ਬੈਂਕ ਤੋਂ ਘਰ ਆ ਰਹੀ ਲੜਕੀ ਤੇ ਹਮਲਾ ਕਰ ਵੱਢੀਆਂ ਸੀ ਉਂਗਲਾ ਅੱਜ ਪੁਲਿਸ ਨੇ ਲਿਆ ਦਬੋਚ

ਬੀਤੇ ਦਿਨੀਂ ਫਿਰੋਜ਼ਪੁਰ ਛਾਉਣੀ ਵਿਖੇ ਲੁਟੇਰਿਆਂ ਵੱਲੋਂ ਬੈਂਕ ਚ੍ਹ ਕੰਮ ਕਰ ਘਰ ਆ ਰਹੀ ਇੱਕ ਲੜਕੀ ਤੇ ਹਮਲਾ ਕੀਤਾ ਗਿਆ ਸੀ ਜਿਸ ਘਟਨਾ ਦੀ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਸੀ ਦੱਸਿਆ ਜਾ ਰਿਹਾ ਹੈ। ਕਿ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਲੜਕੀ ਕੋਲੋਂ ਪਰਸ ਖੋਹਣ ਦੀ ਕੋਸ਼ਿਸ਼ ਕੀਤੀ ਸੀ ਜਦ ਲੜਕੀ ਨੇ ਆਪਣਾ ਪਰਸ ਨਹੀਂ ਛੱਡਿਆ ਤਾਂ ਉਨ੍ਹਾਂ ਲੜਕੀ ਨੂੰ ਫੜ ਦੂਰ ਤੱਕ ਘੜੀਸਣਾ ਸ਼ੁਰੂ ਕਰ ਦਿੱਤਾ ਸੀ ਅਤੇ ਲੜਕੀ ਦੇ ਉੱਪਰ ਤੇਜਧਾਰ ਹਥਿਆਰ ਨਾਲ ਹਮਲਾ ਕਰ ਲੜਕੀ ਦੀਆਂ ਤਿੰਨ ਉਂਗਲਾ ਕੱਟ ਦਿੱਤੀਆਂ ਸੀ। ਜਿਸ ਤੋਂ ਬਾਅਦ ਖਬਰਾਂ ਨਸ਼ਰ ਹੋਈਆਂ ਅਤੇ ਫਿਰੋਜ਼ਪੁਰ ਪੁਲਿਸ ਨੇ ਮੁਸਤੈਦੀ ਦਿਖਾਉਦਿਆ ਅੱਜ ਦੋ ਲੋਕਾਂ ਨੂੰ ਗਿਰਫਤਾਰ ਕਰ ਲਿਆ ਹੈ।

ਵੀ ਓ) ਫਿਰੋਜ਼ਪੁਰ ਪੁਲਿਸ ਨੇ ਲੜਕੀ ਉੱਪਰ ਹਮਲਾ ਕਰਨ ਵਾਲੇ ਦੋ ਲੋਕਾਂ ਨੂੰ ਗਿਰਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਕੈਂਟ ਦੇ ਐਸ ਐਚ ਓ ਨਵੀਨ ਕੁਮਾਰ ਨੇ ਦੱਸਿਆ ਕਿ ਬੀਤੇ ਦਿਨੀਂ ਫਿਰੋਜ਼ਪੁਰ ਦੀ ਘੁਮਿਆਰ ਮੰਡੀ ਤੋਂ ਮਾਮਲਾ ਸਾਹਮਣੇ ਆਇਆ ਸੀ ਜਿਸ ਵਿੱਚ ਦੋ ਲੁਟੇਰਿਆਂ ਨੇ ਲੜਕੀ ਤੇ ਹਮਲਾ ਕੀਤਾ ਸੀ ਜਿਸ ਤੇ ਕਾਰਵਾਈ ਕਰਦਿਆਂ ਉਨ੍ਹਾਂ ਨੇ ਦੋ ਲੋਕਾਂ ਨੂੰ ਗਿਰਫਤਾਰ ਕੀਤਾ ਹੈ। ਅਤੇ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

See also  ਇੱਕ ਹੋਰ ਸਾਬਕਾ ਮੰਤਰੀ ਖਿਲਾਫ਼ ਵਿਜੀਲੈਂਸ ਦੀ ਜਾਂਚ ਸ਼ੁਰੂ