ਬੇਜ਼ੁਬਾਨ ਜਾਨਵਰਾਂ ਨੂੰ ਖਾਣਾ ਖਿਲਾ ਰਹੀ ਕੁੜੀ ਨੂੰ ਤੇਜ਼ ਰਫਤਾਰ ਥਾਰ ਨੇ ਬੇਰਹਿਮੀ ਦੇ ਨਾਲ ਕੁਚਲਿਆ

ਚੰਡੀਗੜ੍ਹ : ਚੰਡੀਗੜ੍ਹ ‘ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ‘ਚ ਇਕ ਐਸਯੂਵੀ ਗੱਡੀ ਨੇ ਇਕ 25 ਸਾਲਾ ਔਰਤ ਨੂੰ ਟੱਕਰ ਮਾਰ ਦਿੱਤੀ, ਚੰਡੀਗੜ੍ਹ ‘ਚ THAR ਨੇ ਕੁੜੀ ਨੂੰ ਟੱਕਰ ਮਾਰ ਦਿੱਤੀ।ਜੋ ਆਪਣੇ ਘਰ ਨੇੜੇ ਇਕ ਅਵਾਰਾ ਕੁੱਤੇ ਨੂੰ ਖਾਣਾ ਖੁਆ ਰਹੀ ਸੀ। THAR ਰੌਂਗ ਸਾਈਡ ਤੋਂ ਆ ਰਹੀ ਸੀ। ਹਸਪਤਾਲ ‘ਚ ਦਾਖ਼ਲ ਲੜਕੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਾਦਸੇ ਤੋਂ ਬਾਅਦ THAR ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਸੈਕਟਰ-53 ਫਰਨੀਚਰ ਮਾਰਕੀਟ ਦੀ ਘਟਨਾ।ਜੋ ਆਪਣੇ ਦੇ ਘਰ ਨੇੜੇ ਇਕ ਅਵਾਰਾ ਕੁੱਤੇ ਨੂੰ ਖਾਣਾ ਖੁਆ ਰਹੀ ਸੀ।

CHANDIGARH, INDIA – APRIL 16: A woman in a face mask out feeding stray dogs in the morning during lockdown against coronavirus, in Sector 7 on April 16, 2020 in Chandigarh, India. (Photo by Keshav Singh/Hindustan Times via Getty Images)

ਪਰਿਵਾਰ ਮੁਤਾਬਕ ਇਹ ਘਟਨਾ ਸ਼ਨਿਚਰਵਾਰ ਰਾਤ ਦੀ ਹੈ, ਜਦੋਂ ਤੇਜਸਵੀਤਾ ਤੇ ਉਸ ਦੀ ਮਾਂ ਮੰਜੀਦਰ ਕੌਰ ਫੁੱਟਪਾਥ ‘ਤੇ ਅਵਾਰਾ ਕੁੱਤਿਆਂ ਨੂੰ ਖਾਣਾ ਖੁਆ ਰਹੇ ਸਨ।ਸੀ. ਸੀ. ਟੀ. ਵੀ. ਫੁਟੇਜ ‘ਚ ਤੇਜਸਵੀਤਾ ਨੂੰ ਇਕ ਕੁੱਤੇ ਨੂੰ ਖਾਣਾ ਖੁਆਉੰਦੇ ਦੇਖਿਆ ਜਾ ਸਕਦਾ ਹੈ। ਇਕ ਮਹਿੰਦਰਾ ਥਾਰ ਐਸਯੂਵੀ ਸਮਾਨਾਂਤਰ ਸੜਕ ‘ਤੇ ਦਿਖਾਈ ਦਿੰਦੀ ਹੈ। ਐਸਯੂਵੀ ਇਕ ਯੂ-ਟਰਨ ਬਣਾਉੰਦੀ ਹੋਈ ਦਿਖਾਈ ਦੇ ਰਹੀ ਹੈ ਅਤੇ ਔਰਤ ਨੂੰ ਮਾਰ ਰਹੀ ਹੈ, ਜਿਸ ਨਾਲ ਉਹ ਦਰਦ ਨਾਲ ਤੜਪ ਰਹੀ ਹੈ।ਤੇਜਸਵੀਤਾ ਦੀ ਮਾਂ ਉਸ ਨੂੰ ਖੂਨ ਨਾਲ ਲੱਥਪੱਥ ਦੇਖ ਕੇ ਘਬਰਾ ਗਈ। ਉਸ ਦਾ ਕਹਿਣਾ ਹੈ ਕਿ ਕਿਸੇ ਨੇ ਵੀ ਉਸ ਦੀ ਮਦਦ ਨਹੀਂ ਕੀਤੀ। ਉਸ ਨੇ ਘਰ ਅਤੇ ਪੁਲਿਸ ਕੰਟਰੋਲ ਰੂਮ ਨੂੰ ਫੋਨ ਕੀਤਾ।ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਕਾਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।

Post by Tarandeep Singh

See also  ਜਲਾਲਾਬਾਦ ਚ ਨਸ਼ਾ ਖਰੀਦਣ ਆਏ ਮੁੰਡਾ-ਕੁੜੀ, ਮਹਿਲਾਵਾਂ ਵੱਲੋਂ ਕੀਤੀ ਛਿੱਤਰਪ੍ਰੇਡ