ਪੰਜਾਬ ਨੈਸ਼ਨਲ ਬੈਂਕ ਵਿੱਚ ਹੋਈ ਬੈਂਕ ਡਕੈਤੀ ਦੇ ਦੋਸ਼ੀਆਂ ਕੋਲੋ ਇੱਕ ਹੋਰ ਬੈਂਕ ਡਕੈਤੀ ਦਾ ਮੁੱਕਦਮਾ ਕੀਤਾ ਟ੍ਰੇਸ

ਅੰਮ੍ਰਿਤਸਰ ਪਿਛਲ਼ੇ ਦਿਨੀਂ ਥਾਣਾ ਕੰਟੋਨਮੈਂਟ ਦੀ ਪੁਲਸ ਨੇ ਪੀਐਨਬੀ ਬੈਂਕ ਰਾਣੀ ਕਾ ਬਾਗ ਵਿੱਖੇ ਲੁੱਟ ਦੇ ਦੋਸ਼ੀਆਂ ਕੋਲੋਂ ਰਿਮਾਂਡ ਦੌਰਾਨ ਇੱਕ ਹੋਰ ਸਫਲਤਾ ਹਾਸਿਲ ਹੋਈ ਜਦੋਂ ਲਾਲਜੀਤ ਤੇ ਗਗਨਜੀਤ ਸਿੰਘ ਨੇ ਰਿਮਾਂਡ ਦੌਰਾਨ ਦੱਸਿਆ ਕਿ ਪਿੱਛਲੇ ਸਾਲ ਪਿੰਡ ਕੱਥੂਨੰਗਲ ਦੇ ਪੀਐਨਬੀ ਬੈਂਕ ਵਿੱਚ ਹੋਈ ਲੁੱਟ ਵੀ ਇਨ੍ਹਾਂ ਦੋਵਾਂ ਵੱਲੋ ਕੀਤੀ ਗਈ ਸੀ ਪੁਲਿਸ ਵੱਲੋਂ ਇਨ੍ਹਾਂ ਕੋਲੋਂ ਲੁੱਟ ਦੀ ਰਕਮ ਅਤੇ ਹੋਰ ਸਮਾਨ ਵੀ ਕੀਤਾ ਬ੍ਰਾਮਦ।

ਇਸ ਮੌਕੇ ਗੱਲਬਾਤ ਕਰਦੇ ਹੋਏ ਏਡਿਸਿਪੀ ਸ਼੍ਰੀ ਪ੍ਰਭਜੋਤ ਸਿੰਘ ਵਿਰਕ ਨੇ ਕਿਹਾ ਕਿ ਪਿਛਲੇ ਦਿਨੀਂ ਰਾਣੀ ਕਾ ਬਾਗ ਪੰਜਾਬ ਨੈਸ਼ਨਲ ਬੈਂਕ ਵਿੱਚ ਹੋਈ ਲੁੱਟ ਦੇ ਦੋਸ਼ੀਆਂ ਕੋਲੋਂ ਰਿਮਾਂਡ ਦੌਰਾਨ ਹੋਰ ਖੁਲਾਸੇ ਹੋਏ ਉਨ੍ਹਾਂ ਕਿਹਾ ਕਿ ਪੀ.ਐਨ.ਬੀ ਬ੍ਰਾਚ, ਕੱਥੂ ਨੰਗਲ, ਜਿਲ੍ਹਾ ਅੰਮ੍ਰਿਤਸਰ ਦਿਹਾਤੀ ਵਿਖੇ ਮਿਤੀ 19-12-2022 ਨੂੰ ਹੋਈ ਬੈਂਕ ਡਕੈਤੀ ਦੀ ਵਾਰਦਾਤ ਨੂੰ ਵੀ ਇਹਨਾ ਵੱਲੋ ਹੀ ਅੰਜਾਮ ਦਿੱਤਾ ਗਿਆ ਸੀ, ਜਿਸ ਵਿੱਚ ਇਹਨਾਂ ਵੱਲੋ ਵਾਰਦਾਤ ਸਮੇਂ ਵਰਤੀ 01 ਐਕਟਿਵਾ(ਚੋਰੀਸ਼ੁਦਾ), ਵਾਰਦਾਤ ਸਮੇਂ ਪਹਿਨੇ ਕਪੜੇ, 2 ਲੱਖ 90 ਹਜ਼ਾਰ, ਲੁੱਟ ਦੇ ਪੈਸਿਆ ਤੋ ਖਰੀਦ ਕੀਤੀ ਜਿਪਸੀ ਅਤੇ ਮੋਬਾਇਲ ਫੋਨ ਬ੍ਰਾਮਦ ਕੀਤੇ ਗਏ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਦਾ ਹੋਰ ਰਿਮਾਂਡ ਹਾਸਲ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

post by parmvir singh

See also  ਸਿੱਧੂ ਮੂਸੇਵਾਲਾ ਕਤਲਕਾਂਡ: SIT ਨੇ ਅੱਜ ਤੀਜੀ ਚਾਰਜਸ਼ੀਟ ਕੀਤੀ ਦਾਖਲ, ਇਸ ਚਾਰਜਸ਼ੀਟ ਵਿਚ ਜੋਗਿੰਦਰ ਸਿੰਘ ਜੋਗਾ ਦਾ ਨਾਂ ਆਇਆ ਸਾਹਮਣੇ