ਬੰਬੀਹਾ ਗਰੁੱਪ ਦੇ ਤਿੰਨ ਗੈਂਗਸਟਰ ਚੜ੍ਹੇ ਪੁਲਿਸ ਹੱਥੇ

ਮੋਗਾ ਅਤੇ ਬਠਿੰਡਾ ਵਿਖੇ ਟਾਰਗੇਟ ਕਿਲਿੰਗ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਲਈ ਇਸ਼ਾਰੇ ਦੀ ਉਡੀਕ ਵਿਚ ਬੈਠੇ ਤਿੰਨ ਗੈਂਗਸਟਰਾਂ ਨੂੰ ਪੁਲਿਸ ਨੇ ਅਤਿ ਆਧੁਨਿਕ ਹਥਿਆਰਾਂ ਨਾਲ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ਐਸਐਸਪੀ ਬਠਿੰਡਾ ਜੇ ਏਲਨਚੇਜ਼ੀਅਨ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਸੀ ਆਈ ਏ ਸਟਾਫ਼ ਦੇ ਇੰਚਾਰਜ ਤਰਜਿੰਦਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗੈਂਗਸਟਰ ਬੰਬੀਹਾ ਗਰੁੱਪ ਵੱਲੋਂ ਬਠਿੰਡਾ ਅਤੇ ਮੋਗਾ ਵਿਖੇ ਟਾਰਗੇਟ ਕਿਲਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ ਇਹਨਾਂ ਘਟਨਾਵਾਂ ਨੂੰ ਗੈਂਗਸਟਰ ਸੁੱਖਾ ਦੁਨੇਕੇ ਵਾਸੀ ਕਨੇਡਾ ਅਤੇ ਹੈਰੀ ਮੌੜ ਵੱਲੋਂ ਦੁਬਈ ਬੈਠੇ ਬਲਜੀਤ ਸਿੰਘ ਅਤੇ ਉਸਦੇ ਸਾਥੀਆਂ ਤੋਂ ਅੰਜਾਮ ਦੁਆਇਆ ਜਾ ਸਕਦਾ ਹੈ।

gangsters

ਸੀ ਆਈ ਏ ਇੰਚਾਰਜ ਤਰਜਿੰਦਰ ਸਿੰਘ ਵੱਲੋਂ ਇਸ ਗੁਪਤ ਸੂਚਨਾ ਦੇ ਅਧਾਰ ਉੱਪਰ ਰਿੰਗ ਰੋਡ ਉੱਪਰ ਪੱਕਾ ਧੋਬੀਆਣਾ ਵਿਖੇ ਮੋਟਰਸਾਈਕਲ ਸਵਾਰ ਹਨੀ ਕੇਕੜਾ ਹਿੰਮਤ ਅਤੇ ਹੀਰਾ ਲਾਲ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਕੋਲੋਂ ਇਕ ਪਿਸਟਲ 32 ਬੋਰ ਮੇਡ ਇਨਚਾਇਨਾ ਇੱਕ ਪਿਸਟਲ ਗੱਲੋਕ ਮੇਡ ਇਨ ਤੁਰਕੀ ਨੇੜ ਇੱਕ ਰਿਵਾਲਵਰ 455 ਬੋਰ ਮੇਡ ਇਨ ਅਮਰੀਕਾ ਬਰਾਮਦ ਕੀਤਾ ਗਿਆ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕੀ ਇਨ੍ਹਾਂ ਨੂੰ ਮੋਗਾ ਅਤੇ ਬਠਿੰਡਾ ਵਿੱਚ ਟਾਰਗੇਟ ਕਿਲਿੰਗ ਕਰਨ ਲਈ ਕਿਹਾ ਗਿਆ ਸੀ ਪਰ ਉਸਤੋਂ ਪਹਿਲਾਂ ਹੀ ਬਠਿੰਡਾ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਅਧਿਕਾਰੀਆਂ ਨੇ ਸ਼ੰਕਾ ਜ਼ਾਹਰ ਕੀਤੀ ਹੈ ਜੋ ਜਗਰਾਵਾਂ ਵਿਖੇ ਵਾਰਦਾਤ ਹੋਈ ਹੈ ਉਸ ਵਿਚ ਵੀ ਇਹ ਲੋਕ ਸ਼ਾਮਲ ਹਨ ਉਨ੍ਹਾਂ ਕਿਹਾ ਕਿ ਟਾਰਗੇਟ ਕਲਿੰਗ ਲਈ ਇਹਨਾਂ ਨੂੰ ਇਸ਼ਾਰੇ ਦੀ ਉਡੀਕ ਸੀ ਫਿਰ ਇਨ੍ਹਾਂ ਵੱਲੋਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਣਾ ਸੀ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਫਿਲਹਾਲ ਇਹ ਉਨ੍ਹਾਂ ਕੋਲੋਂ ਰਿਮਾਂਡ ਤੇ ਹਨ ਅਤੇ ਹੋਰ ਵੀ ਕਈ ਤਰ੍ਹਾਂ ਦੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

See also  ਕੋਰਟ ਮੈਰਿਜ ਕਰਾਉਣ ਤੇ ਲੜਕੀ ਵਾਲਿਆਂ ਨੇ ਮੁੰਡੇ ਦੀ ਕੁੱਟਮਾਰ

post by parmvir singh