ਪੰਜਾਬ, ਹਰਿਆਣਾ ਤੇ ਦਿੱਲੀ ਸਮੇਤ ਸਮੁੱਚੇ ਉੱਤਰੀ ਭਾਰਤ ਵਿੱਚ ਸੰਘਣੀ ਧੁੰਦ ਦਾ ਕਹਿਰ।

ਸੋਮਵਾਰ ਦੇਰ ਰਾਤ ਮੌਸਮ ਦੀ ਪਹਿਲੀ ਧੁੰਦ ਦੇਖਣ ਨੂੰ ਮਿਲੀ। ਇਸ ਦੇ ਨਾਲ ਹੀ ਮੰਗਲਵਾਰ ਸੀਜ਼ਨ ਦਾ ਸਭ ਤੋਂ ਠੰਡਾ ਦਿਨ ਵੀ ਦਰਜ ਕੀਤਾ ਗਿਆ। ਪਿਛਲੇ ਹਫ਼ਤੇ ਲਗਾਤਾਰ ਤਿੰਨ ਦਿਨ ਰਾਤ ਦੇ ਪਾਰੇ ਵਿਚ ਗਿਰਾਵਟ ਦਰਜ ਕੀਤੀ ਗਈ ਸੀ। 17 ਦਸੰਬਰ ਨੂੰ ਹੁਣ ਤਕ ਦਾ ਸਭ ਤੋਂ ਘੱਟ ਤਾਪਮਾਨ 6.6 ਡਿਗਰੀ ਦਰਜ ਕੀਤਾ ਗਿਆ ਸੀ, ਜੋ ਸੀਜ਼ਨ ਦਾ ਸਭ ਤੋਂ ਘੱਟ ਪਾਰੇ ਦਾ ਰਿਕਾਰਡ ਹੈ, ਦੂਜੇ ਪਾਸੇ ਮੰਗਲਵਾਰ ਦਿਨ ਦਾ ਵੱਧ ਤੋਂ ਵੱਧ ਤਾਪਮਾਨ 18.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 2 ਡਿਗਰੀ ਘੱਟ ਸੀ। ਨਾਲ ਹੀ ਇਹ ਤਾਪਮਾਨ ਹੁਣ ਤਕ ਦਾ ਸਭ ਤੋਂ ਘੱਟ ਵੱਧ ਤੋਂ ਵੱਧ ਤਾਪਮਾਨ ਹੈ। ਸਵੇਰੇ 8.30 ਵਜੇ ਵਿਜੀਬਿਲਟੀ 100 ਮੀਟਰ ਰਿਕਾਰਡ ਕੀਤੀ ਗਈ ਅਤੇ ਘੱਟੋ-ਘੱਟ ਤਾਪਮਾਨ 7.8 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ 4 ਦਿਨ ਸ਼ਹਿਰ ਵਿਚ ਧੁੰਦ ਪੈਣ ਦੀ ਸੰਭਾਵਨਾ ਹੈ। ਹਾਲਾਂਕਿ ਦਿਨ ਵੇਲੇ ਅਾਸਮਾਨ ਸਾਫ਼ ਰਹਿਣ ਦੀ ਉਮੀਦ ਹੈ। ਵਿਭਾਗ ਮੁਤਾਬਕ ਇਸ ਸਮੇਂ ਮੌਸਮ ਖੁਸ਼ਕ ਚੱਲ ਰਿਹਾ ਹੈ। ਫਿਲਹਾਲ ਘੱਟੋ-ਘੱਟ ਪਾਰੇ ’ਚ ਕੋਈ ਵੱਡੀ ਗਿਰਾਵਟ ਨਹੀਂ ਹੈ।

