ਬਾਪ ਵੱਲੋ ਧੀ ਨਾਲ ਗਲਤ ਹਰਕਤ

ਹੁਸਿ਼ਆਰਪੁਰ ਦੇ ਥਾਣਾ ਚੱਬੇਵਾਲ ਅਧੀਨ ਆਉਂਦੇ ਪਿੰਡ ਵਿੱਚ ਇਕ ਵਿਅਕਤੀ ਵਲੋਂ ਆਪਣੀ 6 ਸਾਲਾ ਧੀ ਨਾਲ ਚ਼ਬਰ ਜਨਾਹ ਕਰਨ ਦੀ ਕੋਸਿ਼ਸ਼ ਕੀਤੀ ਗਈ ਪਰੰਤੂ ਮੌਕੇ ਤੇ ਪਹੁੰਚੀ ਮਾਂ ਵਲੋਂ ਕਿਸੇ ਤਰ੍ਹਾਂ ਨਾਲ ਆਪਣੀ ਧੀ ਨੂੰ ਉਸਦੇ ਜ਼ਾਲਮ ਪਿਤਾ ਦੇ ਚੁੰਗਲ ਚੋਂ ਛੁਡਵਾਇਆ ਗਿਆ ਤੇ ਜਦੋਂ ਲੜਕੀ ਦੀ ਮਾਂ ਵਲੋਂ ਪਿੰਡ ਦੀ ਪੰਚਾਇਤ ਨੂੰ ਇਸਦੀ ਸੂਚਨਾ ਦਿੱਤੀ ਤਾਂ ਉਕਤ ਜ਼ਾਲਮ ਪਿਓ ਵਲੋਂ ਭੱਜਣ ਦੀ ਕੋਸਿ਼ਸ਼ ਕੀਤੀ ਗਈ ਤੇ ਤਕਰੀਬਨ ਡੇਢ ਘੰਟੇ ਦੀ ਜਦੋਜਹਿਦ ਤੋਂ ਬਾਅਦ ਪਿੰਡ ਵਾਸੀਆਂ ਵਲੋਂ ਉਸਨੂੰ ਕਾਬੂ ਕਰਕੇ ਬੰਨ੍ਹ ਲਿਆ ਗਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ।

ਜਾਣਕਾਰੀ ਦਿੰਦਿਆਂ ਮਹਿਲਾ ਨੇ ਦੱਸਿਆ ਕਿ ਉਸਦਾ ਵਿਆਹ 8 ਸਾਲ ਪਹਿਲਾਂ ਹੋਇਆ ਸੀ ਤੇ ਵਿਆਹ ਤੋਂ ਬਾਅਦ ਉਨ੍ਹਾਂ ਦੇ ਘਰ ਇਕ ਧੀ ਨੇ ਜਨਮ ਲਿਆ ਸੀ। ਉਸਨੇ ਦੱਸਿਆ ਕਿ ਉਸਦਾ ਘਰਵਾਲਾ ਰਾਜ ਮਿਸਤਰੀ ਦਾ ਕੰਮ ਕਰਦਾ ਏ ਤੇ ਅਕਸਰ ਉਸ ਨਾਲ ਲੜਾਈ ਝਗੜਾ ਅਤੇ ਕੁੱਟਮਾਰ ਕਰਦਾ ਰਹਿੰਦਾ ਏ। ਮਹਿਲਾ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਉਹ ਸੁੱਤੇ ਹੋਏ ਸਨ ਤਾਂ ਉਸਦਾ ਘਰਵਾਲਾ ਆਪਣੀ ਧੀ ਨੂੰ ਨਾਲ ਲੈ ਗਿਆ ਤੇ ਗਲਤ ਕੰਮ ਕਰਨੇ ਸ਼ੁਰੂ ਕਰ ਦਿੱਤੇ ਤੇ ਜਦੋਂ ਲੜਕੀ ਵਲੋਂ ਰੌਲਾ ਪਾਇਆ ਤਾਂ ਉਹ ਤੁਰੰਤ ਉਠੀ ਤੇ ਆਪਣੀ ਧੀ ਨੂੰ ਬਚਾਇਆ। ਮਹਿਲਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਉਸਦਾ ਘਰਵਾਲਾ ਗਲਤ ਕੰਮ ਕਰ ਚੁੱਕਿਆ ਏ। ਦੂਜੇ ਪਾਸੇ ਪਿੰਡ ਦੀ ਪੰਚਾਇਤ ਨੇ ਦੱਸਿਆ ਕਿ ਉਕਤ ਵਿਅਕਤੀ ਵਿਰੁੱਧ ਸਖਤ ਤੋ ਸਖਤ ਕਾਰਵਾਈ ਕੀਤੀ ਜਾਵੇ ਤੇ ਉਸਨੂੰ ਬਣਦੀ ਸ਼ਜਾ ਦਿੱਤੀ ਜਾਵੇ।

ਮਾਮਲੇ ਦੀ ਜਾਣਕਾਰੀ ਦਿੰਦਿਆਂ ਜੇਜੋਂ ਦੇ ਚੌਕੀ ਇੰਚਾਰਜ ਨੇ ਦੱਸਿਆ ਕਿ ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਕਥਿਤ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਹੋਰ ਸਖਤ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ।

See also  ਗੜ੍ਹਸ਼ੰਕਰ ਹੁਸ਼ਿਆਰਪੁਰ ਰੋਡ 'ਤੇ ਪਿੰਡ ਟੂਟੋਮਜਾਰਾ ਵਿੱਖੇ ਕਾਰਾਂ ਦੀ ਆਹਮੋ ਸਾਹਮਣੇ ਟੱਕਰ 'ਚ ਪੰਜ ਜਖ਼ਮੀ