ਭਾਜਪਾ ਛੱਡ ਇਕ ਹੋਰ ਆਗੂ ਹੋਇਆ ਕਾਂਗਰਸ ‘ਚ ਸ਼ਾਮਲ

ਮੋਹਾਲੀ: ਭਾਜਪਾ ਨੂੰ ਮੂੜ ਤੋਂ ਇਕ ਵੱਡਾ ਝਟਕਾ ਲੱਗਿਆ ਹੈ। ਮੋਹਾਲੀ ਦੇ ਡਿਪਟੀ ਮੇਅਰ ਸ. ਕੁਲਜੀਤ ਸਿੰਘ ਜੀ ਭਾਜਪਾ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ। ਇਸਦੀ ਜਾਣਕਾਰੀ ਖੁਦ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਸਾਂਝੀ ਕੀਤੀ ਹੈ। ਉਨ੍ਹਾਂ ਸ਼ੋਸ਼ਲ ਮੀਡੀਆਂ ‘ਤੇ ਲਿਖਿਆ ਕਿ ਅੱਜ ਕਾਂਗਰਸ ਭਵਨ ਵਿਖੇ ਮੋਹਾਲੀ ਦੇ ਡਿਪਟੀ ਮੇਅਰ ਸ. ਕੁਲਜੀਤ ਸਿੰਘ ਜੀ ਭਾਜਪਾ ਛੱਡ ਕੇ ਕਾਂਗਰਸ ਪਰਿਵਾਰ ਦਾ ਹਿੱਸਾ ਬਣੇ ਤੇ ਨਾਲ ਹੀ ਲੋਕ ਇਨਸਾਫ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ, ਜਨਰਲ ਸਕੱਤਰਾਂ, ਸਕੱਤਰਾਂ, ਵਾਰਡ ਇੰਚਾਰਜਾਂ ਅਤੇ ਹੋਰ ਅਧਿਕਾਰੀਆਂ ਸਮੇਤ ਕਈ ਆਗੂਆਂ ਨੇ ਵੀ ਪਾਰਟੀ ਵਿੱਚ ਸ਼ਾਮੂਲੀਅਤ ਕੀਤੀ। ਉਨ੍ਹਾਂ ਦੇ ਸ਼ਾਮਲ ਹੋਣ ਨਾਲ ਪੰਜਾਬ ਕਾਂਗਰਸ ਨੂੰ ਵੱਡੀ ਤਾਕਤ ਮਿਲੀ ਹੈ। ਜੀ ਆਇਆਂ ਨੂੰ! ਮੈਂ ਉਹਨਾਂ ਦਾ ਪਾਰਟੀ ਵਿੱਚ ਨਿੱਘਾ ਸਵਾਗਤ ਕਰਦਾ ਹਾਂ। ਮੈਨੂੰ ਪੂਰਨ ਯਕੀਨ ਹੈ ਤੁਸੀਂ ਪਾਰਟੀ ਦੀ ਮਜ਼ਬੂਤੀ ਲਈ ਡਟ ਕੇ ਕੰਮ ਕਰੋਂਗੇ।”

ਇਸ ਤੋਂ ਪਹਿਲਾ ਕਾਂਗਰਸ ਤੋਂ ਭਾਜਪਾ ‘ਚ ਸ਼ਾਮਲ ਹੋਏ ਕੁਝ ਮੰਤਰੀਆਂ ਨੇ ਬੀਤੇ ਤਿੰਨ ਦਿਨ ਪਹਿਲਾ ਮੂੜ ਤੋਂ ਕਾਂਗਰਸ ਵਿਚ ਐਂਟਰੀ ਲੀਤੀ ਹੈ। ਰਾਜ ਕੁਮਾਰ ਵੇਰਕਾ ਸਮੇਤ ਬਲਬੀਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਕਾਂਗੜ, ਮਹਿੰਦਰ ਰਿਣਵਾ, ਹੰਸ ਰਾਜ ਰੋਸ਼ਨ, ਜੀਤ ਮਹਿੰਦਰ ਸਿੱਧੂ ਮੂੜ ਤੋਂ ਕਾਂਗਰਸ ਵਿਚ ਸ਼ਾਮਲ ਹੋਏ ਹਨ।

See also  "ਬਲਾਕਬਸਟਰ ਫਿਲਮ "ਸੂਰਮਾ" ਦੇ ਨਿਰਮਾਤਾ ਪੇਸ਼ ਕਰਨ ਜਾ ਰਹੇ ਹਨ ਨਵੀਂ ਪੰਜਾਬੀ ਫਿਲਮ "ਮੇਰੀ ਪਿਆਰੀ ਦਾਦੀ", 2024 ਵਿੱਚ ਸਿਨੇਮਾਘਰਾਂ ਚ ਹੋਵੇਗੀ ਰਿਲੀਜ਼!!"