ਭਰਜਾਈ ਨੇ ਆਪਣੇ ਜੇਠ ਦੇ ਉੱਪਰ ਲਗਾਏ ਅਸ਼ਲੀਲ ਹਰਕਤਾਂ ਕਰਨ ਦੇ ਆਰੋਪ

ਗੜ੍ਹਸ਼ੰਕਰ ਦੇ ਨਾਲ ਲੱਗਦੇ ਪਿੰਡ ਦੀ ਇੱਕ ਔਰਤ ਨੇ ਆਪਣੇ ਜੇਠ ਦੇ ਉੱਪਰ ਅਸ਼ਲੀਲ ਹਰਕਤਾਂ ਅਤੇ ਤੰਗ ਪ੍ਰੇਸ਼ਾਨ ਕਰਨ ਦੇ ਆਰੋਪ ਲਗਾਏ ਹਨ ਅਤੇ ਇਸਦੀ ਇੱਕ ਸ਼ਿਕਾਇਤ ਥਾਣਾ ਗੜ੍ਹਸ਼ੰਕਰ ਨੂੰ ਦੇਕੇ ਕਾਰਵਾਈ ਦੀ ਮੰਗ ਕੀਤੀ ਹੈ।

bageecha singh

ਪੀੜਿਤ ਔਰਤ ਨੇ ਦੱਸਿਆ ਕਿ ਉਨ੍ਹਾਂ ਦਾ ਜੇਠ ਐਨ ਆਰ ਆਈ ਬਗੀਚਾ ਰਾਮ ਪੁੱਤਰ ਫਿਲੂ ਰਾਮ ਪਿੰਡ ਪਦਰਾਣਾ ਪਿੱਛਲੇ ਲੰਬੇ ਸਮੇਂ ਤੋਂ ਉਨ੍ਹਾਂ ਨਾਲ ਅਸ਼ਲੀਲ ਹਰਕਤਾਂ ਕਰਦਾ ਅਤੇ ਤੰਗ ਪ੍ਰੇਸ਼ਾਨ ਕਰਦਾ ਹੈ। ਪੀੜਿਤ ਔਰਤ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਦੀ 2 ਸਾਲ ਮੌਤ ਹੋ ਚੁੱਕੀ ਹੈ ਅਤੇ ਉਨ੍ਹਾਂ ਦਾ ਇੱਕ ਪੁੱਤਰ ਹੈ ਜਦੋਂ ਉਹ ਦਿਨ ਵਿੱਚ ਕੰਮ ਲਈ ਜਾਂਦਾ ਹੈ ਤਾਂ ਉਸਦਾ ਜੇਠ ਆਪਣੇ ਪੈਸੇ ਦਾ ਰੋਹਬ ਦਿਖਾਕੇ ਗ਼ਲਤ ਹਰਕਤਾਂ ਕਰਦਾ ਹੈ। ਪੀੜਿਤ ਔਰਤ ਨੇ ਦੱਸਿਆ ਕਿ ਉਨ੍ਹਾਂ ਦੇ ਇਨਕਾਰ ਕਰਨ ਤੇ ਉਹ ਪੈਸੇ ਰੋਹਬ ਦਿਖਾਕੇ ਗਾਲੀ ਗਲੌਚ ਕਰਕੇ ਧਮਕੀਆਂ ਦਿੰਦਾ ਹੈ।

sho karnail singh

ਪੀੜਿਤ ਔਰਤ ਨੇ ਦੱਸਿਆ ਕਿ ਉਨ੍ਹਾਂ ਇਸ ਸਬੰਧ ਦੇ ਵਿੱਚ ਜੇਠ ਬਗੀਚਾ ਦੇ ਖਿਲਾਫ ਇੱਕ ਸ਼ਿਕਾਇਤ ਥਾਣਾ ਗੜ੍ਹਸ਼ੰਕਰ ਨੂੰ ਦੇਕੇ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸਬੰਧ ਦੇ ਵਿੱਚ ਬਗੀਚਾ ਜੇਠ ਨੇ ਆਪਣੇ ਤੇ ਲੱਗੇ ਆਰੋਪਾਂ ਨੂੰ ਗ਼ਲਤ ਦੱਸਿਆ। ਇਸ ਸਬੰਧ ਦੇ ਵਿੱਚ ਥਾਣਾ ਗੜਸ਼ੰਕਰ ਦੇ ਐਸ ਐੱਚ ਕਰਨੈਲ ਸਿੰਘ ਨੇ ਬਿਆਨਾਂ ਦੇ ਆਧਾਰ ਤੇ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਹੈ।

post by parmvir singh

See also  ਹਸਪਤਾਲ ਚ ਸ਼ਰਿਆਮ ਫਾਇਰਿੰਗ ਕੀਤੀ,ਮਰੀਜ਼ ਬਣਕੇ ਆਏ ਸੀ ਦੋ ਨੌਜਵਾਨ