weather


ਪੰਜਾਬ, ਹਰਿਆਣਾ ਤੇ ਦਿੱਲੀ ਸਮੇਤ ਸਮੁੱਚੇ ਉੱਤਰੀ ਭਾਰਤ ਵਿੱਚ ਅੱਜ ਵੀ ਸੰਘਣੀ ਧੁੰਦ ਛਾਈ ਹੋਈ ਹੈ। ਧੁੰਦ ਦੇ ਕਹਿਰ ਕਰਕੇ ਆਮ ਜੀਵਨ ਲੀਹੋਂ ਲੱਥ ਗਿਆ ਹੈ। ਹਾਲਾਤ ਇਹ ਹਨ ਕਿ ਧੁੰਦ ਕਾਰਨ ਕਈ ਥਾਵਾਂ ’ਤੇ ਜ਼ਿਆਦਾ ਦੂਰ ਤੱਕ ਦਿਖਾਈ ਨਹੀਂ ਦੇ ਰਿਹਾ। ਇਸ ਦੌਰਾਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਚਾਰ-ਪੰਜ ਦਿਨ ਹਾਲਾਤ ਅਜਿਹੇ ਹੀ ਰਹਿ ਸਕਦੇ ਹਨ ਕਿ ਪੰਜਾਬ ਦੇ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਹਲਵਾਰਾ, ਆਦਮਪੁਰ, ਬਠਿੰਡਾ, ਮੁਹਾਲੀ ਤੇ ਰੂਪਨਗਰ ਤੇ ਹਰਿਆਣਾ ਦੇ ਕਰਨਾਲ, ਅੰਬਾਲਾ, ਹਿਸਾਰ, ਰੋਹਤਕ, ਭਿਵਾਨੀ ਤੇ ਪੰਚਕੂਲਾ ਸਮੇਤ ਦੋਹਾਂ ਰਾਜਾਂ ਦੇ ਕਈ ਹਿੱਸਿਆਂ ’ਚ ਧੁੰਦ ਕਾਰਨ ਦੇਖ ਸਕਣ ਦੀ ਸਮਰੱਥਾ ਬਹੁਤ ਘੱਟ ਰਹੀ। ਧੁੰਦ ਕਾਰਨ ਸੜਕਾਂ ’ਤੇ ਵਾਹਨਾਂ ਦੀ ਰਫ਼ਤਾਰ ਵੀ ਘੱਟ ਰਹੀ ਤੇ ਬਹੁਤੇ ਵਾਹਨਾਂ ਬੱਤੀਆਂ ਜਗਾ ਕੇ ਜਾਂਦੇ ਦਿਖਾਈ ਦਿੱਤੇ, ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਨੂੰ ਪੰਜਾਬ ਵਿੱਚ ਘੱਟੋ ਘੱਟ 3.2 ਡਿਗਰੀ ਤਾਪਮਾਨ ਨਾਲ ਬਠਿੰਡਾ ਤੇ ਹਰਿਆਣਾ ’ਚ 4.5 ਡਿਗਰੀ ਤਾਪਮਾਨ ਨਾਲ ਨਾਰਨੌਲ ਸਭ ਤੋਂ ਠੰਢਾ ਸਥਾਨ ਰਿਹਾ। ਇਨ੍ਹਾਂ ਤੋਂ ਇਲਾਵਾ ਪੰਜਾਬ ਦੇ ਅੰਮ੍ਰਿਤਸਰ ’ਚ ਘੱਟ ਤੋਂ ਘੱਟ ਤਾਪਮਾਨ 6.8, ਲੁਧਿਆਣਾ ’ਚ 8.1, ਫਿਰੋਜ਼ਪੁਰ ’ਚ 6.3, ਪਠਾਨਕੋਟ ’ਚ 5.8 ਤੇ ਗੁਰਦਾਸਪੁਰ ’ਚ ਘੱਇਸੇ ਤਰ੍ਹਾਂ ਹਰਿਆਣਾ ਦੇ ਹਿਸਾਰ ’ਚ ਘੱਟ ਤੋਂ ਘੱਟ ਤਾਪਮਾਨ 6, ਭਿਵਾਨੀ ’ਚ 6.6 ਅਤੇ ਸਿਰਸਾ ’ਚ 6.4 ਡਿਗਰੀ ਦਰਜ ਕੀਤਾ ਗਿਆ।
ਦੋਵਾਂ ਰਾਜਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਦਾ ਘੱਟੋ ਘੱਟ ਤਾਪਮਾਨ 7.6 ਡਿਗਰੀ ਜਦਕਿ ਕੌਮੀ ਰਾਜਧਾਨੀ ਨਵੀਂ ਦਿੱਲੀ ਦਾ ਘੱਟੋ ਘੱਟ ਤਾਪਮਾਨ 6.3 ਡਿਗਰੀ ਰਿਹਾ। ਦਿੱਲੀ ’ਚ ਅੱਜ ਦੂਰ ਤੱਕ ਦੇਖ ਸਕਣ ਦੀ ਸਮਰੱਥਾ 50 ਡਿਗਰੀ ਤੱਕ ਰਹੀ।ਟੋ ਘੱਟ ਤਾਪਮਾਨ 4.8 ਡਿਗਰੀ ਰਿਹਾ।

See also  ਡਬਲ ਇੰਜਣ ਦਾ ਦੌਰ ਪੁੱਗਿਆ, ਨਵੇਂ ਇੰਜਣ ਨੇ ਪੰਜਾਬ ਵਿੱਚ ਇਨਕਲਾਬੀ ਬਦਲਾਅ ਲਿਆਂਦਾ-ਅਰਵਿੰਦ ਕੇਜਰੀਵਾਲ