“ਪੰਜਾਬ ਦੇ AG ਵਿਨੋਦ ਘਈ ਦੀ ਛੁੱਟੀ ਤੈਅ, ਜਦੋਂ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਹੀ ਨਲਾਇਕ ਹੈ ਤਾਂ AG ਕੇਸ ਹੀ ਹਾਰੇਗਾ”: ਬਿਕਰਮ ਮਜੀਠੀਆ

ਚੰਡੀਗੜ੍ਹ: ਪੰਜਾਬ ਦੇ AG ਵਿਨੋਦ ਘਈ ਵੱਲੋਂ ਨਿਜੀ ਕਾਰਨਾਂ ਕਰਕੇ ਅਸਤੀਫ਼ਾਂ ਦੇਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਤੋਂ ਪਹਿਲਾ ਵੀ ਵਿਨੋਦ ਘਈ ਦੀ ਨਿਯੁਕਤੀ ਨੂੰ ਲੈ ਪਹਿਲਾ ਵੀ ਸਵਾਲ ਚੁੱਕੇ ਗਏ ਸਨ, ਕਿਉਂਕਿ ਵਿਨੋਦ ਘਈ ਡੇਰਾ ਮੁੱਖੀ ਰਾਮ ਰਹੀਮ ਦੇ ਵਕੀਲ ਵੀ ਹਨ। ਪੰਚਾਇਤੀ ਚੋਣਾਂ ਅਤੇ ਆਟਾ ਦਾਲ ਸਕੀਮ ਨੂੰ ਲੈ ਕੇ ਵਿਨੋਦ ਗਈ ਵੱਲੋਂ ਪੰਜਾਬ ਸਰਕਾਰ ਦਾ ਪੱਖ ਮਜ਼ਬੂਤੀ ਨਾਲ ਨਹੀਂ ਰੱਖਿਆ ਗਿਆ ਸੀ। ਉਥੇ ਹੀ ਦੂਜੇ ਪਾਸੇ ਸੀਨੀਅਰ ਆਕਾਲੀ ਆਗੂ ਬਿਕਰਮ ਮਜੀਠੀਆ ਦਾ ਇਸ ਖ਼ਬਰ ਨੂੰ ਲੈ ਕੇ ਟਵੀਟ ਸਾਹਮਣੇ ਆਇਆ ਹੈ।

Supreme Court ਨੇ ਫੇਰ ਠੋਕਤਾ Bhagwant Mann ? SYL ‘ਤੇ ਮਿਲ ਗਿਆ ਵੱਡਾ ਝਟਕਾ? Haryana ਆਲੇ ਹੋਏ ਖੁਸ਼?

ਉਨ੍ਹਾਂ ਆਪਣੇ ਟਵੀਟ ‘ਚ ਕਿਹਾ ਕਿ “ਪੰਜਾਬ ਦੇ AG ਵਿਨੋਦ ਘਈ ਦੀ ਛੁੱਟੀ ਤੈਅ ……ਡੇਢ ਸਾਲ ’ਚ ਲੱਗੇਗਾ ਤੀਜਾ ਏ ਜੀ…..ਏ.ਜੀ ਭਾਵੇਂ ਜਿੰਨਾ ਮਰਜ਼ੀ ਕਾਬਲ ਹੋਵੇ ਜਦੋਂ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਹੀ ਨਲਾਇਕ ਹੈ ਤਾਂ ਕੇਸ ਤਾਂ ……..ਪੰਜਾਬ ਤਾਂ ਪਹਿਲਾਂ ਹੀ ICU ’ਚ ਹੈ….AG ਵਿਚਾਰਾ ਕੀ ਕਰੂ…..ਕੇਸ ਹੀ ਹਾਰੇਗਾ ?

 

See also  ਹੁਸ਼ਿਆਰਪੁਰ ਚ ਪੁਲਿਸ ਮੁਲਾਜਿਮ ਦੀ ਗੁੰਡਾਗਰਦੀ