ਫਿਰੋਜ਼ਪੁਰ ਦੇ ਪਿੰਡ ਕਾਲੂ ਵਾਲਾ ਵਿੱਚ ਹੜ੍ਹ ਤੋਂ ਬਾਅਦ ਹਾਲਾਤ ਹੋਏ ਬਦ ਤੋਂ ਬੱਤਰ

ਪੰਜਾਬ ਭਰ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਏ ਜੇਕਰ ਗੱਲ ਕਰੀਏ ਸਰਹੱਦੀ ਜਿਲ੍ਹਾ ਫਿਰੋਜ਼ਪੁਰ ਦੀ ਤਾਂ ਇਥੇ ਵੀ ਬੀਤੇ ਦਿਨੀਂ ਸਤਲੁਜ ਦਾ ਪਾਣੀ ਕਈ ਪਿੰਡਾਂ ਵਿੱਚ ਦਾਖਲ ਹੋ ਗਿਆ ਸੀ। ਹੁਣ ਬੇਸ਼ੱਕ ਸਤਲੁਜ ਦਾ ਪਾਣੀ ਘਟ ਚੁੱਕਿਆ ਹੈ। ਪਰ ਜਿਨ੍ਹਾਂ ਪਿੰਡ ਵਿੱਚ ਪਾਣੀ ਦਾਖਲ ਹੋਇਆ ਸੀ। ਉਥੋਂ ਦੇ ਕਈ ਪਰਿਵਾਰ ਘਰੋਂ ਬੇਘਰ ਹੋ ਚੁੱਕੇ ਹਨ। ਅਤੇ ਕਈ ਲੋਕਾਂ ਨੂੰ ਤਾਂ ਚਮੜੀ ਦੇ ਰੋਗਾਂ ਨੇ ਆਪਣੀ ਲਪੇਟ ਵਿੱਚ ਲੈਣਾਂ ਸ਼ੁਰੂ ਕਰ ਦਿੱਤਾ ਹੈ। ਫਿਰੋਜ਼ਪੁਰ ਦਾ ਸਰਹੱਦੀ ਪਿੰਡ ਕਾਲੂ ਵਾਲਾ ਜੋ ਸਤਲੁਜ ਦਰਿਆ ਨਾਲ ਤਿੰਨ ਪਾਸਿਆਂ ਤੋਂ ਘਿਰਿਆ ਹੋਇਆ ਹੈ। ਅਤੇ ਇੱਕ ਪਾਸੇ ਤੋਂ ਇਸ ਪਿੰਡ ਨੂੰ ਪਾਕਿਸਤਾਨੀ ਸਰਹੱਦ ਲਗਦੀ ਹੈ। ਅਤੇ ਬੀਤੇ ਦਿਨੀਂ ਆਏ ਹੜ੍ਹ ਦੌਰਾਨ ਇਹ ਪੂਰਾ ਪਿੰਡ ਪਾਣੀ ਵਿੱਚ ਘਿਰ ਚੁੱਕਿਆ ਹੈ। ਕੁੱਝ ਲੋਕਾਂ ਨੇ ਆਪਣਾ ਘਰੇਲੂ ਸਮਾਨ ਕੋਠਿਆਂ ਦੀਆਂ ਛੱਤਾਂ ਉੱਪਰ ਰੱਖਿਆ ਹੋਇਆ ਅਤੇ ਕੁੱਝ ਲੋਕ ਆਪਣੇ ਪਰਿਵਾਰ ਸਮੇਤ ਸਕੂਲ ਵਿੱਚ ਵਿੱਚ ਬੈਠੇ ਹੋਏ ਹਨ। ਲੋਕਾਂ ਦੀਆਂ ਫਸਲਾਂ ਪਾਣੀ ਵਿੱਚ ਡੁੱਬ ਚੁੱਕੀਆਂ ਹਨ। ਅਤੇ ਮਕਾਨ ਢਹਿ ਢੇਰੀ ਹੋ ਚੁੱਕੇ ਹਨ।

