ਫਿਰੋਜ਼ਪੁਰ ਵਿੱਚ ਹੋ ਰਹੀ ਲਗਾਤਾਰ ਬਾਰਿਸ਼ ਨਾਲ ਮਕਾਨ ਢਿੱਗਣ ਕਾਰਣ ਲੱਗ ਪਏ ਹਨ। ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਮਕਾਨਾ ਦੀ ਹਾਲਤ ਖਰਾਬ ਹੋ ਰਹੀ ਹੈ ਅਤੇ ਲੋਕਾਂ ਲਈ ਵੱਡਿ ਮੁਸੀਬਤ ਸਾਬਤ ਹੋ ਰਹੀ ਹੈ।
ਫਿਰੋਜ਼ਪੁਰ ਸਤਲੁਜ ਦਰਿਆ ਦੇ ਕਿਨਾਰੇ ਵੱਸੇ ਹੋਣ ਕਾਰਣ ਹਮੇਸ਼ਾ ਪਾਣੀ ਦੀ ਮਾਰ ਦਾ ਖਤਰਾ ਬਣਿਆ ਰਹਿੰਦਾ ਹੈ ਿੲੱਥੇ ਕਈ ਜਗ੍ਹਾਂ ਗਰੀਬ ਲੋਕਾਂ ਦੇ ਮਕਾਨ ਗਿਰ ਗਏ ਹਨ ਅਤੇ ਘਰ ਦੇ ਮੈਬਰ ਬੱਚੇ ਅਤੇ ਮਹਿਲਾਵਾਂ ਖੁੱਲੇ ਅਸਮਾਨ ਵਿੱਚ ਬੈਠਣ ਅਤੇ ਸੌਣ ਲਈ ਮਜ਼ਬੂਰ ਹਨ।
ਕਈ ਲੋਕ ਘਰਾਂ ਦੇ ਵਿੱਚ ਦੱਬੇ ਗਏ ਸੀ ਲੋਕਾਂ ਨੇ ਆ ਕੇ ਉਨ੍ਹਾਂ ਨੂੰ ਬਾਹਰ ਕੱਢਿਆ। ਿੲਹ ਲੋਕ ਸੱਚੀ ਬੇਘਰ ਹੋ ਗਏ ਹਨ ਅਤੇ ਸਰਕਾਰ ਤੋ ਸਹਾਿੲਤਾ ਦੀ ਆਸ ਲਾਈ ਬੈਠੇ ਹਨ। ਜੇ ਿੲਸੇ ਤਰ੍ਹਾਂ ਬਾਰਿਸ਼ ਹੁੰਦੀ ਰਹੀ ਤਾ ਨਾ ਪੂਰਾ ਹੋਣ ਵਾਲਾ ਨੁਕਸਾਨ ਵੀ ਹੋ ਸਕਦਾ ਹੈ।