ਫਲੈਕਸ ਬੋਰਡਾ ਤੇ ਬਾਬਾ ਸਾਹਿਬ ਅੰਬੇਡਕਰ ਦੀ ਤਸਵੀਰ ਨਾ ਲਾਉਣ ਤੇ ਲੋਕਾ ਵਿੱਚ ਰੋਸ

ਪੰਜਾਬ ਵਿੱਚ ਆਮ ਆਦਮੀਂ ਦੇ ਸਰਕਾਰ ਆਉਣ ਤੇ ਸਾਰੇ ਹੀ ਸਰਕਾਰੀ ਦਫ਼ਤਰਾਂ ਅਤੇ ਅਦਾਰਿਆਂ ਵਿੱਚ ਸ਼ਹੀਦ ਭਗਤ ਸਿੰਘ ਅਤੇ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਲਾਉਣ ਦੇ ਮੁੱਖ ਮੰਤਰੀ ਵੱਲੋਂ ਆਦੇਸ਼ ਦਿੱਤੇ ਗਏ ਸਨ| ਇਸ ਦੇ ਉਲਟ ਫਿਰੋਜਪਰ ਸ਼ਹਿਰੀ ਹਲਕੇ ਵਿੱਚ 14 ਅਪ੍ਰੈਲ ਨੂੰ ਵਿਸਾਖੀ ਅਤੇ ਬਾਬਾ ਸਾਹਿਬ ਅੰਬੇਡਕਰ ਜੀ ਦਾ ਜਨਮ ਦਿਨ ਹੈ ਵਿਸਾਖੀ ਦੀਆਂ ਵਧਾਈਆਂ ਦੇ ਫਲੈਕਸ ਲਗਾਏ ਗਏ ਹਨ ਪਰੰਤੂ ਇਹਨਾ ਤੇ ਬਾਬਾ ਸਾਹਿਬ ਅੰਬੇਦਕਰ ਦੀਆ ਤਸਵੀਰਾਂ ਗਾਇਬ ਹਨ ਇਸ ਬਾਬਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ| ਵਾਲਮੀਕਿਨ ਸਮਾਜ ਦੇ ਬਲਾਕ ਪ੍ਰਧਾਨ ਅਮਨ ਨੇ ਦੱਸਿਆ ਕਿ ਵੱਖ ਵੱਖ ਸੰਗਠਨਾਂ ਦੇ ਮੈਂਬਰਾਂ ਨੇ ਰੋਸ ਪ੍ਰਗਟ ਕੀਤਾ ਉਨ੍ਹਾਂ ਨੇ ਸਰਕਾਰ ਤੇ ਦੋਸ਼ ਲਾਉਦੇ ਹੋਏ ਕਿਹਾ ਕਿ ਇਕ ਪਾਸੇ ਤਾਂ ਬਾਬਾ ਸਾਹਿਬ ਅੰਬੇਡਕਰ ਅਤੇ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਸਰਕਾਰੀ ਦਫ਼ਤਰਾਂ ਦੇ ਵਿਚ ਲਾਉਣ ਦੇ ਹੁਕਮ ਕੀਤੇ ਗਏ ਹਨ ਪਰੰਤੂ ਫਿਰੋਜਪੁਰ ਸ਼ਹਿਰੀ ਹਲਕੇ ਦੇ ਵਿਧਾਇਕ ਵੱਲੋਂ ਵਿਸ਼ਾਖੀ ਦੀਆ ਵਧਾਈਆਂ ਦੇ ਫਲੈਕਸ ਲਗਾਏ ਗਏ ਹਨ ਉਨ੍ਹਾ ਉਤੇ ਬਾਬਾ ਸਾਹਿਬ ਅੰਬੇਡਕਰ ਦੀ ਤਸਵੀਰ ਨਹੀ ਲਗਾਈ ਗਈ| ਜਿਸ ਦੀ ਉਹ ਸਖਤ ਸ਼ਬਦਾ ਵਿੱਚ ਨਿਦਿਆ ਕਰਦੇ ਹਨ।

See also  ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਮੁੜ ਤੋਂ ਬੀਜੇਪੀ 'ਚ ਹੋਣਗੇ ਸ਼ਾਮਲ?