ਪੰਜਾਬ ਵਿੱਚ NIA ਦੀ ਛਾਪੇਮਾਰੀ ਦੌਰਾਨ ਸ਼੍ਰੋਮਣੀ ਅਕਾਲੀ ਦਲ (ਅ) ਦੇ ਆਗੂਆਂ ਦੀ ਹੋਈ ਗਿ੍ਫ਼ਤਾਰੀ

ਐਨਆਈਏ ਦੀਆਂ ਰੇਡਾਂ ਖਿਲਾਫ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਖਤ ਵਿਰੋਧ ਕੀਤਾ ਅਤੇ ਸੰਘਰਸ਼ ਦਾ ਐਲਾਨ ਕੀਤਾ। ਸਾਂਸਦ ਸਿਮਰਨਜੀਤ ਸਿੰਘ ਮਾਨ ਦੇ ਬੇਟੇ ਈਮਾਨ ਸਿੰਘ ਮਾਨ ਨੇ ਇਸਦੀ ਨਿੰਦਾ ਕੀਤੀ ਅਤੇ ਕਿਹਾ ਕਿ ਕੇਂਦਰ ਸਰਕਾਰ ਮਾਹੌਲ ਖਰਾਬ ਕਰ ਰਹੀ ਹੈ। ਇਹ ਸਭ ਲੋਕ ਸਭਾ ਚੋਣਾਂ ਨੂੰ ਲੈ ਕੇ ਕੀਤਾ ਜਾ ਰਿਹਾ ਹੈ। ਵੋਟਾਂ ਦੀ ਸਿਆਸਤ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਪਾਰਟੀ ਦੇ ਸਿਆਸੀ ਤੇ ਮੀਡੀਆ ਸਲਾਹਕਾਰ ਇਕਬਾਲ ਸਿੰਘ ਟਿਵਾਣਾ ਨੇ ਇਸ ਗੰਭੀਰ ਵਿਸੇ ਉਤੇ ਐਨ.ਆਈ.ਏ. ਦੇ ਮੌਜੂਦਾ ਡਾਈਰੈਕਟਰ ਦਿਨਕਰ ਗੁਪਤਾ ਨਾਲ ਉਨ੍ਹਾਂ ਦੇ ਮੋਬਾਇਲ ਫੋਨ ਅਤੇ ਉਨ੍ਹਾਂ ਦੇ ਦਫਤਰ ਦੇ ਲੈਡ ਫੋਨ ਉਤੇ ਸੰਪਰਕ ਬਣਾਉਣ ਦੀ ਕੋਸਿ਼ਸ਼ ਕੀਤੀ ਤਾਂ ਕਿ ਪੰਜਾਬ ਵਿਚ ਇਨ੍ਹਾਂ ਏਜੰਸੀਆਂ ਵੱਲੋ ਕੀਤੀਆ ਜਾ ਰਹੀਆ ਆਪ ਹੁਦਰੀਆਂ ਅਤੇ ਦਹਿਸਤ ਪਾਉਣ ਦੀਆਂ ਕਾਰਵਾਈਆ ਸੰਬੰਧੀ ਗੱਲਬਾਤ ਕੀਤੀ ਜਾ ਸਕੇ।

ਪਰ ਉਨ੍ਹਾਂ ਦੇ ਦਿੱਲੀ ਸਥਿਤ ਪੀ.ਏ. ਵੱਲੋ ਮੀਟਿੰਗ ਚੱਲਣ ਦੀ ਗੱਲ ਕਰਕੇ ਕੁਝ ਸਮੇ ਬਾਅਦ ਗੱਲ ਕਰਵਾਉਣ ਲਈ ਕਿਹਾ ਗਿਆ । ਪਰ ਉਨ੍ਹਾਂ ਦੇ ਦਫਤਰ ਵੱਲੋ ਕੋਈ ਵੀ ਸਾਡੇ ਨਾਲ ਸੰਪਰਕ ਨਾ ਬਣਾਉਣ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਇਸ ਵਿਸੇ ਤੇ ਐਨ.ਆਈ.ਏ. ਗੱਲਬਾਤ ਨਹੀ ਕਰਨਾ ਚਾਹੁੰਦੇ । ਇਸਦੇ ਖਿਲਾਫ ਸੰਘਰਸ਼ ਦਾ ਐਲਾਨ ਕੀਤਾ ਗਿਆ।

See also  ਰੈਡੀਸਨ ਬਲੂ ਹੋਟਲ ਚ ਮਨਾਈ 10ਵੀਂ ਵਰਹੇਗੰਢ