰਿਆ। ਉਨ੍ਹਾਂ ਦੱਸਿਆ ਕਿ ਹੈਲੀਕਾਪਟਰ ‘ਚ ਦੋ ਪਾਇਲਟ ਸਵਾਰ ਸਨ, ਜਿਨ੍ਹਾਂ ਨੂੰ ਤੁਰੰਤ ਨਜ਼ਦੀਕੀ ਫੌਜ ਦੇ ਹਸਪਤਾਲ ‘ਚ ਲਿਜਾਇਆ ਗਿਆ। ਉੱਥੇ ਇਲਾਜ ਦੌਰਾਨ ਇੱਕ ਪਾਇਲਟ ਦੀ ਮੌਤ ਹੋ ਗਈ। ਹਾਦਸੇ ਦੇ ਪਿੱਛੇ ਦਾ ਕਾਰਨ ਤੁਰੰਤ ਪਤਾ ਨਹੀਂ ਲੱਗ ਸਕਿਆ। ਭਾਰਤੀ ਫੌਜ ਦੇ ਚੀਤਾ ਹੈਲੀਕਾਪਟਰ ਹਲਕੇ ਹੈਲੀਕਾਪਟਰਾਂ ਵਿੱਚ ਗਿਣੇ ਜਾਂਦੇ ਹਨ। ਇਹ ਸਿੰਗਲ ਇੰਜਣ ਵਾਲਾ ਹੈਲੀਕਾਪਟਰ ਹੈ। ਭਾਰਤੀ ਫੌਜ ਕੋਲ 200 ਚੀਤਾ ਹੈਲੀਕਾਪਟਰ ਹਨ, ਦੱਸ ਦਈਏ ਕਿ ਪਿਛਲੇ ਪੰਜ ਸਾਲਾਂ ਵਿੱਚ ਭਾਰਤੀ ਫੌਜ ਦੇ 18 ਹੈਲੀਕਾਪਟਰ ਯਾਨੀ ਤਿੰਨੋਂ ਬਲਾਂ ਦੇ ਕਰੈਸ਼ ਹੋ ਚੁੱਕੇ ਹਨ। ਇਹ ਜਾਣਕਾਰੀ ਰਾਜ ਦੇ ਰੱਖਿਆ ਮੰਤਰੀ ਅਜੈ ਭੱਟ ਨੇ ਪਿਛਲੇ ਸਾਲ 17 ਦਸੰਬਰ ਨੂੰ ਲੋਕ ਸਭਾ ਵਿੱਚ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਦਿੱਤੀ ਸੀ। 2017 ਤੋਂ 2021 ਤੱਕ 15 ਹਾਦਸੇ ਹੋਏ। ਇਸ ਤੋਂ ਬਾਅਦ ਤਿੰਨ ਹੋਰ ਹਾਦਸੇ ਵਾਪਰ ਚੁੱਕੇ ਹਨ। ਇਨ੍ਹਾਂ ਵਿੱਚੋਂ ਦੋ ਹਾਦਸੇ ਸਾਲ 2022 ਵਿੱਚ ਅਕਤੂਬਰ ਮਹੀਨੇ ਵਿੱਚ ਹੀ ਵਾਪਰੇ ਸਨ। ਇਸ ਵਿੱਚ ਰੁਦਰ ਅਤੇ ਚੀਤਾ ਹੈਲੀਕਾਪਟਰ ਸ਼ਾਮਲ ਸਨ।

See also  ਸ਼ਰਾਬ ਸਮਝ ਕੇ ਪੀ ਲਈ ਕੀਟਨਾਸ਼ਕ ਦਵਾਈ, 2 ਮਜ਼ਦੂਰਾਂ ਦੀ ਹੋਈ ਮੌਤ ਤੇ ਇੱਕ ਦੀ ਹੋਈ ਗੰਭੀਰ ਹਾਲਤ

post by parmvir singh