ਬਠਿੰਡਾ ਦੇ ਵਿਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਵੇਖਦੇ ਹੋਏ ਪੁਲਿਸ ਹੋਈ ਸਰਗਰਮ

ਬਠਿੰਡਾ ਵਿੱਚ ਆਏ ਦਿਨੀਂ ਲੁੱਟ- ਖੋਹ ਦੀਆ ਵਾਰਦਾਤਾ ਵੱਧਦੀਆ ਹੀ ਜਾ ਰਹੀਆ ਹਨ, ਪਿਛਲੇ ਦਿਨੀਂ ਸਵੇਰੇ ਸੈਰ ਕਰ ਰਹੇ ਮਰਦਾਂ ਅਤੇ ਮਹਿਲਾਵਾਂ ਦੀਆ ਸੋਨੇ ਦੀ ਚੀਜ਼ਾਂ ਦੀ ਲੁੱਟ ਖੋਹ ਵੱਧ ਜਾਣ ਕਾਰਨ ਡੀ ਐਸ ਪੀ ਸਿਟੀ ਦੀ ਅਗਵਾਈ ਵਿਚ ਅੱਜ ਪੀਸੀਆਰ ਮੋਟਰਸਾਈਕਲ ਅਤੇ ਪੁਲਿਸ ਮੁਲਾਜ਼ਮਾਂ ਨੂੰ ਵੱਖ ਵੱਖ ਜਗ੍ਹਾ ਤੇ ਪਹੁੰਚਣ ਲਈ ਰਵਾਨਾ ਕੀਤਾ।

ਜਿੱਥੇ ਜ਼ਿਆਦਾਤਰ ਲੋਕ ਸੈਰ ਕਰਨ ਜਾਂਦੇ ਹਨ ਤਾਂ ਕਿ ਉਸ ਜਗ੍ਹਾ ਤੇ ਲੋਕਾਂ ਨੂੰ ਲੁੱਟ-ਖੋਹ ਹੋਣ ਵਾਲੀ ਵਾਰਦਾਤਾਂ ਤੋਂ ਬਚਾਇਆ ਜਾ ਸਕੇ। ਵਿਸ਼ਵਜੀਤ ਸਿੰਘ ਮਾਨ ਡੀ ਐਸ ਪੀ ਸਿਟੀ ਬਠਿੰਡਾ ਨੇ ਕਿਹਾ ਕਿ ਪੁਲਿਸ ਆਮ ਲੋਕਾਂ ਦੀ ਰਾਖੀ ਲਈ ਹੈ ਅਤੇ ਪੁਲਿਸ ਆਪਣੀ ਡਿਊਟੀ ਬੜੇ ਹੀ ਵਧੀਆ ਢੰਗ ਨਾਲ ਕਰ ਰਹੀ ਹੈ।

See also  PM ਮੋਦੀ ਨਾਲ ਮੈਚ ਦੇਖਣ ਆਏ ਆਸਟ੍ਰੇਲੀਆਈ PM