ਬਿਜਲੀ ਦੀਆਂ ਟੁੱਟੀਆਂ ਤਾਰਾਂ ਦੀ ਲਪੇਟ ਚ ਆਉਣ ਕਾਰਨ ਜੰਗਲਾਤ ਮਹਿਕਮੇ ਦਾ ਇਕ ਮੁਲਾਜ਼ਮ ਝੁਲਸਿਆ

ਬੀਤੀ 9 ਮਈ ਨੂੰ ਬਿਜਲੀ ਦੀਆਂ ਟੁੱਟੀਆਂ ਤਾਰਾਂ ਦੀ ਲਪੇਟ ਚ ਆਉਣ ਕਾਰਨ ਜੰਗਲਾਤ ਮਹਿਕਮੇ ਦਾ ਇਕ ਮੁਲਾਜ਼ਮ ਬੁਰੀ ਤਰ੍ਹਾਂ ਨਾਲ ਝੁਲਸ ਗਿਆ ਸੀ ਜਿਸਦੀ ਹਾਲਕ ਅਜੇ ਵੀ ਨਾਜ਼ੁਕ ਬਣੀ ਹੋਈ ਐ ਤੇ ਉਸਦਾ ਇਕ ਨਿੱਜੀ ਹਸਪਤਾਲ ਚ ਇਲਾਜ ਚੱਲ ਰਿਹਾ ਏ। ਇਸ ਮਾਮਲੇ ਚ ਹੁਣ ਹੁਸਿ਼ਆਰਪੁਰ ਦੀ ਥਾਣਾ ਸਦਰ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਤੇ ਘਟਨਾ ਦੇ 27 ਦਿਨਾਂ ਬਾਅਦ ਜ਼ਖਮੀ ਨੌਜਵਾਨ ਦੇ ਭਰਾ ਦੇ ਬਿਆਨਾਂ ਤੇ ਬਿਜਲੀ ਵਿਭਾਗ ਦੇ ਐਸਡੀਓ ਜਸਪਾਲ ਸਿੰਘ, ਜੇਈ ਸੁਰਿੰਦਰਪਾਲ ਅਤੇ ਲਾਈਨਮੈਟ ਪੰਕਜ ਡੋਗਰਾ ਵਿਰੁੱਧ ਵੱਖ ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ। ਬਿਜਲੀ ਵਿਭਾਗ ਦੇ ਮੁਲਾਜ਼ਮਾਂ ਤੇ ਮਾਮਲਾ ਦਰਜ ਹੁੰਦਿਆਂ ਸਾਰ ਹੀ ਬਿਜਲੀ ਮੁਲਾਜ਼ਮਾਂ ਵਲੋਂ ਅੱਜ ਰੋਸ ਧਰਨਾ ਦਿੱਤਾ ਗਿਆ ਤੇ ਕਿਹਾ ਕਿ ਪੁਲਿਸ ਵਲੋਂ ਇਹ ਜੋ ਕਾਰਵਾਈ ਕੀਤੀ ਗਈ ਐ ਉਹ ਸਰਾਸਰ ਗਲਤ ਹੈ।ਮੁਲਾਜ਼ਮਾਂ ਨੇ ਕਿਹਾ ਕਿ ਜੰਗਲਾਤ ਚ ਲੱਗੀ ਅੱਗ ਨੂੰ ਕਦੇ ਵੀ ਕੋਈ ਵਿਅਕਤੀ ਨਹੀਂ ਬੁਝਾ ਸਕਦਾ ਤੇ ਇਸ ਲਈ ਜੰਗਲਾਤ ਨੂੰ ਫਾਇਰ ਬ੍ਰਿਗੇਡ ਨੂੰ ਸੂਚਿਤ ਕਰਨਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ 27 ਦਿਨਾਂ ਬਾਅਦ ਮਾਮਲਾ ਦਰਜ ਕਰਕੇ ਧੱਕੇਸ਼ਾਹੀ ਕੀਤੀ ਗਈ ਐ ਤੇ ਜੇਕਰ ਪੁਲਿਸ ਨੇ ਮਾਮਲਾ ਰੱਦ ਨਾ ਕੀਤਾ ਤਾਂ ਬਿਜਲੀ ਵਿਭਾਗ ਵਲੋਂ ਸੰਘਰਸ਼ ਨੂੰ ਹੋਰ ਵੀ ਤੀਖਾ ਕੀਤਾ ਜਾਵੇਗਾ।

See also  ਹੁਸਿ਼ਆਰਪੁਰ ਚ ਚਾਈਨਾ ਡੋਰ ਸਮੇਤ ਵਿਅਕਤੀ ਕਾਬੂ, ਮਾਮਲਾ ਦਰਜ