ਬੱਸ ਡਰਾਈਵਰ ਨੇ ਪੇਸ਼ ਕੀਤੀ ਇਮਾਨਦਾਰੀ ਦੀ ਮਿਸਾਲ

ਬਟਾਲਾ ਦੇ ਬੱਸ ਸਟੈਂਡ ਤੇ ਇਕ ਬੱਸ ਡਰਾਈਵਰ ਦੀ ਇਮਾਨਦਾਰੀ ਦੇਖਣ ਨੂੰ ਮਿਲਦੀ ਹੈ ਜਿਸਦੀ ਚਰਚਾ ਲੋਕਾਂ ਚ ਕਾਫੀ ਹੋ ਰਹੀ ਹੈ ਤੇ ਡਰਾਈਵਰ ਵੱਲੋਂ ਇਕ ਬਜੁਰਗ ਮਹਿਲਾ ਦੇ ਸੋਨੇ ਦੇ ਗਹਿਣੇ ਤੇ ਕੀਮਤੀ ਸਮਾਨ ਵਾਪਸ ਕੀਤਾ ਗਿਆ ਤੇ ਬਜੁਰਗ ਮਹਿਲਾ ਵੱਲੋਂ ਡਰਾਈਵਰ ਦਾ ਧੰਨਵਾਦ ਕੀਤਾ ਗਿਆ।

surinder kaur

ਬਟਾਲਾ ਬਸ ਸਟੈਂਡ ਤੇ ਚਰਚਾ ਹੋ ਰਹੀ ਪਨਬੱਸ ਡਰਾਈਵਰ ਤਿਰਲੋਕ ਸਿੰਘ ਦੀ ਉਥੇ ਹੀ ਚਰਚਾ ਹੈ ਉਸਦੀ ਉਸ ਇਮਾਨਦਾਰੀ ਦੀ ਜਿਸ ਨੇ ਸੋਨੇ ਦੇ ਗਹਿਣੇ ਅਤੇ ਹੋਰ ਸਾਮਾਨ ਵਾਲਾ ਬੈਗ ਜੋ ਉਸਦੀ ਬਸ ਚ ਕਿਸੇ ਸਵਾਰੀ ਦਾ ਰਹਿ ਗਿਆ ਉਸ ਨੇ ਮੋੜ ਦਿਤਾ ਹੈ, ਪਨਬੱਸ ਦੇ ਸਰਕਾਰੀ ਡਰਾਈਵਰ ਨੇ ਜਦ ਬਟਾਲਾ ਤੋਂ ਚੰਡੀਗੜ੍ਹ ਰੂਟ ਤੇ ਬੱਸ ਲੈਕੇ ਜਾਣ ਵਾਲੇ ਬੱਸ ਡਰਾਈਵਰ ਨੇ ਦੇਖਿਆ ਕਿ ਉਸਦੀ ਬੱਸ ਚ ਕਿਸੇ ਮੁਸਾਫ਼ਿਰ ਦਾ ਇਕ ਬੈਗ ਰਹਿ ਗਿਆ ਹੈ ਤਾ ਉਸ ਵਲੋਂ ਇਹ ਜਾਂਚ ਕੀਤੀ ਕਿ ਬੈਗ ਚ ਕਿ ਸਾਮਾਨ ਹੈ ਅਤੇ ਬੈਗ ਚ ਇਕ ਬਜ਼ੁਰਗ ਔਰਤ ਦਾ ਅਧਾਰ ਕਾਰਡ ਅਤੇ ਕੁਝ ਕਾਗਜ਼ਾਤ ਅਤੇ ਸੋਨੇ ਦੀਆ ਵਾਲਿਆਂ ( ਗਹਿਣੇ ) ਦੇਖ ਹੈਰਾਨ ਹੋ ਗਿਆ ਅਤੇ ਮੁੜ ਉਸਨੇ ਉਸ ਬੈਗ ਦੇ ਸਹੀ ਮਲਿਕ ਦੀ ਭਾਲ ਸ਼ੁਰੂ ਕੀਤੀ ਤਾ ਅਖੀਰ ਚ ਉਸ ਬੈਗ ਦੀ ਮਲਿਕ ਬਜ਼ੁਰਗ ਔਰਤ ਨੂੰ ਲੱਭ ਉਸ ਦਾ ਸਾਮਾਨ ਸਹੀ ਸਲਾਮਤ ਮੋੜ ਦਿਤਾ ਹੈ |

tarlok singh

ਅੱਜ ਉਸ ਵਲੋਂ ਬੈਗ ਦੀ ਅਸਲ ਮਾਲਿਕ ਬਜ਼ੁਰਗ ਔਰਤ ਸੁਰਿੰਦਰ ਕੌਰ ਨੂੰ ਬਟਾਲਾ ਬਸ ਸਟੈਂਡ ਤੇ ਉਸ ਦਾ ਬੈਗ ਸਾਰੇ ਸਾਮਾਨ ਸਮੇਤ ਮੋੜ ਦਿਤਾ ਗਿਆ ਉਥੇ ਹੀ ਉਕਤ ਔਰਤ ਸੁਰਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਬੈਗ ਜਦ ਗ਼ਲਤੀ ਨਾਲ ਬਸ ਚ ਰਹਿ ਗਏ ਤਾ ਫਿਕਰ ਉਦੋਂ ਤੋਂ ਬਹੁਤ ਸੀ ਜਿਥੇ ਉਸਦੇ ਜਰੂਰੀ ਕਾਗਜ਼ਾਤ ਸਨ ਉਥੇ ਸੋਨਾ ਵੀ ਸੀ ਅਤੇ ਅੱਜ ਉਹ ਧੰਨਵਾਦੀ ਹੈ ਇਸ ਬੱਸ ਡਰਾਈਵਰ ਦੀ ਜਿਸ ਨੇ ਇਕ ਇਮਾਨਦਾਰੀ ਦਿਖਾਈ ਅਤੇ ਉਸਦਾ ਸਾਮਾਨ ਵਾਪਿਸ ਮਿਲ ਗਿਆ ਹੈ |

See also  ਪਟਿਆਲਾ ਜੇੱਲ੍ਹ ਚੋਂ 5 ਵਿਅਕਤੀ ਦੀ ਹੋਈ ਰਿਹਾਈ

post by parmvir singh