ਭਲਾਈ ਕਮੇਟੀ ਦੇ ਮੰਗ ਪੱਤਰ ਨੂੰ ਲੈ ਕੇ ਡਿਪਟੀ ਸਪੀਕਰ ਦੀ ਹੋਈ ਤਿੱਖੀ ਬਹਿਸ਼ਬਾਜ਼ੀ

ਗੜਸ਼ੰਕਰ-ਬੀਤ ਕਮੇਟੀ ਵੱਲੋਂ ਬੀਤ ਇਲਾਕੇ ਦੇ ਮੰਗਾਂ ਨੂੰ ਲੈਕੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੂੰ ਮੰਗ ਪੱਤਰ ਦੇ ਪੁੱਜੇ ਬੀਤ ਭਲਾਈ ਕਮੇਟੀ ਮੈਂਬਰਾਂ ਅਤੇ ਡਿਪਟੀ ਸਪੀਕਰ ਦਰਮਿਆਨ ਉਸ ਸਮੇਂ ਤਿੱਖੀ ਬਹਿਸਬਾਜ਼ੀ ਹੋ ਗਈ ਜਦੋਂ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਨੇ ਮੰਗਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦੇਣ ਲਈ ਕਿਹਾ ਅਤੇ ਇਸੇ ਦਰਮਿਆਨ ਦੋਵੇਂ ਪਾਸੇ ਤੋਂ ਤਿੱਖੀ ਬਹਿਸਬਾਜ਼ੀ ਹੋ ਗਈ ਅਤੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਮੰਗ ਪੱਤਰ ਲਏ ਬਗੈਰ ਅਪਣੇ ਦਫਤਰ ਵਿਚ ਚਲੇ ਗਏ। ਜਿਸ ਤੋਂ ਨਰਾਜ਼ ਲੋਕਾਂ ਨੇ ਡਿਪਟੀ ਸਪੀਕਰ ਦੇ ਦਫਤਰ ਅੱਗੇ ਧਰਨਾ ਲਾਕੇ ਪੰਜਾਬ ਸਰਕਾਰ ਦੇ ਖਿਲਾਫ਼ ਨਾਰੇਬਾਜੀ ਸ਼ੁਰੂ ਕਰ ਦਿੱਤੀ।

ਇਸ ਮੌਕੇ ਬੀਤ ਭਲਾਈ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਬੀਤ ਇਲਾਕੇ ‘ਚ ਬਿਜਲੀ ਦੇ ਲੱਗ ਰਹੇ ਲੰਮੇ ਕੱਟਾਂ ਅਤੇ ਨੰਗਲ ਰੋਡ ਨੂੰ ਬਣਾਉਣ ਅਤੇ ਹੋਰ ਮੰਗਾਂ ਨੂੰ ਲੈਕੇ ਬਿਜਲੀ ਦਫਤਰ ਅੱਗੇ ਧਰਨਾ ਦੇਕੇ ਐਕਸੀਅਨ ਨੂੰ ਮੰਗ ਪੱਧਰ ਦੇਣ ਉਪਰੰਤ ਜਦੋਂ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੂੰ ਮੰਗ ਪੱਤਰ ਦੇਣ ਪੁੱਜੇ ਤਾਂ ਉਨ੍ਹਾਂ ਦਰਮਿਆਨ ਬਹਿਸਬਾਜ਼ੀ ਹੋਣ ਤੋਂ ਬਾਅਦ ਸੜਕ ਤੇ ਧਰਨਾ ਲਾ ਦਿੱਤਾ।


ਇਸ ਮੋਕੇ ਪ੍ਰਦਰਸ਼ਨ ਕਾਰੀਆਂ ਨੇ ਆਰੋਪ ਲਗਾਇਆ ਕਿ ਡਿਪਟੀ ਸਪੀਕਰ ਵਲੋ ਬੀਤ ਇਲਾਕੇ ਦੀ ਸਮੱਸਿਆਵਾਂ ਸੁਣਨ ਦੀ ਬਜਾਏ ਬੀਤ ਭਲਾਈ ਦੇ ਆਗੂਆਂ ਉਪਰ ਨਸੇ ਵੇਚਣ ਅਤੇ ਹੋਰ ਕਈ ਤਰ੍ਹਾਂ ਦੇ ਆਰੋਪ ਲਗਾ ਦਿੱਤੇ ਜਿਸ ਤੇ ਦੇ ਕਾਰਨ ਆਵਾਜਾਈ ਬੰਦ ਕਰਕੇ ਧਰਨਾ ਲਗਾ ਦਿੱਤਾ ਉਨ੍ਹਾਂ ਕਿਹਾ ਜਦੋ ਤੱਕ ਸਰਕਾਰ ਉਨ੍ਹਾਂ ਦੀਆਂ ਸਰਕਾਰ ਮੰਗਾਂ ਨਹੀਂ ਮੰਨਦੀ ਉਦੋ ਤਕ ਪ੍ਰਦਰਸ਼ਨ ਜਾਰੀ ਰਹੇਗਾ

See also  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਆਲਮੀ ਸੈਰ-ਸਪਾਟੇ ਦੇ ਸਥਾਨ ਵਜੋਂ ਵਿਕਸਤ ਕਰਨ ਦੀ ਸ਼ੁਰੂਆਤ