ਪੰਜਾਬ ਆਰਮਡ ਪੁਲਿਸ ਦੀ ਮੈੱਸ ਤੋਂ ਤਿੰਨ ਕੁਇੰਟਲ ਦੀ ਵਿਰਾਸਤੀ ਤੋਪ ਹੋਈ ਚੋਰੀ

ਪੰਜਾਬ ਵਿੱਚ ਚੋਰੀ ਦੀਆਂ ਵਾਰਦਾਤਾ ਦਿਨੋ ਦਿਨ ਵੱਧ ਰਹੀਆ ਹਨ, ਪੰਜਾਬ ਸਿਵਲ ਸਕੱਤਰੇਤ ਨੇੜੇ ਪੰਜਾਬ ਜੀਓ ਮੈੱਸ ਦੇ ਅੰਦਰੋਂ ਤਿੰਨ ਕੁਇੰਟਲ ਦੀ ਵਿਰਾਸਤੀ ਤੋਪ ਚੋਰੀ ਕਰ ਲਈ ਗਈ, ਹੈਰਾਨੀ ਦੀ ਗੱਲ ਹੈ ਕੀ ਇੰਨੇ ਸਾਲ ਪੁਰਾਣੀ ਵਿਰਾਸਤੀ ਤੋਪ ਚੋਰੀ ਹੋ ਗਈ, ਜੀਓ ਮੈੱਸ ਇੰਚਾਰਜ ਐੱਸ. ਆਈ. ਦਵਿੰਦਰ ਕੁਮਾਰ ਨੇ ਜੀਓ ਮੈੱਸ ਦੇ ਗੇਟ ਕੋਲ ਜਦੋਂ ਤੋਪ ਗਾਇਬ ਦੇਖੀ ਤਾਂ ਉਸ ਨੇ ਜੀਓ ਮੈੱਸ ਦੇ ਕਮਾਂਡੈਂਟ ਬਲਵਿੰਦਰ ਸਿੰਘ ਨੂੰ ਸੂਚਨਾ ਦਿੱਤੀ। ਬਲਵਿੰਦਰ ਸਿੰਘ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੈਕਟਰ-3 ਥਾਣਾ ਇੰਚਾਰਜ ਸੁਖਦੀਪ ਸਿੰਘ ਮੌਕੇ ’ਤੇ ਪੁੱਜੇ ਅਤੇ ਡੀ. ਡੀ. ਆਰ. ਰਜਿਸਟਰਡ ਕੀਤੀ। 18 ਮਈ ਨੂੰ ਸੈਕਟਰ-3 ਥਾਣੇ ਦੀ ਪੁਲਸ ਨੇ ਜੀਓ ਮੈੱਸ ਦੇ ਕਮਾਂਡੈਂਟ ਬਲਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ-379 (ਚੋਰੀ) ਦਾ ਕੇਸ ਦਰਜ ਕੀਤਾ ਸੀ। ਜੀਓ ਮੈੱਸ ’ਚ ਪੰਜਾਬ ਪੁਲਸ ਦੇ ਪੀ. ਏ. ਪੀ. 82 ਬਟਾਲੀਅਨ ਦੇ ਜਵਾਨ ਵੀ ਰਹਿੰਦੇ ਹਨ। ਪੁਲਿਸ ਨੇ ਦੱਸਿਆ ਕਿ ਵਿਰਾਸਤੀ ਤੋਪ 5 ਅਤੇ 6 ਮਈ ਦੀ ਦਰਮਿਆਨੀ ਰਾਤ ਨੂੰ ਚੋਰੀ ਹਈ ਸੀ। ਹੈਰਾਨੀ ਦੀ ਗੱਲ ਇਹ ਹੈ ਕੀ ਡਿਊਟੀ ’ਤੇ ਤਾਇਨਾਤ ਸੰਚਾਲਕਾਂ ਨੂੰ ਵੀ ਤੋਪ ਚੋਰਾਂ ਦਾ ਕੋਈ ਸੁਰਾਗ ਨਹੀਂ ਮਿਲਿਆ। ਇੰਨੀ ਭਾਰੀ ਤੋਪ ਚੋਰੀ ਹੋਣ ਦੇ ਮਾਮਲੇ ਵਿਚ ਅੰਦਰਖਾਤੇ ਦੀ ਮਿਲੀਭੁਗਤ ਸਾਹਮਣੇ ਆ ਸਕਦੀ ਹੈ। ਹੈਰਾਨੀ ਦੀ ਗੱਲ ਹੈ ਕਿ ਪੰਜਾਬ ਸਿਵਲ ਸਕੱਤਰੇਤ ਅਤੇ ਪੰਜਾਬ ਜੀਓ ਮੈੱਸ ਦੇ ਅੰਦਰ ਕੋਈ ਸੀ. ਸੀ. ਟੀ. ਵੀ. ਕੈਮਰੇ ਨਹੀਂ ਲਾਏ ਗਏ ਹਨ। ਜੀਓ ਮੈੱਸ ’ਚ 24 ਘੰਟੇ ਸੰਤਰੀ ਤਾਇਨਾਤ ਹੋਣ ਦੇ ਬਾਵਜੂਦ ਤਿੰਨ ਕੁਇੰਟਲ ਭਾਰੀ ਅਤੇ ਤਿੰਨ ਫੁੱਟ ਲੰਬੀ ਵਿਰਾਸਤੀ ਤੋਪ ਚੋਰੀ ਕਿਵੇਂ ਹੋ ਗਈ? ਜੀਓ ਮੈੱਸ ’ਚੋਂ ਚੋਰ ਇੰਨੀ ਭਾਰੀ ਤੋਪ ਕਿਵੇਂ ਲੈ ਗਏ? ਕਿਸੇ ਨੇ ਕਿਉਂ ਧਿਆਨ ਨਹੀਂ ਦਿੱਤਾ? ਸੈਕਟਰ-3 ਥਾਣਾ ਪੁਲਸ ਵੱਲੋਂ ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਖੰਘਾਲੇ ਜਾ ਰਹੇ ਹਨ, ਤਾਂ ਜੋ ਪਤਾ ਲੱਗ ਸਕੇ ਕਿ ਚੋਰ ਵਿਰਾਸਤੀ ਤੋਪ ਕਿਸ ਪਾਸਿਓਂ ਲੈ ਗਏ ਹਨ।

See also  ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ‘ਚ ਸੇਵਾਦਾਰ ‘ਤੇ ਤਾਣਿਆ ਪਿਸਤੌਲ