ਪੰਜਾਬ ਦੇ ਪਿੰਡ ਨੂੰ ਹਿਮਾਚਲ ਵਿੱਚ ਮਿਲਾਉਣ ਦੀ ਮੰਗ

ਪੰਜਾਬ ਹਿਮਾਚਲ ਦੀ ਵੰਡ ਹੋਏ ਵਰੇ ਬੀਤ ਗਏ ਇਸ ਵੰਡ ਦੀ ਵਿੱਚ ਪੰਜਾਬ ਦਾ ਇਕ ਅਜਿਹਾ ਪਿੰਡ ਸਿੰਧਾਣੀ ਹੈ ਜੋ ਹਿੱਸਾ ਤਾਂ ਪੰਜਾਬ ਦਾ ਹੈ ਪਰ ਪਿੰਡ ਹਿਮਾਚਲ ਸੀਮਾ ਦੇ ਅੰਦਰ ਹੈ ਜਿਸ ਕਾਰਨ ਪਿੰਡ ਦੇ ਲੋਕਾਂ ਨੂੰ ਪਿੰਡ ਵਿਚ ਜਾਣ ਲਈ ਅੱਜ ਵੀ ਹਿਮਾਚਲ ਦਾ ਟੋਲ ਬੇਰੀਆਲ ਪਾਰ ਕਾਰਨ ਲਈ ਟੋਲ ਦੇਣਾ ਪੈਂਦਾ ਹੈ ਪਿੰਡ ਦੇ ਲੋਕਾਂ ਦੀ ਮੰਗ ਹੈ ਕਿ ਸਰਕਾਰ ਊਨਾ ਦੇ ਪਿੰਡ ਨੂੰ ਹਿਮਾਚਲ ਵਿਚ ਮਿਲਾ ਦੇਣ ਜਿਸ ਨਾਲ ਉਹ ਹਿਮਾਚਲ ਦੀਆ ਸਾਰੀਆਂ ਸੁਵਿਧਾਵਾਂ ਪ੍ਰਾਪਤ ਕਰ ਸਕਣ। ਜਿੱਥੇ ਭਾਸ਼ਾ ਦੀ ਵੰਡ ਦੇ ਨਾਲ ਸੂਬੇ ਦੀ ਵੰਡ ਵਿਚ ਪੰਜਾਬ ਤੋਂ ਹਿਮਾਚਲ ਵੱਖ ਹੋਇਆ ਉਥੇ ਹੀ ਹਿਮਾਚਲ ਦੇ ਪੰਜਾਬ ਦੇ ਬਹੁਤ ਸਾਰੇ ਪਿੰਡ ਹਿਮਾਚਲ ਵਿੱਚ ਸ਼ਾਮਿਲ ਹੋ ਗਏ ਪਰ ਇਸ ਵੰਡ ਵਿੱਚ ਪਿੰਡ ਸੰਧਾਣੀ ਤਾਂ ਪੰਜਾਬ ਦਾ ਹਿੱਸਾ ਰਿਹਾ ਪਰ ਇਹ ਪਿੰਡ ਪੰਜਾਬ ਦਾ ਤੇ ਜਿਲੇ ਹੋਸ਼ਿਆਰਪੁਰ ਦੇ ਤਲਵਾੜਾ ਬਲਾਕ ਦਾ ਆਖਰੀ ਪਿੰਡ ਹਿਮਾਚਲ ਵਿੱਚ ਰਹਿ ਗਿਆ 600 ਤੋਂ ਉਪਰ ਅਬਾਦੀ ਵਾਲਾ ਇਹ ਪਿੰਡ ਦਾ ਰਕਬਾ ਕਰੀਬ 150 ਏਕੜ ਵਿਚ ਹੈ ਤੇ ਇਸ ਪਿੰਡ ਨੂੰ ਜਾਣ ਲਈ ਕੋਈ ਰਸਤਾ ਨਹੀਂ ਹੈ ਇਸ ਪਿੰਡ ਨੂੰ ਜਾਣ ਲਈ ਤੁਹਾਨੂੰ ਹਿਮਾਚਲ ਦੇ ਮਾਰਵਾੜੀ ਟੋਲ ਬੇਰੀਆਲ ਤੇ ਟੋਲ ਦੇ ਕੇ ਹਿਮਾਚਲ ਦੇ ਰਸਤੇ ਇਸ ਪਿੰਡ ਵਿੱਚ ਜਾਣਾ ਹੋਵੇਗਾ ਕਿਉ ਕਿ ਪਿੰਡ ਹਿਮਾਚਲ ਦੇ ਵਿਚ ਹੋਣ ਕਾਰਨ ਇਸ ਨੂੰ ਇਕ ਮਾਤਰ ਰਸਤਾ ਸਿਰਫ ਹਿਮਾਚਲ ਹੈ ਤੇ ਜਿਸ ਕਾਰਨ ਇਸ ਪਿੰਡ ਦੇ ਲੋਕਾਂ ਲਈ ਪੰਜਾਬ ਤੋਂ ਮਿਲਣ ਵਾਲਿਆਂ ਸੁਵਿਧਾਵਾ ਦੀ ਜਿੱਥੇ ਘਾਟ ਹੈ।

ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ

ਉਥੇ ਹੀ ਇਹ ਲੋਕ ਜਿਆਦਾਤਰ ਹਿਮਾਚਲ ਤੇ ਨਿਰਭਰ ਰਹਿੰਦੇ ਨੇ ਉਥੇ ਹੀ ਸਮੇਂ ਸਮੇਂ ਤੇ ਸਰਕਾਰਾ ਨੇ ਇਸ ਪਿੰਡ ਨੂੰ ਸਿਰਫ ਵੋਟ ਬੈਂਕ ਹੀ ਸਮਝਿਆ ਹਰ ਵਾਰ ਪਿੰਡ ਦੇ ਲੋਕਾਂ ਮੁਤਾਬਿਕ ਰਾਜਨੀਤਿਕ ਪਾਰਟੀਆਂ ਦੇ ਲੋਕ ਆਉਂਦੇ ਨੇ ਤੇ ਵਾਅਦੇ ਕਰ ਵੋਟਾਂ ਲੈ ਕੇ ਵਾਪਸ ਨਹੀਂ ਆਉਂਦੇ ਤੇ ਹਮੇਸ਼ਾ ਇਸ ਪਿੰਡ ਨੂੰ ਆਪਣਾ ਰਾਸਤਾ ਦਿਲਵਾਉਣ ਦਾ ਭਰੋਸਾ ਦਿੰਦੇ ਨੇ ਪਰ ਅੱਜ ਤੱਕ ਪਿੰਡ ਨੂੰ ਕੋਈ ਰਸਤਾ ਨਹੀਂ ਮਿਲਿਆ। ਪਿੰਡ ਦੀ ਸਰਪੰਚ ਮਹਿਮਾ ਡਡਵਾਲ ਦੇ ਮੁਤਾਬਿਕ ਸਰਕਾਰ ਨੂੰ ਇਸ ਪਿੰਡ ਨੂੰ ਵਾਪਿਸ ਹਿਮਾਚਲ ਵਿਚ ਸ਼ਾਮਿਲ ਕਰ ਦੇਣਾ ਚਾਹੀਦਾ ਹੈ ਜਿਸ ਨਾਲ ਲੋਕ ਹਿਮਾਚਲ ਦੀ ਹਰ ਸੁਵਿਧਾ ਪ੍ਰਾਪਤ ਕਰ ਸਕਣ ਕਿਉ ਕਿ ਕਿਸੀ ਰਿਸਤੇਦਾਰ ਨੇ ਊਨਾ ਦੇ ਘਰ ਆਉਣਾ ਹੋਵੇ ਜਾ ਉਨਾਂ ਕਿਸੇ ਪਾਸੇ ਪੰਜਾਬ ਵਿਚ ਜਾਣਾ ਹੋਵੇ ਤਾ ਸਭ ਤੋਂ ਪਹਿਲਾ ਹਿਮਾਚਲ ਦਾ ਟੋਲ ਦੇਣਾ ਪੈਂਦਾ ਹੈ ਜੋ ਸਿੱਧੇ ਤੋਰ ਤੇ ਗ਼ਲਤ ਹੈ।
ਉਥੇ ਹੀ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਦੇ ਮੁਤਾਬਿਕ ਉਨਾਂ ਮੀਡਿਆ ਵਲੋਂ ਮਾਮਲਾ ਉਨਾਂ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਐਸਡੀਐਮ ਮੁਕੇਰੀਆਂ ਨੂੰ ਰਿਪੋਟ ਪੇਸ਼ ਕਾਰਨ ਲਈ ਕਿਹਾ ਹੈ ਤੇ ਜਲਦ ਪਿੰਡ ਨੂੰ ਜੋ ਸਮੱਸਿਆ ਆ ਰਹੀ ਹੈ ਉਸ ਦਾ ਹੱਲ ਕੀਤਾ ਜਾਵੇਗਾ।

See also  ਜੇ ਖਹਿਰਾ ਨਸ਼ਾ ਵਪਾਰੀ ਸੀ ਤਾਂ ਕੇਜਰੀਵਾਲ ਨੇ 2017 'ਚ ਉਨ੍ਹਾਂ ਨੂੰ ਵਿਧਾਇਕ ਦੀ ਟਿਕਟ ਕਿਉਂ ਦਿੱਤੀ: ਬਾਜਵਾ