ਹੁਸ਼ਿਆਰਪੁਰ ਵਿੱਚ ਭਾਜਪਾ ਵੱਲੋ ਰੈਲੀ ਕੱਢੀ ਗਈ ਜਿਸ ਵਿੱਚ ਭਾਜਪਾ ਦੇ ਕਈ ਆਗੂਆਂ ਨੇ ਹਿੱਸਾ ਲਿਆ, ਜਿਸ ਵਿੱਚ ਭਾਜਪਾ ਦੇ ਪ੍ਰਮੁੱਖ ਨੇਤਾ ਜੇ,ਪੀ ਨੱਡਾ ਮੁੱਖ ਤੌਰ ਤੇ ਸ਼ਾਮਿਲ ਹੋਏ ਇਸ ਮੌਕੇ ਤੇ ਕੇਦਰੀ ਜਲ ਮੰਤਰੀ ਗਜੇਂਦਰ ਸਿੰਘ ਸੇਖਾਵਤ, ਕੇਦਰੀ ਰਾਜ ਮੰਤਰੀ ਸੋਮ ਪ੍ਰਕਾਸ਼,ਤੇ ਸਬਕਾ ਮੰਤਰੀ ਤਕੀਸ਼ਣ ਸੂਦ ਆਦਿ ਹੋਰ ਭਾਜਪਾ ਵਰਕਰਾ ਨੇ ਮਹਾ ਰੈਲੀ ਵਿੱਚ ਹਿੱਸਾ ਲਿਆ ਤੇ ਇਸ ਰੈਲੀ ਵਿੱਚ ਜੇ,ਪੀ ਨੱਡਾ ਨੇ ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਚਨਣਾਂ ਪਾਈਆਂ। ਭਾਜਪਾ ਵਰਕਰਾਂ ਨੇ ਇਸ ਰੈਲੀ ਦੀਆਂ ਤਿਆਰੀਆਂ ਬਹੁਤ ਵਧੀਆ ਤਰੀਕੇ ਨਾਲ ਕੀਤੀਆਂ। ਪੱਤਰਕਾਰਾ ਨਾਲ ਗੱਲ ਕਰਦਿਆ ਸਨੀਲ ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ 9 ਸਾਲਾ ਦੇ ਕਾਰਜਕਾਲ ਦੀ ਜੰਮ ਕੇ ਤਾਰੀਫ਼ ਕੀਤੀ ਹੈ ਉਨ੍ਹਾਂ ਕਿਹਾ ਕਿ ਅੱਜ ਭਾਰਤ ਇੰਟਰਨੈਸ਼ਨਲ ਤੌਰ ਤੇ ਸ਼ਕਤੀ ਦੇ ਰੂਪ ਵਿੱਚ 5ਵੇ ਸਥਾਨ ਤੇ ਹੈ। ਉਨਾਂ ਕਿਹਾ ਕੀ ਮੋਦੀ ਹੀ ਦੇਸ਼ ਨੂੰ ਸਹੀ ਦਿਸ਼ਾ ਦੇ ਸਕਦੇ ਹਨ ਅਤੇ ਮੋਦੀ ਵਰਗੇ ਲੀਡਰ ਦੀ ਬਾਰਤ ਦੇਸ਼ ਨੂੰ ਬਹੁਤ ਲੋੜ ਹੈ। ਮੋਦੀ ਨੇ ਹਰ ਦੇਸ਼ ਨਾਲ ਵਧੀਆ ਸਬੰਧ ਬਣਾਏ ਹਨ ਜਿਸਦਾ ਕੀ ਆਪਣੇ ਭਾਰਤ ਨੂੰ ਬਹੁਤ ਫਾਈਦਾ ਹੋਈਆ ਹੈ। ਉਨ੍ਹਾਂ ਕਿਹਾ ਕਿ ਮੋਦੀ ਜੀ ਨੇ ਕੈਨੇਡਾਂ ਵਿੱਚ ਫਸੇ 700 ਭਾਰਤੀ ਬੱਚੇਆਂ ਦੇ ਮਾਮਲੇ ਨੂੰ ਹੱਲ ਕਰਾਉਣ ‘ਚ ਪੂਰੀ ਮਦਦ ਕੀਤੀ ਹੈ ਤੇ ਉਨ੍ਹਾਂ ਨੂੰ ਡੀਪੋਟ ਨਹੀਂ ਹੋਣ ਦਿੱਤਾ ਤੇ ਜਾਖੜ ਨੇ ਕਿਹਾ ਪੰਜਾਬ ਵਿੱਚ ਭ੍ਰਿਸ਼ਟਾਚਾਰ ਦੀ ਗੱਲ ਉਹ ਕਰਦੇ ਹਨ ਜੋ ਖੁਦ ਭਿ੍ਸ਼ਟ ਹਨ ।