ਬੱਸ ਸਟੈਂਡ ਤੇ ਪਰਸ ਚੋਰੀ ਕਰਦੀਆਂ ਦੋ ਮਹਿਲਾ ਕਾਬੂ,ਲੋਕਾਂ ਵੱਲੋਂ ਕੀਤੀ ਗਈ ਛਿੱਤਰਪ੍ਰੇਡ

ਫਗਵਾੜਾ ਬੱਸ ਸਟੈਂਡ ‘ਤੇ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਬੱਸ ‘ਚ ਸਵਾਰ ਦੋ ਔਰਤਾਂ ਪਰਸ ਚੋਰੀ ਕਰਦੀਆਂ ਫੜੀਆਂ ਗਈਆਂ। ਜਾਣਕਾਰੀ ਅਨੁਸਾਰ ਉਕਤ ਔਰਤਾਂ ਬੱਸ ਸਟੈਂਡ ‘ਤੇ ਜਿਸ ਬੱਸ ‘ਚ ਜ਼ਿਆਦਾ ਭੀੜ ਸੀ, ਉਸੇ ਬੱਸ ‘ਚ ਸਵਾਰ ਹੋ ਕੇ ਉਕਤ ਔਰਤਾਂ ਦਾ ਪਰਸ ਖੋਹ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਸਨ | ਜਿਸ ਕਾਰਨ ਅੱਜ ਬਾਅਦ ਦੁਪਹਿਰ ਲੋਕਾਂ ਨੇ ਦੋਹਾਂ ਔਰਤਾਂ ਨੂੰ ਕਾਬੂ ਕਰ ਲਿਆ ਅਤੇ ਥਾਣਾ ਸਿਟੀ ਦੀ ਪੁਲਸ ਨੂੰ ਸੂਚਨਾ ਦਿੱਤੀ।ਇਸ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੀ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਦੋਵਾਂ ਔਰਤਾਂ ਨੂੰ ਥਾਣਾ ਸਿਟੀ ਲੈ ਗਈ।


ਮੌਕੇ ‘ਤੇ ਜਾਣਕਾਰੀ ਦਿੰਦਿਆਂ ਸੀਮਾ ਪਤਨੀ ਬਲਬੀਰ ਚੰਦ ਵਾਸੀ ਮੱਲਪੁਰ ਨਈਆ ਨੇ ਦੱਸਿਆ ਕਿ ਜਿਵੇਂ ਹੀ ਉਹ ਸੰਸਾਰਪੁਰ ਤੋਂ ਬੱਸ ‘ਚ ਸਵਾਰ ਹੋ ਕੇ ਮੱਲਪੁਰ ਪਰਤਣ ਲਈ ਨਿਕਲੀ ਤਾਂ ਉਕਤ ਔਰਤਾਂ ਨੇ ਉਸ ਦਾ ਪਰਸ ਕੱਢ ਲਿਆ, ਜਿਸ ਨੂੰ ਮੌਕੇ ‘ਤੇ ਕਾਬੂ ਕਰ ਕੇ ਉਸ ਨੂੰ ਕਾਬੂ ਕਰ ਲਿਆ।


ਐਸ.ਐਚ.ਓ ਨੇ ਇਹ ਵੀ ਦੱਸਿਆ ਕਿ ਮੌਕੇ ‘ਤੇ ਇੱਕ ਔਰਤ ਦਾ ਪਰਸ ਵੀ ਬਰਾਮਦ ਕੀਤਾ ਗਿਆ ਹੈ, ਉਕਤ ਔਰਤਾਂ ਤੋਂ ਥਾਣਾ ਸਦਰ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

See also  ਕਣਕ ਦੇ ਸਬਸਿਡੀ ਵਾਲੇ ਬੀਜਾਂ ਲਈ 1 ਲੱਖ ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ: ਗੁਰਮੀਤ ਸਿੰਘ ਖੁੱਡੀਆਂ