ਬੇਮੌਸਮੀ ਬਾਰਿਸ਼ ਹੋਣ ਕਾਰਨ ਹਾੜੀ ਦੀਆ ਫਸਲਾਂ ਤੇ ਪਿਆ ਅਸਰ

ਪਿਛਲੇ ਕੁਝ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੀ ਬਾਰਿਸ਼ ਅਤੇ ਕੁਝ ਥਾਵਾਂ ’ਤੇ ਹੋਈ ਭਾਰੀ ਬਾਰਿਸ਼ ਤੇ ਗੜੇਮਾਰੀ ਕਾਰਨ ਕਿਸਾਨਾਂ ਦੀ ਕਣਕ, ਮੱਕੀ, ਸੂਰਜਮੁੱਖੀ, ਸਰੋ, ਬਰਸੀਮ ਦੀ ਫਸਲ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਮੌਸਮ ਦੇ ਲਗਾਤਾਰ ਬਦਲਦੇ ਮਿਜਾਜ਼ ਦੇਖ ਕੇ ਕਿਸਾਨਾਂ ਦੇ ਸਾਹ ਫੁੱਲੇ ਹੋਏ ਹਨ, ਅਜਿਹੇ ’ਚ ਹੁਣ ਕਿਸਾਨਾਂ ਦੇ ਹੱਥ ਪ੍ਰਮਾਤਮਾ ਅੱਗੇ ਅਰਦਾਸ ਕਰਨ ਲਈ ਉੱਠਣ ਲੱਗੇ ਹਨ। ਪਿਛਲੇ ਸਾਲ ਵੀ ਕਣਕ ਦੀ ਫਸਲ ’ਤੇ ਮੀਹ ਦਾ ਅਸਰ ਪਿਆ ਸੀ ਅਤੇ ਮੌਜੂਦਾ ਸਮੇਂ ਦੌਰਾਨ ਭਾਰੀ ਬਾਰਿਸ਼ ਪੈਣ ਕਾਰਨ ਕਿਸਾਨਾਂ ਨੂੰ ਲੱਖਾਂ ਰੁਪਏ ਦਾ ਆਰਥਿਕ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਤੇਜ਼ ਹਨੇਰੀ, ਬਾਰਿਸ਼ ਅਤੇ ਗੇੜੇਮਾਰੀ ਹੋਣ ਕਾਰਨ ਉਨ੍ਹਾਂ ਦੀ ਫਸਲ ਖੇਤਾਂ ’ਚ ਪੂਰੀ ਤਰ੍ਹਾਂ ਵਿਛ ਗਈ ਹੈ। ਉਨ੍ਹਾਂ ਕਿਹਾ ਕਿ ਆਸਮਾਨ ’ਚ ਲਿਸ਼ਕਦੀ ਬਿਜਲੀ ਅਤੇ ਫਸਲ ’ਤੇ ਪੈਂਦੀ ਬਾਰਿਸ਼ ਕਿਸਾਨਾਂ ਦਾ ਕਲੇਜਾ ਚੀਰ ਰਹੀ ਹੈ।

ਮੌਸਮੀ ਬਾਰਿਸ਼ ਹੋਣ ਕਾਰਨ ਪੰਜਾਬ ਭਰ ’ਚ ਕਰੀਬ 15 ਤੋਂ 20 ਫੀਸਦੀ ਤੱਕ ਕਣਕ ਦੀ ਫਸਲ ’ਤੇ ਅਸਰ ਪਿਆ ਹੈ। ਮਾਹਿਰਾਂ ਦੀ ਮੰਨੀਏ ਤਾਂ ਬਾਰਿਸ਼ ਦਾ ਸਿੱਧਾ ਅਸਰ ਕਣਕ ਦੇ ਰੰਗ ਅਤੇ ਆਕਾਰ ’ਤੇ ਪੈਣ ਦੀ ਸੰਭਾਵਨਾ ਹੈ, ਜਿਸ ਕਾਰਨ ਜਿੱਥੇ ਕਣਕ ਦਾ ਆਕਾਰ ਆਮ ਤੋਂ ਘੱਟ ਹੋਵੇਗਾ, ਉੱਥੇ ਕਣਕ ਦੇ ਦਾਣੇ ਦਾ ਰੰਗ ਵੀ ਸੁਨਹਿਰੀ ਨਹੀਂ ਰਹੇਗਾ। ਬੇਮੌਸਮੀ ਬਾਰਿਸ਼ ਪੈਣ ਕਾਰਨ ਕਿਸਾਨਾਂ ਦੀ ਫਸਲ ਨੂੰ ਵੱਡੇ ਪੱਧਰ ’ਤੇ ਨੁਕਸਾਨ ਪੁੱਜਾ ਹੈ, ਜਿਸ ਦੀ ਭਰਪਾਈ ਹੋਣਾ ਮੁਸ਼ਕਿਲ ਹੈ। ਅਜਿਹੇ ਵਿਚ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੀੜਤ ਕਿਸਾਨਾਂ ਨੂੰ ਜਲਦ ਮੁਆਵਜ਼ਾ ਦੇ ਕੇ ਰਾਹਤ ਦੇਵੇ। ਪੰਜਾਬ ’ਚ ਜ਼ਿਆਦਾਤਰ ਕਿਸਾਨ ਅਤੇ ਜ਼ਿਮੀਂਦਾਰ ਫਸਲਾਂ ਦੀ ਪੈਦਾਵਾਰ ਅਤੇ ਵੇਚ ’ਤੇ ਹੀ ਨਿਰਭਰ ਰਹਿੰਦੇ ਹਨ। ਅਜਿਹੇ ਵਿਚ ਜੇਕਰ ਫਸਲ ਖਰਾਬ ਹੁੰਦੀ ਹੈ ਤਾਂ ਉਨ੍ਹਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਬੜਾ ਮੁਸ਼ਕਿਲ ਹੋ ਜਾਂਦਾ ਹੈ।

See also  ਸਮਰਾਲਾ ਪੁਲਿਸ ਨੇ ਦੋ ਵਿਅਕਤੀਆਂ ਨੂੰ ਡੇਢ ਕਿੱਲੋ ਅਫੀਮ ਸਮੇਤ ਕਾਬੂ ਕੀਤਾ

post by parmvir singh