ਬਟਾਲਾ ਦੇ ਮੁਰਗੀ ਮੁਹੱਲੇ ਮਾਮੂਲੀ ਬਹਿਸਬਾਜ਼ੀ ਨੂੰ ਲੈਕੇ ਚੱਲੀਆਂ ਗੋਲੀਆਂ,ਇਕ ਨੌਜਵਾਨ ਦੇ ਸਿਰ ਵਿਚ ਗੋਲੀਆਂ ਲੱਗਣ ਨਾਲ ਹਾਲਤ ਗੰਭੀਰ,ਪੁਲਿਸ ਕਰ ਰਹੀ ਜਾਂਚ

ਬਟਾਲਾ ਦੇ ਮੁਰਗੀ ਮੁਹੱਲੇ ਵਿੱਚ ਦੇਰ ਸ਼ਾਮ ਮਾਹੌਲ ਓਦੋਂ ਦਹਿਸ਼ਤ ਭਰਿਆ ਹੋ ਗਿਆ ਜਦੋਂ ਚੱਲੀਆਂ ਗੋਲੀਆਂ ,,ਮਾਮੂਲੀ ਬਹਿਸਬਾਜ਼ੀ ਦੇ ਚਲਦੇ ਕਾਂਗਰਸ ਦੇ ਸਾਬਕਾ ਐਮ ਸੀ ਦੇ ਪੁੱਤਰ ਨੇ ਆਪਣੀ ਰਿਵਾਲਵਰ ਨਾਲ ਦੂਸਰੇ ਨੌਜਵਾਨ ਦੇ ਸਿਰ ਵਿੱਚ ਮਾਰੀਆ ਗੋਲੀਆਂ ,,,ਸਾਬਕਾ ਐਮ ਸੀ ਦਾ ਪੁੱਤਰ ਮੌਕੇ ਤੋਂ ਫਰਾਰ…ਗੋਲੀਆਂ ਲੱਗਣ ਨਾਲ ਜ਼ਖਮੀ ਨੌਜਵਾਨ ਨੂੰ ਸਿਵਿਲ ਹਸਪਤਾਲ ਬਟਾਲਾ ਤੋਂ ਇਲਾਜ ਲਈ ਅਮ੍ਰਿਤਸਰ ਕੀਤਾ ਗਿਆ ਰੈਫਰ ,,ਹਾਲਤ ਗੰਭੀਰ ,,,ਪੁਲਿਸ ਕਰ ਰਹੀ ਜਾਂਚ

ਓਥੇ ਹੀ ਇਸ ਘਟਨਾ ਦੇ ਚਸ਼ਮਦੀਦ ਪ੍ਰਗਟ ਸਿੰਘ ਨੇ ਦੱਸਿਆ ਕਿ ਤੀਰਥ ਰਾਮ ਦੇ ਨੌਜਵਾਨ ਅਤੇ ਕਾਂਗਰਸ ਦੇ ਸਾਬਕਾ ਐਮ ਸੀ ਦੇ ਪੁੱਤਰ ਸੁਰਿੰਦਰ ਲਾਡਾ ਦਰਮਿਆਨ ਮਾਮੂਲੀ ਬਹਿਸਬਾਜ਼ੀ ਦੇ ਚਲਦੇ ਸੁਰਿੰਦਰ ਨੇ ਆਪਣੀ ਰਿਵਾਲਵਰ ਨਾਲ ਤੀਰਥ ਰਾਮ ਤੇ ਗੋਲੀਆਂ ਚਲਾ ਦਿੱਤੀ ਦੋ ਤੋਂ ਤਿੰਨ ਫਾਇਰ ਕੀਤੇ ਗਏ ਜਿਸ ਵਿਚੋਂ ਕੁਝ ਫਾਇਰ ਤੀਰਥ ਰਾਮ ਦੇ ਸਿਰ ਵਿੱਚ ਲੱਗੇ ਅਤੇ ਗੋਲੀਆਂ ਚਲਾਉਣ ਤੋਂ ਬਾਅਦ ਸੁਰਿੰਦਰ ਮੌਕੇ ਤੋਂ ਫਰਾਰ ਹੋ ਗਿਆ ਅਤੇ ਤੀਰਥ ਰਾਮ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਸਿਵਿਲ ਹਸਪਤਾਲ ਬਟਾਲਾ ਤੋਂ ਅਮ੍ਰਿਤਸਰ ਰੈਫਰ ਕੀਤਾ ਗਿਆ

ਓਥੇ ਹੀ ਮੌਕੇ ਤੇ ਪੁਲਿਸ ਪਾਰਟੀ ਨਾਲ ਪਹੁੰਚੇ ਡੀ ਐਸ ਪੀ ਲਲਿਤ ਕੁਮਾਰ ਨੇ ਘਟਨਾ ਬਾਰੇ ਦਸਦੇ ਕਿਹਾ ਕਿ ਪੁਲਿਸ ਪਾਰਟੀ ਵਲੋਂ ਤਫਤੀਸ਼ ਕੀਤੀ ਜਾ ਰਹੀ ਹੈ ਜਾਂਚ ਮੁਤਾਬਿਕ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ

See also  ਆਖਿਰ ਪਾਕਿਸਤਾਨ 'ਚ ਇੰਨੀ ਮਹਿੰਗਾਈ ਦਾ ਕੀ ਕਾਰਨ