ਗੱਲਬਾਤ ਦੌਰਾਨ ਪਿੰਡ ਵਾਸੀਆਂ ਨੇ ਦੱਸਿਆ ਕਿ ਸਤਲੁਜ ਦਾ ਪਾਣੀ ਵਧਣ ਕਾਰਨ ਉਨ੍ਹਾਂ ਦੇ ਪਿੰਡ ਦਾ ਸਪੰਰਕ ਸ਼ਹਿਰ ਨਾਲੋਂ ਟੁੱਟ ਚੁੱਕਾ ਹੈ। ਆਉਣ ਜਾਣ ਲਈ ਕੋਈ ਰਾਸਤਾ ਨਹੀਂ ਬਚਿਆ ਲੋਕਾਂ ਦੇ ਮਕਾਨਾਂ ਨੂੰ ਤਰੇੜਾਂ ਆ ਚੁੱਕੀਆਂ ਹਨ। ਅਤੇ ਕਈ ਮਕਾਨ ਡਿੱਗ ਚੁੱਕੇ ਹਨ। ਫਸਲਾਂ ਵੀ ਪਾਣੀ ਵਿੱਚ ਡੁੱਬ ਚੁੱਕੀਆਂ ਹਨ। ਹੁਣ ਤਾਂ ਹਾਲਾਤ ਇਹ ਹਨ। ਕਿ ਉਨ੍ਹਾਂ ਕੋਲ ਦਵਾਈ ਲੈਣ ਲਈ ਵੀ ਕੋਈ ਪੈਸਾ ਨਹੀਂ ਹੈ। ਦਰਿਆ ਦੇ ਪਾਣੀ ਕਾਰਨ ਲੋਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਲੋਕਾਂ ਨੂੰ ਚਮੜੀ ਰੋਗ ਹੁੰਦਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਾਲੇ ਤੱਕ ਉਨ੍ਹਾਂ ਕੋਲ ਨਾ ਤਾਂ ਕੋਈ ਜਿਲ੍ਹਾ ਪ੍ਰਸਾਸਨ ਦਾ ਕੋਈ ਅਧਿਕਾਰੀ ਆਇਆ ਅਤੇ ਨਾ ਹੀ ਕੋਈ ਵਿਧਾਇਕ ਲੋਕਾਂ ਕੋਲ ਪੈਸਾ ਨਾ ਹੋਣ ਕਾਰਨ ਭੁੱਖਮਰੀ ਫੈਲਣ ਦਾ ਡਰ ਬਣਿਆ ਹੋਇਆ ਹੈ। ਅਤੇ ਪੈਸਾ ਨਾ ਹੋਣ ਕਾਰਨ ਜੋ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਚੁੱਕੇ ਹਨ। ਉਹ ਆਪਣਾ ਇਲਾਜ ਨਹੀਂ ਕਰਾ ਪਾ ਰਹੇ ਉਨ੍ਹਾਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ। ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਪਾਸੇ ਕਿਤੇ ਪੰਜ ਪੰਜ ਮਰਲੇ ਥਾਂ ਦਿੱਤੀ ਜਾਵੇ ਹੁਣ ਉਹ ਇਥੇ ਨਹੀਂ ਰਹਿਣਾ ਚਾਹੁੰਦੇ ਕਿਉਂਕਿ ਹਰ ਸਾਲ ਉਨ੍ਹਾਂ ਨੂੰ ਹੜ੍ਹਾਂ ਦੀ ਮਾਰ ਝੱਲਣੀ ਪੈਂਦੀ ਹੈ।

See also  ਸਿੰਗਾਂਪੁਰ ਤੋਂ ਮੁੜਕੇ ਆਏ ਨੌਜਵਾਨ ਨੇ ਸੜਕ ਤੇ ਸ਼ੁਰੂ ਕੀਤਾ ਆਪਣਾ ਕੰਮ ,