ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਇਸ ਦੁਨੀਆਂ ਵਿਚ ਨਹੀਂ ਰਹੇ। ਉਹ ਪਿਛਲੇ ਕਾਫੀ ਦਿਨਾਂ ਤੋਂ ਬਿਮਾਰ ਸਨ ਤੇ ਹਸਪਤਾਲ ਵਿਚ ਜੇਰੇ ਇਲਾਜ ਸਨ। ਕੁਝ ਦਿਨ ਪਹਿਲਾਂ ਉਨ੍ਹਾਂ ਦਾ ਹਸਪਤਾਲ ‘ਚ ਆਪਰੇਸ਼ਨ ਹੋਇਆ ਸੀ। ਜਿਸ ਤੋਂ ਬਾਅਦ ਸਰੀਰ ‘ਚ ਇਨਫੈਕਸ਼ਨ ਵਧ ਗਈ ਅਤੇ ਅੱਜ ਸਵੇਰੇ ਸੁਰਿੰਦਰ ਸ਼ਿੰਦਾ ਦਾ ਅੱਜ ਡੀਐਮਸੀ ਹਸਪਤਾਲ ਲੁਧਿਆਣਾ ਵਿੱਚ ਦਿਹਾਂਤ ਹੋ ਗਿਆ ਹੈ।
ਸੁਰਿੰਦਰ ਸ਼ਿੰਦਾ ਦਾ ਜਨਮ 20 ਮਈ 1953 ਨੂੰ ਛੋਟੀ ਿੲਆਲੀ (ਲੁਧਿਆਣਾ) ਵਿੱਚ ਹੋਿੲਆ ਅਤੇ 26 ਜੁਲਾਈ 2023 ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਦਾ ਗੋਤ ਧਾਂਮੀ ਸੀ ਅਤੇ ਉਹ ਰਾਮਗੜੀਆ ਸਿੱਖ ਪਰਿਵਾਰ ਨਾਲ ਸਬੰਧਿਤ ਸੀ। ਉਨ੍ਹਾਂ ਪੰਜਾਬੀ ਗਾਣਿਆ ਤੋ ਿੲਲਾਵਾ ਫਿਲਮਾਂ ਵਿੱਚ ਵੀ ਬਾ-ਕਮਾਲ ਅਦਾਕਾਰੀ ਪੇਸ਼ ਕੀਤੀ। ਸੈਂਕੜੇ ਗਾਣੇ ਦਰਸ਼ਕਾਂ ਦੀ ਅੱਜ ਵੀ ਪਹਿਲੀ ਪਸੰਦ ਬਣੇ ਹੋਏ ਹਨ। ਸੁਰਿੰਦਰ ਸ਼ਿੰਦੇ ਦੀ ਪਤਨੀ ਦਾ ਨਾਮ ਜਗਿੰਦਰ ਕੌਰ ਹੈ ਅਤੇ ਮਨਿੰਦਰ ਸਿੰਘ, ਸਿਮਰਨ ਸ਼ਿੰਦਾ ਹਨ। ਸਮੁੱਚੀ ਪੰਜਾਬੀ ਕੌਮ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
Related posts:
ਚਾਈਨਾ ਡੋਰ ਨੇ ਕੁੜੀ ਦੇ ਗਲ ਦੀਆਂ ਕੱਟੀਆਂ ਨਸਾਂ, ਮਹਿੰਗਾ ਇਲਾਜ ਕਰਵਾਉਣ ਤੋਂ ਅਸਮਰਥ ਗਰੀਬ ਪਰਿਵਾਰ
ਕਿਸਾਨਾਂ ਨੂੰ ਮੀਂਹ ਕਾਰਨ ਖਰਾਬ ਹੋਈਆਂ ਫ਼ਸਲਾਂ ਦਾ 15,000 ਰੁਪਏ ਪ੍ਰਤੀ ਏਕੜ ਮਿਲੇਗਾ ਮੁਆਵਜ਼ਾ - ਭਗਵੰਤ ਮਾਨ
28 ਸਾਲਾਂ ਦੀ ਲੜਕੀ ਦੇ ਪ੍ਰੇਮੀ ਵੱਲੋਂ ਗੋਲੀ ਮਾਰਕੇ ਕੀਤੀ ਪ੍ਰੇਮਿਕਾ ਦੀ ਹੱਤਿਆ
ਹਸਪਤਾਲ ਦੇ ਅੱਗੇ ਪਰਿਵਾਰ ਨੇ ਲਗਾਇਆ ਧਰਨਾ,ਡਾਕਟਰਾਂ ਵੱਲੋਂ ਜ਼ਿੰਦਾ ਲਾਸ਼ ਨੂੰ ਦੱਸਿਆ ਮ੍ਰਿਤਕ