ਬਟਾਲਾ ਦੀ ਪੂਨਮ ਨੇ ਵੱਖਰੀ ਹੀ ਮਿਸਾਲ ਕੀਤਾ ਅਦਾ, ਬਣੀ ਰਿਕਸ਼ਾ ਡਰਾਈਵਰ

ਬਟਾਲਾ ਦੀ ਪੂਨਮ ਜੋ ਰੋਜ ਸਵੇਰੇ ਨੇਡ਼ਲੇ ਪਿੰਡਾਂ ਚੋ ਛੋਟੇ ਛੋਟੇ ਬੱਚਿਆਂ ਨੂੰ ਬਟਾਲਾ ਚ ਵੱਖ ਵੱਖ ਸਕੂਲਾਂ ਚ ਆਪਣੇ ਈ – ਰਿਕਸ਼ਾ ਤੇ ਛੱਡਣ ਆਉਂਦੀ ਹੈ ਲੋਕਾਂ ਲਈ ਇਕ ਵੱਖ ਤਰ੍ਹਾਂ ਦੀ ਔਰਤ ਡਰਾਈਵਰ ਹੈ ਲੇਕਿਨ ਪੂਨਮ ਦਾ ਕਹਿਣਾ ਹੈ ਕਿ ਵੱਡੇ ਸ਼ਹਿਰਾਂ ਚ ਔਰਤ ਹਰ ਕੰਮ ਚ ਆਪਣੇ ਪਰਿਵਾਰ ਅਤੇ ਪਤੀ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚੱਲ ਰਹੀ ਹੈ ਤਾ ਫਿਰ ਉਹ ਕਿਊ ਨਹੀਂ |


ਪੂਨਮ ਦਾ ਕਹਿਣਾ ਹੈ ਕਿ ਉਸਦਾ ਪਤੀ ਵੀ ਸਕੂਲ ਵੈਨ ਚਲਾਉਂਦਾ ਹੈ ਜਦਕਿ ਗੱਡੀ ਦੀਆ ਕਿਸਤਾਂ ਅਤੇ ਘਰ ਖਰਚ ਅਤੇ ਆਪਣੇ ਬੱਚਿਆਂ ਦੀ ਸਿਖਿਆ ਅਤੇ ਹੋਰਨਾਂ ਖਰਚ ਨੂੰ ਦੇਖਦੇ ਉਸ ਨੇ ਵੀ ਬੀੜਾ ਚੁੱਕਿਆ ਕਿ ਉਹ ਆਪਣੇ ਪਤੀ ਨਾਲ ਮੋਢੇ ਨਾਲ ਮੋਢਾ ਮਿਲਾ ਜਦ ਕੁਝ ਕੰਮ ਕਰਨ ਬਾਰੇ ਕਿਹਾ ਤਾ ਪਤੀ ਨੇ ਸੁਝਾਵ ਦਿਤਾ ਕਿ ਉਹ ਈ – ਰਿਕਸ਼ਾ ਚਲਾਉਣਾ ਸਿਖ ਇਹ ਕੰਮ ਅਪਣਾਏ ਅਤੇ ਪੂਨਮ ਦੇ ਪਤੀ ਜਿੰਦਰ ਮਸੀਹ ਜੋ ਖੁਦ ਡਰਾਈਵਰ ਹਨ ਨੇ ਹੀ ਆਪਣੀ ਪਤਨੀ ਨੂੰ ਡਰਾਈਵਰ ਦੀ ਸਿਖਲਾਈ ਦਿਤੀ ਅਤੇ ਹੁਣ ਦੋਵੇ ਪਤੀ ਪਤਨੀ ਸਕੂਲੀ ਬੱਚੇ ਆਪਣੇ ਆਪਣੇ ਵਾਹਨਾਂ ਰਾਹੀਂ ਸਵੇਰੇ ਸਕੂਲਾਂ ਚ ਛੱਡਣ ਅਤੇ ਮੁੜ ਦੁਪਹਿਰ ਨੂੰ ਘਰਾਂ ਚ ਪੁੱਜਦਾ ਕਰ ਰਹੇ ਹਨ


ਜਿੰਦਰ ਮਸੀਹ ਨੇ ਦੱਸਿਆ ਕਿ ਜਿਥੇ ਉਸਦੀ ਪਤਨੀ ਵੀ ਉਸ ਨਾਲ ਮੇਹਨਤ ਕਰਦੀ ਹੈ ਅਤੇ ਉਹ ਘਰ ਦੇ ਅਤੇ ਆਪਣੇ ਬੱਚਿਆਂ ਦੀ ਵੀ ਜਿੰਮੇਵਾਰੀ ਵਧੀਆ ਢੰਗ ਨਾਲ ਨਿਬਾ ਰਹੀ ਹੈ ਅਤੇ ਜਿੰਦਰ ਨੇ ਦੱਸਿਆ ਕਿ ਉਹ ਡਰਾਈਵਰ ਦੇ ਨਾਲ ਟੇਲਰ ਦਾ ਵੀ ਕੰਮ ਕਰਦਾ ਹੈ | ਉਥੇ ਹੀ ਪੂਨਮ ਦਾ ਕਹਿਣਾ ਸੀ ਕਿ ਅੱਜ ਔਰਤਾਂ ਕਿਸੇ ਵੀ ਕੰਮ ਚ ਪਿੱਛੇ ਨਹੀਂ ਹਨ ਅਤੇ ਮਹਿਜ ਸੋਚ ਬਦਲਣ ਦੀ ਲੋੜ ਹੈ |

See also  ਫਿਰੋਜ਼ਪੁਰ ਵਿੱਚ ਹੋ ਰਹੀ ਲਗਾਤਾਰ ਬਾਰਿਸ਼ ਨਾਲ ਮਕਾਨ ਢਿੱਗੇ