ਪੰਜਾਬੀ ਗੁਰਸਿੱਖ ਨੌਜੁਆਨਾ ਨੂੰ ਆਸਾਮ ਦੀ ਡਿਬਰੂਗੜ ਜੇਲ੍ਹ ਵਿੱਚੋ ਵਾਪਿਸ ਲਿਆਦਾ ਜਾਵੇ- ਖਹਿਰਾ


ਪੰਜਾਬ ਕਾਗਰਸ ਦੇ ਹਲਕਾ ਭੁਲੱਥ ਤੋ ਵਿਧਾਿੲਕ ਸੁਖਪਾਲ ਸਿੰਘ ਖਹਿਰਾ ਨੇ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਪੰਜਾਬੀ ਅ੍ਰਮਿਤਧਾਰੀ ਗੁਰਸਿੱਖ ਨੌਜੁਆਨਾ ਨੂੰ ਆਸਾਮ ਦੀ ਡਿਬਰੂਗੜ ਜੇਲ੍ਹ ਵਿੱਚੋ ਵਾਪਿਸ ਲਿਆਦਾ ਜਾਵੇ ਕਿਉ ਕਿ ਉੱਥੇ ਦਾ ਮਾਹੌਲ ਸਾਡੇ ਨੌਜੁਆਨਾ ਲਈ ਸਹੀ ਨਹੀ ਹੈ, ਕਿਉ ਕਿ ਜੋ ਖਾਣਾ ਨੌਜੁਆਨ ਨੂੰ ਦਿੱਤਾ ਜਾਦਾ ਹੈ ਉਸ ਵਿੱਚੋ ਤੰਬਾਕੂ, ਬੀੜੀਆ ਨਿੱਕਲ ਰਹੀਆ ਹਨ ਅਤੇ ਸਾਡੇ ਮੁੰਡਿਆ ਨੇ ਭੁੱਖ ਹੜਤਾਲ ਕਰ ਦਿੱਤੀ ਹੈ। ਸਾਡੇ ਬੇਕਸੂਰ ਨੌਜੁਆਨਾ ਤੇ NSA ਵਰਗੀਆ ਧਾਰਾਵਾ ਲਾ ਕੇ ਹਜ਼ਾਰਾ ਕਿਲੋਮੀਟਰ ਦੂਰ ਭੇਜ ਦਿੱਤਾ ਹੈ ਅਤੇ ਜੋ ਲਾਰੇਸ਼ ਬਿਸਨੋਈ ਵਰਗੇ ਗੈਂਗਸਟਰ ਸਰੇਆਮ ਕਤਲ ਦੀਆ ਘਟਨਾਵਾ ਨੂੰ ਅੰਜਾਮ ਦਿੰਦੇ ਹਨ ਉਹ ਪੰਜਾਬ ਦੀਆ ਜੇਲ੍ਹਾਂ ਵਿੱਚ ਆਨੰਦ ਮਾਣ ਰਹੇ ਹਨ।

See also  ਆਸਟ੍ਰੇਲੀਆ ਤੋਂ ਮਿਲੀ ਹਾਰ ਨਾਲ ਭਾਰਤੀ ਮਹਿਲਾ ਕਿ੍ਕਟ ਟੀਮ ਦਾ ਸਫਰ ਖਤਮ