ਪੰਜਾਬ ਭਾਜਪਾ ਦੇ ਸੀਨੀਅਰ ਆਗੂ ਸੁੱਖਮਿੰਦਰਪਾਲ ਸਿੰਘ ਨੂੰ ਜਾਨੋ ਮਾਰਨ ਦੀ ਧਮਕੀ

ਚੰਡੀਗੜ੍ਹ: ਪੰਜਾਬ ਭਾਜਪਾ ਦੇ ਸੀਨੀਅਰ ਆਗੂ ਸੁੱਖਮਿੰਦਰਪਾਲ ਸਿੰਘ ਗਰੇਵਾਲ ਨੂੰ ਪਾਕਿਸਤਾਨ ਵਿੱਚ ਬੈਠੇ ਅਤਿਵਾਦੀ ਹਰਵਿੰਦਰ ਸਿੰਘ ਰਿੰਦਾ ਨੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਪੱਤਰਕਾਰਾਂ ਵੱਲੋਂ ਪੁੱਛੇ ਜਾਣ ਤੇ ਭਾਜਪਾ ਆਗੂ ਨੇ ਕਿਹਾ ਕਿ ਉਨ੍ਹਾਂ ਦੱਸਿਆ ਕਿ 13 ਸਤੰਬਰ 2023 ਨੂੰ ਉਨ੍ਹਾਂ ਦੀ ਈ-ਮੇਲ bjpspsgrewal@gmail.com ‘ਤੇ happykhali@keemail.me ਤੋਂ ਧਮਕੀ ਭਰੀ ਈ-ਮੇਲ ਆਈ ਹੈ। ਜਿਸ ਵਿੱਚ ਭੇਜਣ ਵਾਲੇ ਨੇ ਆਪਣਾ ਨਾਮ ‘ਰਿੰਦਾ’ ਲਿਖਿਆ ਹੈ, ਜੋ ਕਿ ਪਾਕਿਸਤਾਨ ਵਿੱਚ ਬੈਠੇ ਖਾਲਿਸਤਾਨੀ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੁਆਰਾ ਵਰਤਿਆ ਜਾਂਦਾ ਹੈ।

ਕੋਈ ਵੀ ਲੀਡਰ ਹੁਣ ਜੱਥੇਬੰਦੀਆ ਕੋਲ ਸੋਚ ਸਮਝ ਕੇ ਜਾਵੇ, ਫਿਰ ਨਾ ਕਹਿਓ ਚੁੱਕ ਲਏ ! ਜੱਥੇਬੰਦੀਆ ਦੀ ਆਈ ਸਿੱਧੀ ਧਮਕੀ !

ਉਨ੍ਹਾਂ ਕਿਹਾ ਕਿ ਇਹ ਧਮਕੀ ਭਰੀ ਈ-ਮੇਲ ਕੁਝ ਨਿਊਜ਼ ਚੈਨਲ, ਮੀਡੀਆ ਚੈਨਲ, ਆਨਲਾਈਨ ਮੀਡੀਆ ਚੈਨਲ ਅਤੇ ਇੱਕ ਪਾਕਿਸਤਾਨੀ ਮੀਡੀਆ ਚੈਨਲ ਨੂੰ ਵੀ ਭੇਜੀ ਗਈ ਹੈ। ਉਸਨੇ ਦੱਸਿਆ ਕਿ ਈ-ਮੇਲ ਵਿੱਚ ਅਰਸ਼ ਡੱਲਾ ਦੇ ਨਾਲ ਗੱਲਬਾਤ ਅਤੇ ਉਸ ਨੂੰ ਜਾਨ ਤੋਂ ਮਾਰਨ ਦੀ ਗੱਲ ਕੀਤੀ ਗਈ ਹੈ। ਉਸ ਨੇ ਕਿਹਾ ਕਿ ਇਸ ਧਮਕੀ ਸਬੰਧੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਵਤਨਪ੍ਰਸਤ ਹਨ, ਭੀੜ ਵਿੱਚ ਚਲਦਿਆਂ ਨੂੰ ਧੱਕੇ ਵੀ ਵੱਜਦੇ ਹੀ ਹੁੰਦੇ ਨੇ। ਉਹ ਅਜਿਹੀਆਂ ਧਮਕੀਆਂ ਤੋਂ ਨਹੀਂ ਡਰਨ ਵਾਲੇ ਹਨ। ਉਹ ਹਮੇਸ਼ਾ ਸਮਾਜ ਦੀ ਸੇਵਾ ਕਰਦੇ ਰਹਿਣਗੇ।

See also  ਹਸਪਤਾਲ ਚ ਸ਼ਰਿਆਮ ਫਾਇਰਿੰਗ ਕੀਤੀ,ਮਰੀਜ਼ ਬਣਕੇ ਆਏ ਸੀ ਦੋ ਨੌਜਵਾਨ