ਭਾਈ ਅਮ੍ਰਿਤਪਾਲ ਸਿੰਘ ਬੁਲਾਵੇ ਤੇ ਸਿੱਖ ਜਥੇਬੰਦੀਆਂ ਹੋਈਆਂ ਇਕੱਠੀਆ

ਅੰਮ੍ਰਿਤਸਰ ਪਿਛਲ਼ੇ ਦਿਨੀਂ ਭਾਈ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਪੰਜ ਸਥੀਆ ਦੇ ਖ਼ਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਅੱਜ ਉਨ੍ਹਾਂ ਦੇ ਦੋ ਸਾਥੀਆਂ ਨੂੰ ਅਜਨਾਲਾ ਦੀ ਪੁਲਿਸ ਵੱਲੋਂ ਗਿਰਫ਼ਤਾਰ ਕੀਤਾ ਗਿਆ ਇਸ ਨੂੰ ਲੈ ਕੇ ਭਾਈ ਅੰਮ੍ਰਿਤਪਾਲ ਸਿੰਘ ਨੇ ਇੰਸਟਾਗ੍ਰਾਮ ਦੇ ਉਪਰ ਇੱਕ ਪੋਸਟ ਪਾਈ ਸੀ ਕਿ ਸਾਰੇ ਸਿੰਘ ਅਤੇ ਸੰਗਤਾਂ ਪਿੰਡ ਜੱਲੂਪੁਰ ਖੇੜਾ ਦੇ ਗੁਰਦਵਾਰਾ ਸਾਹਿਬ ਵਿਖੇ ਪੂਹੰਚੋ ਜਿਸਦੇ ਚਲਦੇ ਸਿੰਘ ਅਤੇ ਸੰਗਤਾਂ ਪਿੰਡ ਜੱਲੂਪੂਰ ਖੇੜਾ ਦੇ ਗੁਰਦਵਾਰਾ ਸਾਹਿਬ ਵਿਖੇ ਪੁੱਜਿਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਅੱਜ ਸਾਡੇ ਜਥੇ ਦੇ ਦੋ ਸਿੰਘਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਉਨ੍ਹਾਂ ਦੀ ਗ੍ਰਿਫਤਾਰੀ ਦੇ ਵਿਰੋਧ ਵਿਚ ਸਿੰਘਾ ਨੂੰ ਤੇ ਸੰਗਤਾਂ ਨੂੰ ਅੱਜ ਏਥੇ ਬੁਲਾਇਆ ਹੈ ਚਾਰ ਵਜੇ ਬੈਠ ਕੇ ਅਸੀਂ ਗੁਰਮਤਾ ਕਰਾਂਗੇ ਅੱਗੇ ਕੀ ਕਰਨਾ ਹੈਉਨ੍ਹਾਂ ਕਿਹਾ ਕਿ ਕਿਸੇ ਨੌਜਵਾਨ ਦੀ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ ਉਸ ਵਿਚ ਮੇਰਾ ਨਾਂਅ ਸ਼ਾਮਲ ਕੀਤਾ ਗਿਆ ਹੈ ਪਰ ਮੈਨੂੰ ਕੋਈ ਵੀ ਗੱਲ ਦਾ ਪਤਾ ਨਹੀਂ ਹੈ ਕੀ ਵਾਪਰੀ ਹੈ ਤੇ ਪੰਜ ਮੇਰੇ ਸਾਥੀ ਸਿੰਘਾਂ ਦੇ ਨਾਂ ਤੇ ਦੋਸ਼ ਵਿੱਚ ਲਗਾਏ ਹਨ ਉਹ ਬੰਦਾ ਸ਼ਰੇਆਮ ਘੁੰਮ ਰਿਹਾ ਹੈ।


ਉਨ੍ਹਾਂ ਕਿਹਾ ਕਿ ਇਹ ਸਭ ਕੁਝ ਰਾਜਨੀਤਿਕ ਸਾਜ਼ਿਸ਼ ਦੇ ਤਹਿਤ ਹੋ ਰਿਹਾ ਹੈ ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਅੰਮ੍ਰਿਤ ਸੰਚਾਰ ਕਰਵਾ ਰਹੇ ਹਾਂ ਤੇ ਉਹਨਾਂ ਦਾ ਨਸ਼ਾ ਛਡਵਾ ਰਹੇ ਹੈ ਜਿਸਦੇ ਚਲਦੇ ਨਸ਼ੇ ਦੇ ਵਪਾਰੀ ਤੇ ਰਾਜਨੀਤਕ ਸਾਜਿਸ਼ ਦੇ ਤਹਿਤ ਸਾਨੂੰ ਫਸਾ ਰਹੇ ਹਨ ਉਨ੍ਹਾਂ ਕਿਹਾ ਕਿ ਅਸੀਂ ਆਪਣੇ ਘਰ ਬੈਠੇ ਹੋਏ ਹਾਂ ਸਾਡੇ ਘਰ ਕੋਈ ਛਾਪੇਮਾਰੀ ਨਹੀਂ ਹੋਈ ਪਰ ਸਾਡੇ ਕੁਝ ਸਾਥੀਆਂ ਦੇ ਘਰ ਛਾਪੇਮਾਰੀ ਕੀਤੀ ਗਈ ਹੈ ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਸ਼ਾਮ ਨੂੰ ਗੁਰਮਤਾ ਕਰਾਂਗੇ ਉਸ ਤੋਂ ਬਾਅਦ ਅਗਲੀ ਰਣਨੀਤੀ ਤੈਅ ਕਰਾਂਗੇ ਉਨ੍ਹਾਂ ਕਿਹਾ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਉਸ ਦਾ ਖਮਿਆਜਾ ਭੁਗਤਣਾ ਪਵੇਗਾ।

See also  ਨਾਭਾ ਵਿਖੇ ਧਾਰਮਿਕ ਸਮਾਗਮ ਵਿੱਚ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ

post by parmvir singh