ਅੰਮ੍ਰਿਤਸਰ:- ਮਾਮਲਾ ਧਾਰਮਿਕ ਸਮੱਗਰੀ ਛਾਪਣ ਵਾਲੇ ਭਾਈ ਚਤਰ ਸਿੰਘ ਜੀਵਨ ਸਿੰਘ ਵਲੋ ਛਪਾਈ ਵਾਲੀ ਥਾਂ ਤੇ ਹੋ ਰਹੀ ਬੇਅਦਬੀ ਨੂੰ ਲੈ ਕੇ ਹੈ ਜਿਸਨੂੰ ਲੈ ਸਤਿਕਾਰ ਕਮੇਟੀ ਵਲੋ ਥਾਣਾ ਬੀ ਡਵੀਜ਼ਨ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਸੀ ਅਤੇ ਪੁਲਿਸ ਵਲੋ ਪਰਚਾ ਦਰਜ ਕੀਤਾ ਗਿਆ ਸੀ ਪਰ ਪਰਚਾ ਦਰਜ ਹੌਣ ਦੇ ਬਾਵਜੂਦ ਵੀ ਮਾਲਿਕਾ ਤੇ ਬਣਦੀ ਕਾਰਵਾਈ ਨਾ ਹੌਣ ਸੰਬਧੀ ਅਜ ਵਖ ਵਖ ਜਥੇਬੰਦੀਆ ਵਲੋ ਥਾਣਾ ਬੀ ਡਵੀਜ਼ਨ ਦੇ ਬਾਹਰ ਰੋਸ਼ ਪ੍ਰਦਰਸ਼ਨ ਕਰ ਪੁਲਿਸ ਪ੍ਰਸ਼ਾਸ਼ਨ ਨੂੰ ਨਿਰਪਖ ਜਾਂਚ ਦੀ ਅਪੀਲ ਕੀਤੀ ਹੈ।
ਇਸ ਸੰਬਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਅਤੇ ਹੌਰ ਜਥੇਬੰਦੀਆ ਵਲੋ ਪੁਲਿਸ ਥਾਣੇ ਦੇ ਬਾਹਰ ਰੌਸ਼ ਪ੍ਰਦਰਸ਼ਨ ਕਰਦਿਆ ਇਹ ਮੰਗ ਕੀਤੀ ਕਿ ਭਾਈ ਚਤਰ ਸਿੰਘ ਜੀਵਨ ਸਿੰਘ ਦੇ ਗੁਦਾਮ ਵਿਚ ਹੋ ਰਹੀ ਬੇਅਦਬੀ ਨੂੰ ਲੈ ਕੇ ਜਦੋ ਤਕ ਗਿਰਫਤਾਰੀ ਨਹੀ ਹੁੰਦੀ ਅਤੇ ਇਹਨਾ ਦੌਸ਼ੀਆ ਤੇ ਧਾਰਮਿਕ ਸਮਗਰੀ ਛਾਪਣ ਨੂੰ ਲੈ ਕੇ ਪਾਬੰਦੀ ਨਹੀ ਲਗਦੀ ਉਦੋ ਤਕ ਸੰਘਰਸ਼ ਜਾਰੀ ਰਹੇਗਾ।
ਇਸ ਮੌਕੇ ਗੱਲਬਾਤ ਕਰਦੇ ਹੋਏ ਥਾਣਾ ਬੀ ਡਵੀਜ਼ਨ ਦੇ ਪੁਲਿਸ ਅਧਿਕਾਰੀ ਸ਼ਿਵ ਦਰਸ਼ਨ ਸਿੰਘ ਨੇ ਕਿਹਾ ਕਿ ਸਿੱਖ ਜਥੇਬੰਦੀਆ ਆਪਣੇ ਬਿਆਨ ਦਰਜ ਕਰਵਾਉਣ ਲਈ ਆਏ ਹਨ ਉਨ੍ਹਾਂ ਕਿਹਾ ਕਿ ਸਾਡੇ ਵੱਲੋ ਐਫ ਆਈ ਆਰ ਦਰਜ ਕੀਤੀ ਗਈ ਹੈ ਇਹ ਜਾਂਚ ਦਾ ਵਿਸ਼ਾ ਹੈ ਜੋ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ । ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
post by parmvir singh