ਬਜਟ ਉਤੇ ਬਹਿਸ ਦੌਰਾਨ ਵਿਧਾਇਕ ਗੁਰਜੀਤ ਸਿੰਘ ਰਾਣਾ ਨੇ ਬਰੇਨ ਡਰੇਨ ਦਾ ਮੁੱਦਾ ਉਠਾਇਆ

ਬਜਟ ਉਤੇ ਬਹਿਸ ਦੌਰਾਨ ਵਿਧਾਇਕ ਗੁਰਜੀਤ ਸਿੰਘ ਰਾਣਾ ਨੇ ਪੰਜਾਬ ਵਿੱਚੋਂ ਬਰੇਨ ਡਰੇਨ ਦਾ ਮੁੱਦਾ ਉਠਾਇਆ। ਰਾਣਾ ਨੇ ਕਿਹਾ ਕਿ ਸੂਬੇ ਵਿੱਚੋਂ ਨਾ ਸਿਰਫ਼ ਨੌਜਵਾਨਾਂ ਦਾ ਬੌਧਿਕ ਪਲਾਇਨ ਹੋ ਰਿਹਾ ਹੈ, ਸਗੋਂ ਵੱਖ-ਵੱਖ ਆਈਲੈਟਸ ਸੈਂਟਰਾਂ ਅਤੇ ਵਿਦੇਸ਼ੀ ਯੂਨੀਵਰਸਿਟੀਆਂ ਰਾਹੀਂ ਪੈਸਾ ਵੀ ਸੂਬੇ ਤੋਂ ਬਾਹਰ ਜਾ ਰਿਹਾ ਹੈ। ਉਨ੍ਹਾਂ ਨੇ ਆਈਲੈਟਸ ਸੈਂਟਰਾਂ ਵਿੱਚ ਤਾਇਨਾਤ ਅਧਿਆਪਕਾਂ ਦੀ ਯੋਗਤਾ ‘ਤੇ ਵੀ ਸਵਾਲ ਉਠਾਏ। ਹਰ ਸਾਲ ਛੇ ਲੱਖ ਬੱਚੇ ਇਨ੍ਹਾਂ ਕੇਂਦਰਾਂ ਰਾਹੀਂ 3-4 ਵਾਰ ਫੀਸ ਭਰਦੇ ਹਨ, ਜਿਨ੍ਹਾਂ ਵਿੱਚੋਂ ਬਹੁਤਿਆਂ ਨੂੰ ਸਫ਼ਲਤਾ ਨਹੀਂ ਮਿਲਦੀ। ਸਰਕਾਰ ਨੂੰ ਇਨ੍ਹਾਂ ਕੇਂਦਰਾਂ ਵਿੱਚ ਗਰੀਬ ਬੱਚਿਆਂ ਦੀਆਂ ਫੀਸਾਂ ਮੁਆਫ ਕਰਨ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਇਸ ਦੌਰਾਨ ਸਬਜ਼ੀਆਂ ‘ਤੇ ਘੱਟੋ-ਘੱਟ ਸਮਰਥਨ ਮੁੱਲ ਦੇਣ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਆਲੂਆਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਮੰਡੀਆਂ ਵਿੱਚ ਆਲੂ 2 ਤੋਂ 3 ਰੁਪਏ ਕਿਲੋ ਵਿਕ ਰਹੇ ਹਨ।

post by parmvir singh

See also  ਫਗਵਾੜਾ 'ਚ ਬੇਅਦਬੀ ਕਰਨ ਆਏ ਮੁਲਜ਼ਮ ਨੂੰ ਨਿਹੰਗ ਸਿੰਘ ਨੇ ਮੌਕੇ ਤੇ ਦਿੱਤੀ ਸਜ਼ਾ