“ਭਗਵੰਤ ਮਾਨ ਜੀ, ਜੇ ਪੰਜਾਬ ਦੇ ਗੰਭੀਰ ਮੁੱਦਿਆਂ ਤੇ ਬਹਿਸ ਇਨ੍ਹਾਂ ਤੋਂ ਕਰਾਉਂਗੇ, ਫਿਰ ਸਰਕਾਰ ਦਾ ਭਾਣਾ ਤਾਂ ਵਰਤ ਗਿਆ ਸਮਝੋ”: ਸੁਨੀਲ ਜਾਖੜ

ਚੰਡੀਗੜ੍ਹ: 1 ਨਵੰਬਰ ਨੂੰ ਪੰਜਾਬ ਦੇ ਮੁੱਦਿਆ ਤੇ ਲੁਧਿਆਣਾ ਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿਚ ਬਹਿਸ ਕੀਤੀ ਜਾਵੇਗੀ। ਇਸ ਬਹਿਸ ਵਿਚ ਵੱਖ-ਵੱਖ ਪਾਰਟੀਆਂ ਦੇ ਮੁੱਖੀਆਂ ਨੂੰ CM ਮਾਨ ਵੱਲੋਂ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਅੱਜ ਜਿਥੇ ਸਵੇਰੇ CM ਮਾਨ ਨੇ 1 ਨਵੰਬਰ ਨੂੰ ਹੋਣ ਵਾਲੀ ਡਿਬੇਟ ਦਾ ਨਾਮ “ ਮੈਂ ਪੰਜਾਬ ਬੋਲਦਾ ਹਾਂ “ ਰੱਖਿਆ ਤੇ ਮੰਚ ਸੰਚਾਲਨ ਲਈ ਪ੍ਰੋ ਨਿਰਮਲ ਜੌੜਾ ਜ਼ਿੰਮੇਵਾਰੀ ਲਗਾੲ ਉਥੇ ਹੀ ਹੁਣ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਇਸ ਮੰਚ ਸੰਚਾਲਨ ਤੇ ਲਗਾਏ ਗਏ ਪ੍ਰੋ ਨਿਰਮਲ ਜੌੜਾ ਬਾਰੇ ਸਵਾਲ ਚੁੱਕੇ ਹਨ। ਉਨ੍ਹਾਂ ਇਕ ਪੋਸਟ ਸ਼ੋਸ਼ਲ ਮੀਡੀਆ ਤੇ ਪਾ ਕੇ CM ਮਾਨ ਨੂੰ ਟਰੋਲ ਕੀਤਾ ਹੈ। ਉਨ੍ਹਾਂ ਲਿਖਿਆ ਕਿ “ਪੰਜਾਬ ਮੰਗਦਾ ਜਵਾਬ_ਭਗਵੰਤ ਮਾਨ ਜੀ, ਜੇ ਪੰਜਾਬ ਦੇ ਗੰਭੀਰ ਮੁੱਦਿਆਂ ਤੇ ਬਹਿਸ ਇਨ੍ਹਾਂ ਤੋਂ ਕਰਾਉਂਗੇ, ਫਿਰ ਸਰਕਾਰ ਦਾ ਭਾਣਾ ਤਾਂ ਵਰਤ ਗਿਆ ਸਮਝੋ।”

ਤੁਹਾਨੂੰ ਦੱਸ ਦਈਏ ਕਿ ਅੱਜ ਸਵੇਰੇ CM ਮਾਨ ਨੇ 1 ਨਵੰਬਰ ਨੂੰ ਹੋਣ ਵਾਲੀ ਡਿਬੇਟ ਨੂੰ ਲੈ ਕੇ ਇਕ ਪੋਸਟ ਸਾਂਝੀ ਕੀਤੀ ਸੀ। ਜਿਸ ਵਿਚ ਉਨ੍ਹਾਂ ਲਿਖਿਆ ਸੀ ਕਿ “ਲੁਧਿਆਣਾ ਵਿਖੇ 1 ਨਵੰਬਰ ਨੂੰ ਹੋਣ ਵਾਲੀ ਡਿਬੇਟ ਦਾ ਨਾਮ ਹੋਵੇਗਾ “ ਮੈਂ ਪੰਜਾਬ ਬੋਲਦਾ ਹਾਂ “ ਦੁਪਿਹਰ 12 ਵਜੇ ਪੰਜਾਬ ਦੀਆਂ ਮੁੱਖ ਸਿਆਸੀ ਧਿਰਾਂ ਜੋ ਹੁਣ ਤੱਕ ਸੱਤਾ ਚ ਰਹੀਆਂ ਆਪਣਾ ਪੱਖ ਰੱਖਣਗੀਆਂ.ਹਰੇਕ ਪਾਰਟੀ ਨੂੰ 30 ਮਿੰਟ ਦਾ ਸਮਾਂ ਮਿਲੇਗਾ.ਪ੍ਰੋ ਨਿਰਮਲ ਜੌੜਾ ਜੀ ਮੰਚ ਸੰਚਾਲਨ ਕਰਨਗੇ..ਪੰਜਾਬੀਆਂ ਨੂੰ ਖੁੱਲਾ ਸੱਦਾ “ਪੰਜਾਬ ਮੰਗਦਾ ਜਵਾਬ”..।

See also  ਆਪ' MP ਵਿਕਰਮਜੀਤ ਸਾਹਨੀ ਦੀਆਂ ਕੋਸ਼ਿਸ਼ਾਂ ਸਦਕਾ ਅੰਮ੍ਰਿਤਸਰ-ਬਰਮਿੰਘਮ ਉਡਾਣ ਮਿਲੇਗੀ ਹਫ਼ਤੇ 'ਚ ਦੋ ਵਾਰ …

Related posts: