ਬਠਿੰਡਾ ਵਿੱਚ ਝੋਨੇ ਦੀ ਫਸਲ ਦੀ ਲਵਾਈ ਹੋਈ ਸ਼ੁਰੂ

ਪੰਜਾਬ ਦੇ ਕਈ ਜ਼ਿਲਿਆਂ ਵਿਚ ਪਾਣੀ ਦਾ ਲੈਵਲ ਕਾਫ਼ੀ ਥੱਲੇ ਜਾ ਚੁੱਕਿਆ ਹੈ, ਇਸ ਨੂੰ ਵੇਖਦੇ ਹੋਏ ਪਾਣੀ ਦੀ ਬੱਚਤ ਹੋਵੇ ਇਸ ਲਈ ਚਾਰ ਹਿੱਸਿਆਂ ਦੇ ਵਿੱਚ ਅਲਗ-ਅਲਗ ਤਾਰੀਕ ਨੂੰ ਝੋਨੇ ਦੀ ਬਿਜਾਈ ਸ਼ੁਰੂ ਕਰਨ ਦਾ ਪੰਜਾਬ ਸਰਕਾਰ ਨੇ ਫੈਸਲਾ ਲਿਆ। ਪੂਰੇ ਪੰਜਾਬ ਭਰ ਦੇ ਵਿਚ 4 ਹਿੱਸਿਆਂ ਦੇ ਵਿਚ ਇਸ ਬਾਰ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਝੋਨੇ ਦੀ ਲਵਾਈ ਸ਼ੁਰੂ ਕੀਤੀ ਹੈ।


ਬਠਿੰਡਾ ਦੇ ਖੇਤੀਬਾੜੀ ਮਹਿਕਮੇ ਦੇ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਤਰਫੋਂ ਇਸ ਵਾਰ ਝੋਨੇ ਲਗਾਉਂਦੀ 4 ਤਾਰੀਕ ਦਿੱਤੀਆਂ ਸਨ ਜਿਸ ਦੇ ਵਿਚ 10 ਜੂਨ 16 ਜੂਨ 19 ਜੂਨ ਅਤੇ 21 ਜੂਨ। ਜਿਸ ਦੇ ਤਹਿਤ ਅੱਜ ਝੋਨੇ ਲਾਉਣ ਦੀ ਵਾਰੀ ਬਠਿੰਡਾ ਜ਼ਿਲੇ ਦੀ ਹੈ ਇਸ ਵਾਰ ਕਿਸਾਨਾਂ ਨੇ ਬਹੁਤ ਸਹਿਯੋਗ ਦਿੱਤਾ ਹੈ ਕਈ ਥਾਵਾਂ ਤੇ ਕਿਸਾਨਾਂ ਨੇ ਪਹਿਲਾਂ ਹੀ ਝੋਨੇ ਦੀ ਬਿਜਾਈ ਸ਼ੁਰੂ ਕਰ ਦਿੱਤੀ ਸੀ ਖੇਤੀਬਾੜੀ ਮਹਿਕਮੇ ਦੀ ਤਰਫੋਂ ਝੋਨਾ ਵਾਹ ਦਿੱਤਾ ਸੀ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਸੀ ਕਿ ਉਹ ਝੋਨਾ 19 ਜੂਨ ਨੂੰ ਹਿ ਲਾਉਣ ਜਿਸ ਦੀ ਸ਼ੁਰੂਆਤ ਅੱਜ ਹੋ ਗਈ ਹੈ ਬਠਿੰਡਾ ਜਿਲ੍ਹੇ ਦੇ ਵਿਚ ਲਗਭਗ ਇਕ ਲੱਖ ਹੈਕਟੇਅਰ ਤੋਂ ਜ਼ਿਆਦਾ ਝੋਨੇ ਦਾ ਰਕਬਾ ਹੈ।

See also  CM ਭਗਵੰਤ ਮਾਨ ਵੱਲੋਂ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵੱਡਾ ਤੋਹਫ਼ਾ